ਵੱਡੀ ਖ਼ਬਰ: ਭੋਗਪੁਰ ਤੋਂ 11 ਅਤੇ 12 ਸਾਲ ਦੇ ਦੋ ਸਕੇ ਭਰਾ ਭੇਤਭਰੇ ਹਾਲਾਤ 'ਚ ਹੋਏ ਲਾਪਤਾ

Thursday, Jul 28, 2022 - 12:22 PM (IST)

ਵੱਡੀ ਖ਼ਬਰ: ਭੋਗਪੁਰ ਤੋਂ 11 ਅਤੇ 12 ਸਾਲ ਦੇ ਦੋ ਸਕੇ ਭਰਾ ਭੇਤਭਰੇ ਹਾਲਾਤ 'ਚ ਹੋਏ ਲਾਪਤਾ

ਭੋਗਪੁਰ (ਸੂਰੀ) : ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਅਧੀਨ ਪੈਂਦੇ ਪਿੰਡ ਗੜੀ ਬਖਸ਼ਾ ’ਚ ਰਹਿੰਦੇ ਪ੍ਰਵਾਸੀ ਪਰਿਵਾਰ ਦੇ 2 ਪੁੱਤਰਾਂ ਦੇ ਅਚਾਨਕ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਦੀ ਖ਼ਬਰ ਹੈ। ਇਸ ਸਬੰਧੀ ਸਾਈਲ ਦੇਵੀ ਪਤਨੀ ਪਵਨ ਕੁਮਾਰ ਵਾਸੀ ਚੌਪਾਰ ਬਚਾਅ ਜ਼ਿਲ੍ਹਾ ਮੁਜ਼ੱਫਰਪੁਰ ਬਿਹਾਰ ਹਾਲ ਵਾਸੀ ਗੁਰਦੇਵ ਸਿੰਘ ਪੁੱਤਰ ਲਾਭ ਸਿੰਘ ਵਾਸੀ ਗੜੀ ਬਖਸ਼ਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ 2 ਮੁੰਡੇ ਵੱਡਾ ਸਚਿਨ ਕੁਮਾਰ (12) ਛੋਟਾ ਸੁਸ਼ੀਲ ਕੁਮਾਰ (11) ਦੋਵੇਂ ਪ੍ਰਾਇਮਰੀ ਸਕੂਲ ਗੜੀ ਬਖਸ਼ਾ ’ਚ ਪੜ੍ਹਦੇ ਹਨ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਬੀਤੇ ਦਿਨੀਂ ਦੋਵੇਂ ਮੁੰਡੇ ਸਕੂਲ ਗਏ ਸਨ। ਸਾਈਲ ਦੇਵੀ ਤੇ ਉਸ ਦਾ ਪਤੀ ਕੰਮ ’ਤੇ ਬਾਹਰ ਚਲੇ ਗਏ। 1 ਵਜੇ ਜਦੋਂ ਸਾਈਲ ਦੇਵੀ ਘਰ ’ਚ ਆਈ ਤਾਂ ਦੋਵੇਂ ਮੁੰਡੇ ਘਰ ’ਚ ਹੀ ਮੌਜੂਦ ਸਨ। ਉਸ ਤੋਂ ਬਾਅਦ ਸਾਈਲ ਦੇਵੀ ਫਿਰ ਕੰਮ ’ਤੇ ਚਲੀ ਗਈ, ਜਦੋਂ ਉਹ ਸ਼ਾਮ ਸਮੇਂ ਵਾਪਸ ਘਰ ਪਹੁੰਚੀ ਤਾਂ ਦੋਵੇਂ ਮੁੰਡੇ ਘਰ ’ਚ ਨਹੀਂ ਸਨ। ਪਰਿਵਾਰ ਵੱਲੋਂ ਕਈ ਜਗ੍ਹਾ ਬੱਚਿਆਂ ਦੀ ਭਾਲ ਕੀਤੀ ਗਈ ਪਰ ਇਨ੍ਹਾਂ ਦੋਵਾਂ ਭਰਾਵਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਸਾਈਲ ਦੇਵੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੇ ਮੁੰਡਿਆਂ ਨੂੰ ਕਿਸੇ ਨਾ-ਮਲੂਮ ਵਿਅਕਤੀ ਨੇ ਅਗਵਾ ਕਰ ਕੇ ਆਪਣੇ ਕੋਲ ਰੱਖਿਆ ਹੋਇਆ ਹੈ। ਪੁਲਸ ਵੱਲੋਂ ਇਸ ਸ਼ਿਕਾਇਤ ਤਹਿਤ ਨਾ-ਮਾਲੂਮ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗੀ ਨਕਦ ਰਾਸ਼ੀ, ਪੰਜਾਬ-ਦਿੱਲੀ ਸਰਕਾਰ ਨੇ ਬਣਾਈ ਇਹ ਤਜਵੀਜ਼

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News