ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

Saturday, Sep 19, 2020 - 09:00 PM (IST)

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਪਿੰਡ ਬਾਦਲ ਤੇ ਪਟਿਆਲਾ ’ਚ ਪੱਕੇ ਕਿਸਾਨ ਮੋਰਚੇ ਹੁਣ 25 ਤੱਕ ਰਹਿਣਗੇ ਜਾਰੀ
ਚੰਡੀਗੜ੍ਹ (ਰਮਨਜੀਤ) : ਕੋਰੋਨਾ ਦੀ ਆੜ ਹੇਠ ਸੰਸਦ ’ਚ ਗਿਣਤੀ ਦੇ ਜ਼ੋਰ ’ਤੇ ਕਿਸਾਨ ਮਾਰੂ ਖੇਤੀ ਕਾਨੂੰਨ ਮੜ੍ਹ ਰਹੀ ਕੇਂਦਰੀ ਭਾਜਪਾ-ਅਕਾਲੀ ਸਰਕਾਰ ਖ਼ਿਲਾਫ਼ ਅਤੇ ਚੋਣ ਵਾਅਦਿਆਂ ਤੋਂ ਭੱਜੀ ਖੜ੍ਹੀ ਪੰਜਾਬ ਦੀ ਕਾਂਗਰਸ ਹਕੂਮਤ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਬਾਦਲ ਪਿੰਡ ਅਤੇ ਪਟਿਆਲਾ ਪੁੱਡਾ ਗਰਾਊਂਡ ਵਿਖੇ ਸ਼ੁਰੂ ਕੀਤੇ ਪੱਕੇ ਮੋਰਚੇ ਹੁਣ 25 ਸਤੰਬਰ ਤੱਕ ਜਾਰੀ ਰਹਿਣਗੇ। ਇਹ ਐਲਾਨ ਕਿਸਾਨ ਆਗੂਆਂ ਵੱਲੋਂ ਕੀਤਾ ਗਿਆ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਭਾਰਤ ਸਰਕਾਰ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਦੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਪਾਕਿ ਸਰਕਾਰ ਕੋਲ ਚੁੱਕੇ : ਸਿਰਸਾ
ਜਲੰਧਰ/ਨਵੀਂ ਦਿੱਲੀ,(ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਇਕ ਉਚ ਪੱਧਰੀ ਵਫਦ ਨੇ ਅੱਜ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਭਾਰਤ ਸਰਕਾਰ ਗੁਰਦੁਆਰਾ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਦੀ ਧੀ ਬੁਲਬੁਲ ਕੌਰ ਨੂੰ ਅਗਵਾ ਕਰਨ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕੇ।

ਜਲੰਧਰ ਜ਼ਿਲ੍ਹੇ 'ਚੋਂ ਮੁੜ ਵੱਡੀ ਗਿਣਤੀ 'ਚ ਕੋਰੋਨਾ ਦੇ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 11 ਹਜ਼ਾਰ ਦੇ ਪਾਰ
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨੰ ਨਹੀਂ ਲੈ ਰਿਹਾ ਹੈ।  ਅੱਜ ਫਿਰ ਤੋਂ ਜਲੰਧਰ ਜ਼ਿਲ੍ਹੇ 'ਚ ਵੱਡੀ ਗਿਣਤੀ 'ਚ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ 241 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। 

ਖੇਤੀ ਬਿੱਲਾਂ ਖ਼ਿਲਾਫ਼ ਗਾਇਕ ਰਣਜੀਤ ਬਾਵਾ ਦੀ ਨਰਿੰਦਰ ਮੋਦੀ ਨੂੰ ਖ਼ਾਸ ਅਪੀਲ,ਆਖੀ ਵੱਡੀ ਗੱਲ
ਜਲੰਧਰ (ਬਿਊਰੋ) : ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਦੇ ਹੱਕ 'ਚ ਡਟੇ ਪ੍ਰਸਿੱਧ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਾਈ ਕਿ ਇਹ ਬਿੱਲ ਹਟਾਏ ਜਾਣ। ਬਾਵਾ ਨੇ ਮੋਦੀ ਨੂੰ ਟੈਗ ਕਰਦਿਆਂ ਟਵੀਟ ਕੀਤਾ ਹੈ। ਰਣਜੀਤ ਬਾਵਾ ਨੇ ਟਵੀਟ ਵਿਚ ਲਿਖਿਆ 'ਮੋਦੀ ਜੀ ਪੰਜਾਬ 'ਚ 80% ਲੋਕ ਖੇਤੀ 'ਤੇ ਨਿਰਭਰ ਹਨ। 

ਪੰਜਾਬ 'ਚ 30 ਸਤੰਬਰ ਤੱਕ ਬੰਦ ਰਹਿਣਗੇ ਸਕੂਲ-ਕਾਲਜ, ਸਰਕਾਰ ਵੱਲੋਂ ਹੁਕਮ ਜਾਰੀ
ਚੰਡੀਗੜ੍ਹ : ਪੰਜਾਬ 'ਚ 21 ਸਤੰਬਰ ਤੋਂ ਸਕੂਲ ਖੁੱਲ੍ਹਣ ਬਾਰੇ ਦੁਚਿੱਤੀ ਨੂੰ ਦੂਰ ਕਰਦਿਆਂ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ ਕਿ ਸੂਬੇ 'ਚ ਸਕੂਲ, ਕਾਲਜ ਅਤੇ ਵਿੱਦਿਅਕ ਅਦਾਰੇ 30 ਸਤੰਬਰ ਤੱਕ ਬੰਦ ਰਹਿਣਗੇ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ ਅਤੇ ਸਕੂਲਾਂ 'ਚ 50 ਫ਼ੀਸਦੀ ਸਟਾਫ਼ ਬੁਲਾਇਆ ਜਾ ਸਕਦਾ ਹੈ।

ਪਿਓ ਨੇ ਨਾਬਾਲਗ ਧੀ ਦਾ ਕਰਾਇਆ ਜ਼ਬਰੀ ਵਿਆਹ, ਪਤੀ ਦੇ ਰਿਸ਼ਤੇਦਾਰ ਕਰਦੇ ਸੀ ਜਬਰ-ਜ਼ਿਨਾਹ
ਲੁਧਿਆਣਾ (ਰਾਜ) : ਨਾਬਾਲਗ ਬੇਟੀ ਦਾ ਜ਼ਬਰਦਸਤੀ ਵਿਆਹ ਕਰਨ ਵਾਲੇ ਮੁਲਜ਼ਮ ਪਿਤਾ ਨੂੰ ਥਾਣਾ ਡਾਬਾ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਉਸ ਦੀ ਇਕ ਰਿਸ਼ਤੇਦਾਰ ਜਨਾਨੀ ਨੂੰ ਵੀ ਕਾਬੂ ਕੀਤਾ ਹੈ। ਮੁਲਜ਼ਮ ਪਿਤਾ ਬਿੱਟੂ ਅਤੇ ਰਿਸ਼ਤੇਦਾਰ ਜਨਾਨੀ ਜਸਵਿੰਦਰ ਕੌਰ ਹੈ।

ਕਿਸਾਨਾਂ ਦੀ ਮਦਦ ਲਈ ਮੌਸਮ ਨਾਲ ਸਬੰਧਤ 3 ਮੋਬਾਇਲ ਐਪ ਜਾਰੀ
ਲੁਧਿਆਣਾ (ਸਲੂਜਾ) : ਭਾਰਤ ਸਰਕਾਰ ਨੇ ਕਿਸਾਨਾਂ ਦੀ ਮਦਦ ਲਈ ਮੌਸਮ ਨਾਲ ਸਬੰਧਿਤ 3 ਮੋਬਾਇਲ ਐਪ ਜਾਰੀ ਕੀਤੀਆਂ ਹਨ। ਜੋ ਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਬਹੁਤ ਲਾਹੇਵੰਦ ਸਾਬਿਤ ਹੋ ਰਹੀਆਂ ਹਨ। 

ਕੇਂਦਰੀ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਾਣੋ ਕੀ ਬੋਲੇ 'ਬੀਬੀ ਬਾਦਲ'
ਚੰਡੀਗੜ੍ਹ : ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਬਿੱਲਾਂ ਖ਼ਿਲਾਫ਼ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਵੱਜੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਬਾਰੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਨੁਮਾਇੰਦੇ ਦਾ ਕੰਮ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ।

 


 


Bharat Thapa

Content Editor

Related News