ਸਲਾਹਊਦੀਨ ਦੇ ਬੇਟਿਆਂ ਬਾਰੇ ਏਜੰਸੀ ਦਾ ਖੁਲਾਸਾ- ਪਿਓ ਦੀ ਮਦਦ ਕਰਦੇ ਸਨ ਬੇਟੇ
Thursday, Jul 15, 2021 - 11:51 AM (IST)
ਸ਼੍ਰੀਨਗਰ– ਜੰਮੂ-ਕਸ਼ਮੀਰ ਸਰਕਾਰ ਨੇ ਹਾਲ ਹੀ ’ਚ ਅੱਤਵਾਦੀ ਸਲਾਹਊਦੀਨ ਦੇ ਤਿੰਨ ਬੇਟਿਆਂ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਉਥੇ ਹੀ ਟੈਰਰ ਫੰਡਿੰਗ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਏਜੰਸੀ ਨੇ ਹੁਣ ਖੁਲਾਸਾ ਕੀਤਾ ਹੈਕਿ ਤਿੰਨੋ ਬੇਟੇ ਅੱਤਵਾਦੀ ਪਿਓ ਦੇ ਸੰਪਰਕ ’ਚ ਸਨ ਅਤੇ ਉਸ ਦੀ ਮਦਦ ਵੀ ਕਰਦੇ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਦੋ ਭਰਾਵਾਂ ਖਿਲਾਫ ਪੁਖਤਾ ਸਬੂਤ ਫਾਈਲਾਂ ’ਚ ਸਨ ਪਰ ਪਿਛਲੀਆਂ ਸਰਕਾਰਾਂ ਦੇ ਰਵੱਈਏ ਕਾਰਨ ਉਹ ਫਾਈਲਾਂ ’ਚ ਹੀ ਦੱਬੇ ਰਹੇ। ਪਿਛਲੇ ਹਫਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 11 ਸਰਕਾਰੀ ਕਾਮਿਆਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਵਿਖਾਇਆ, ਉਨ੍ਹਾਂ ’ਚ ਸਲਾਹਊਦੀਨ ਦੇ ਬੇਟੇ ਵੀ ਸਨ। ਮਹਿਬੂਬਾ ਨੇ ਵੀ ਇਸ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਸੀ। ਉਨ੍ਹਾਂ ਅੱਗੇ ਲਿਖਿਆ ਸੀ ਕਿ ਮੈਂ ਕਿਸੇ ਦਾ ਸਮਰਥਨ ਨਹੀਂ ਕਰ ਰਹੀ। ਪਿਓ ਦੇ ਕੰਮ ਲਈ ਪੁੱਤਰ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਹ ਸਿਰਫ 11 ਲੋਕ ਨਹੀਂ ਹਨ। ਇਸ ਸਾਲ ਕਰੀਬ 25 ਲੋਕਾਂ ਨਾਲ ਅਜਿਹਾ ਹੋਇਆ ਹੈ।
ਗਲੋਬਲ ਅੱਤਵਾਦੀ ਹੈ ਸਲਾਹਊਦੀਨ
ਸਲਾਹਊਦੀਨ ਐੱਨ.ਆਈ.ਏ. ਦੀ ਹਿੱਟ ਲਿਸਟ ’ਚ ਹੈ ਅਤੇ ਉਸ ਨੂੰ ਯੂ.ਐੱਸ. ਦੇ ਸਟੇਟ ਵਿਭਾਗ ਨੇ ਵੀ ਗਲੋਬਲ ਅੱਤਵਾਦੀ ਕਰਾਰ ਦਿੱਤਾ ਹੈ। ਸੂਤਰਾਂ ਮੁਤਾਬਕ, ਸਲਾਹਊਦੀਨ ਦਾ ਬੇਟਾ ਸਈਦ ਅਹਿਮਦ ਸ਼ਕੀਲ ਬਰਾਬਰ ਪਿਓ ਦੀ ਮਦਦ ਕਰਦਾ ਸੀ। ਉਸ ਖਿਲਾਫ ਕਈ ਸੂਬਤ ਸਨ ਪਰ ਸਰਕਾਰ ਦਾ ਚਹੇਤਾ ਹੋਣ ਕਾਰਨ ਕਦੇ ਵੀ ਉਸ ਖਿਲਾਫ ਕਾਰਵਾਈ ਨਹੀਂ ਹੋਈ।