ਸਰਦੀ ਫ਼ਿਲਹਾਲ ਖ਼ਤਮ ਹੋਣ ਵਾਲੀ ਨਹੀਂ, ਜਾਣੋ ਮੌਸਮ ਦੀ ਭਵਿੱਖਬਾਣੀ

Tuesday, Jan 24, 2023 - 02:53 PM (IST)

ਸਰਦੀ ਫ਼ਿਲਹਾਲ ਖ਼ਤਮ ਹੋਣ ਵਾਲੀ ਨਹੀਂ, ਜਾਣੋ ਮੌਸਮ ਦੀ ਭਵਿੱਖਬਾਣੀ

ਜਲੰਧਰ (ਸੁਰਿੰਦਰ) : ਸਰਦੀ ਅਜੇ ਖ਼ਤਮ ਹੋਣ ਵਾਲੀ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਅਨੁਸਾਰ 24 ਤੋਂ 26 ਜਨਵਰੀ ਤੱਕ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ 27 ਜਨਵਰੀ ਨੂੰ ਮੌਸਮ ਖੁਸ਼ਕ ਰਹੇਗਾ, ਭਾਵ ਧੁੱਪ ਖਿੜਨ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਵਿਚ ਪੈਣ ਵਾਲੇ ਮੀਂਹ ਕਾਰਨ ਸੀਤ ਲਹਿਰ ਇਕ ਵਾਰ ਫਿਰ ਤੋਂ ਜ਼ੋਰ ਫੜ ਲਵੇਗੀ, ਜਿਸ ਨਾਲ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਆ ਰਹੇ ਫਰਕ ਵਿਚ ਫਿਰ ਤੋਂ ਗਿਰਾਵਟ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ-'ਆਪ' ਨੂੰ ਯਾਦ ਆਏ ਪੁਰਾਣੇ ਵਰਕਰ, ਅਸੈਂਬਲੀ ਪਰਸਨ ਆਫ ਕੰਟੈਕਟ ਲਗਾਉਣ ਦਾ ਪਲਾਨ ਤਿਆਰ

ਸੀਤ ਲਹਿਰ ਕਾਰਨ ਇਥੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਦੇ ਲਗਭਗ ਦਰਜ ਕੀਤਾ ਜਾ ਿਰਹਾ ਸੀ, ਉਥੇ ਹੀ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21.7 ਅਤੇ ਘੱਟ ਤੋਂ ਘੱਟ ਤਾਪਮਾਨ 7.6 ਡਿਗਰੀ ਦੇ ਲਗਭਗ ਦਰਜ ਕੀਤਾ ਗਿਆ ਪਰ ਆਉਣ ਵਾਲੇ ਿਦਨਾਂ ਵਿਚ ਹੋਣ ਵਾਲੀਆਂ ਬਰਸਾਤਾਂ ਇਕ ਵਾਰ ਫਿਰ ਤੋਂ ਪੂਰੀ ਸਰਦੀ ਦਾ ਅਹਿਸਾਸ ਦਿਵਾਉਣ ਵਾਲੀਆਂ ਹਨ। ਸਵੇਰ ਅਤੇ ਸ਼ਾਮ ਨੂੰ ਤੇਜ਼ ਹਵਾਵਾਂ ਚੱਲਣਗੀਆਂ ਅਤੇ ਸੀਤ ਲਹਿਰ ਵੀ ਆਪਣਾ ਕਹਿਰ ਦਿਖਾਵੇਗੀ।

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਇਸ ਸੀਜ਼ਨ ’ਚ ਨਹੀਂ ਪਿਆ ਜ਼ਿਆਦਾ ਮੀਂਹ

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰ ਨੇ ਦੱਸਿਆ ਕਿ ਪਹਿਲਾਂ ਜਿੰਨੀਆਂ ਬਰਸਾਤਾਂ ਜਨਵਰੀ ਅਤੇ ਫਰਵਰੀ ਮਹੀਨੇ ਹੁੰਦੀਆਂ ਸਨ, ਇਸ ਸੀਜ਼ਨ ਵਿਚ ਓਨੀਆਂ ਨਹੀਂ ਹੋਈਆਂ, ਸਗੋਂ ਜਨਵਰੀ ਦਾ ਮਹੀਨਾ ਸੁੱਕਾ ਹੀ ਨਿਕਲ ਗਿਆ ਅਤੇ ਹੁਣ ਆਖਿਰ ਵਿਚ ਬਰਸਾਤਾਂ ਹੋ ਰਹੀਆਂ ਹਨ, ਜਿਸ ਦਾ ਅਸਰ ਅੱਧੇ ਫਰਵਰੀ ਤੱਕ ਰਹੇਗਾ। ਇਸ ਤੋਂ ਬਾਅਦ ਤੇਜ਼ ਧੁੱਪ ਖਿੜਨੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਤਾਪਮਾਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਮਾਰਚ ਦੀ ਸ਼ੁਰੂਆਤ ਵਿਚ 80 ਫ਼ੀਸਦੀ ਸਰਦੀ ਚਲੀ ਜਾਵੇਗੀ। ਸਵੇਰ ਅਤੇ ਰਾਤਾਂ ਹੀ ਸਰਦ ਹੋਣਗੀਆਂ, ਉਹ ਵੀ ਜ਼ਿਆਦਾ ਨਹੀਂ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਸਰਦੀ ਨੇ ਕੋਈ ਰਿਕਾਰਡ ਨਹੀਂ ਤੋੜਿਆ, ਸਿਵਾਏ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ। ਇਸ ਸਾਲ ਸਰਦੀ ਵੀ ਜ਼ਿਆਦਾ ਲੰਮੀ ਚੱਲਣ ਵਾਲੀ ਨਹੀਂ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਖ਼ਰਾਬ ਫ਼ਸਲ ਦਾ ਮੁਆਵਜ਼ਾ

 


author

Harnek Seechewal

Content Editor

Related News