ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ

Saturday, Feb 11, 2023 - 03:23 PM (IST)

ਨਵੀਂ ਦਿੱਲੀ- ਦੇਸ਼ 'ਚ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਲਿਥੀਅਮ ਦਾ ਵੱਡਾ ਭੰਡਾਰ ਮਿਲਿਆ ਹੈ। ਲਿਥੀਅਮ ਦੇ ਭੰਡਾਰਾਂ ਦੀ ਇਹ ਪਹਿਲੀ ਸਾਈਟ ਹੈ, ਜਿਸ ਦੀ ਪਛਾਣ ਭਾਰਤੀ ਭੂ-ਵਿਗਿਆਨ ਸਰਵੇਖਣ (ਜੀ.ਐੱਸ.ਆਈ) ਨੇ ਰਿਆਸੀ ਜ਼ਿਲ੍ਹੇ 'ਚ ਕੀਤੀ ਹੈ। ਇਲੈਕਟ੍ਰਿਕ ਵਾਹਨਾਂ ਅਤੇ ਮੋਬਾਈਲ ਫੋਨਾਂ ਵਰਗੇ ਯੰਤਰਾਂ ਦੀਆਂ ਬੈਟਰੀਆਂ 'ਚ ਵਰਤਿਆ ਜਾਣ ਵਾਲਾ ਲਿਥੀਅਮ ਦੂਜੇ ਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ। ਰਿਆਸੀ ਜ਼ਿਲ੍ਹੇ 'ਚ ਹੁਣ ਇਸ ਦੇ ਭੰਡਾਰਾਂ ਦੇ ਦੋਹਨ ਨਾਲ ਦੇਸ਼ ਦੀ ਦਰਾਮਦ 'ਤੇ ਨਿਰਭਰਤਾ ਘਟ ਹੋਵੇਗੀ।

ਇਹ ਵੀ ਪੜ੍ਹੋ- ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ
ਭਾਰਤੀ ਭੂ-ਵਿਗਿਆਨ ਸਰਵੇਖਣ ਨੇ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਸਲਾਲ-ਹੈਮਾਨਾ ਖੇਤਰ 'ਚ 5.9 ਮਿਲੀਅਨ ਟਨ ਦੇ ਲਿਥੀਅਮ ਦੇ ਅਨੁਮਾਨਿਤ ਸਰੋਤ ਸਥਾਪਿਤ ਕੀਤੇ ਹਨ। ਲਿਥੀਅਮ ਇਕ ਅਲੌਹ ਧਾਤੂ ਹੈ ਜੋ ਮੋਬਾਈਲ ਫੋਨ, ਲੈਪਟਾਪ, ਡਿਜ਼ੀਟਲ ਕੈਮਰੇ ਅਤੇ ਇਲੈਕਟ੍ਰਿਕ ਵਾਹਨਾਂ ਲਈ ਰੀਚਾਰਜ ਹੋਣ ਯੋਗ ਬੈਟਰੀਆਂ 'ਚ ਵਰਤੀ ਜਾਂਦੀ ਹੈ । ਇਸ ਤੋਂ ਇਲਾਵਾ ਇਸ ਦੀ ਵਰਤੋਂ ਖਿਡੌਣਿਆਂ ਅਤੇ ਘੜੀਆਂ ਲਈ ਵੀ ਕੀਤੀ ਜਾਂਦੀ ਹੈ। ਇਸ ਸਮੇਂ ਭਾਰਤ ਲਿਥੀਅਮ ਲਈ ਪੂਰੀ ਤਰ੍ਹਾਂ ਦੂਜੇ ਦੇਸ਼ਾਂ 'ਤੇ ਨਿਰਭਰ ਹੈ।

ਇਹ ਵੀ ਪੜ੍ਹੋ- LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ
ਖਾਨ ਸਕੱਤਰ ਵਿਵੇਕ ਭਾਰਦਵਾਜ ਨੇ ਕਿਹਾ, "ਦੇਸ਼ 'ਚ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਰਿਆਸੀ 'ਚ ਲਿਥੀਅਮ ਦੇ ਭੰਡਾਰ ਦੀ ਖੋਜ ਕੀਤੀ ਗਈ ਹੈ।" ਉਨ੍ਹਾਂ ਕਿਹਾ, "ਚਾਹੇ ਮੋਬਾਈਲ ਫ਼ੋਨ ਹੋਣ ਜਾਂ ਸੋਲਰ ਪੈਨਲ, ਮਹੱਤਵਪੂਰਨ ਖਣਿਜਾਂ ਦੀ ਹਰ ਥਾਂ 'ਤੇ ਲੋੜ ਹੁੰਦੀ ਹੈ। ਆਤਮ-ਨਿਰਭਰ ਬਣਨ ਲਈ ਦੇਸ਼ ਦੇ ਲਈ ਮਹੱਤਵਪੂਰਨ ਖਣਿਜਾਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਦੀ ਪ੍ਰਕਿਰਿਆ ਕਰਨਾ ਬਹੁਤ ਜ਼ਰੂਰੀ ਹੈ।"

ਇਹ ਵੀ ਪੜ੍ਹੋ-ਮੁਕੇਸ਼ ਅੰਬਾਨੀ ਕਰਨਗੇ UP 'ਚ 75 ਹਜ਼ਾਰ ਕਰੋੜ ਦਾ ਨਿਵੇਸ਼, 1 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੋਨੇ ਦੀ ਦਰਾਮਦ ਘਟ ਕੀਤੀ ਜਾਂਦੀ ਹੈ ਤਾਂ ਅਸੀਂ ਆਤਮ ਨਿਰਭਰ ਬਣ ਜਾਵਾਂਗੇ। 62ਵੀਂ ਕੇਂਦਰੀ ਭੂ-ਵਿਗਿਆਨਕ ਪ੍ਰੋਗਰਾਮਿੰਗ ਬੋਰਡ (ਸੀ.ਜੀ.ਪੀ.ਬੀ) ਦੀ ਮੀਟਿੰਗ ਦੌਰਾਨ ਰਾਜ ਸਰਕਾਰਾਂ ਨੂੰ ਲਿਥੀਅਮ ਅਤੇ ਗੋਲਡ ਸਮੇਤ 51 ਖਣਿਜ ਬਲਾਕਾਂ ਬਾਰੇ ਰਿਪੋਰਟ ਸੌਂਪੀ ਗਈ।

11 ਰਾਜਾਂ 'ਚ ਮਿਲੇ ਖਣਿਜ ਸਰੋਤ
ਖਾਨ ਮੰਤਰਾਲੇ ਨੇ ਕਿਹਾ, "ਇਨ੍ਹਾਂ 51 ਖਣਿਜ ਬਲਾਕਾਂ 'ਚੋਂ 5 ਬਲਾਕ ਸੋਨੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪੋਟਾਸ਼, ਮੋਲੀਬਡੇਨਮ, ਬੇਸ ਮੈਟਲ ਨਾਲ ਜੁੜੇ ਹੋਏ ਹਨ। ਇਹ ਮੈਟਲਸ 11 ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਮਿਲੇ ਹਨ। ਇਨ੍ਹਾਂ ਰਾਜਾਂ 'ਚੋਂ , ਜੰਮੂ-ਕਸ਼ਮੀਰ (ਯੂਟੀ), ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਤਾਮਿਲਨਾਡੂ ਅਤੇ ਤੇਲੰਗਾਨਾ ਸ਼ਾਮਲ ਹਨ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News