ਸੁਖਬੀਰ ਬਾਦਲ ਦਾ ਦਾਅਵਾ: ਸੱਤਾ ’ਚ ਆਉਂਦਿਆਂ ਹੀ ਦਰਿਆਈ ਪਾਣੀਆਂ ਸਬੰਧੀ ਲੈਣਗੇ ਇਹ ਵੱਡਾ ਫ਼ੈਸਲਾ

08/19/2023 10:57:47 AM

ਜਲੰਧਰ (ਜ. ਬ.) : ਸ਼੍ਰੋਮਣੀ ਅਕਾਲੀ ਦਲ ਸੱਤਾ ’ਚ ਆਉਂਦਿਆਂ ਹੀ ਦਰਿਆਈ ਪਾਣੀਆਂ ਸਬੰਧੀ ਸਾਰੇ ਪੁਰਾਣੇ ਸਮਝੌਤਿਆਂ ਨੂੰ ਰੱਦ ਕਰੇਗਾ ਕਿਉਂਕਿ ਰਿਪੇਰੀਅਨ ਕਾਨੂੰਨ ਮੁਤਾਬਕ ਦਰਿਆਵਾਂ ਦੇ ਪਾਣੀਆਂ ’ਤੇ ਉਸ ਰਾਜ ਦਾ ਹੀ ਹੱਕ ਹੁੰਦਾ ਹੈ, ਜਿਥੋਂ ਉਹ ਲੰਘਦੇ ਹੋਣ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਥੇ ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।

ਇਹ ਵੀ ਪੜ੍ਹੋ :  ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ

ਸੁਖਬੀਰ ਬਾਦਲ ਨੇ ਕਿਹਾ ਕਿ ਹੜ੍ਹ ਆਉਣ ’ਤੇ ਪੰਜਾਬ ਡੁੱਬ ਜਾਂਦਾ ਹੈ ਤੇ ਉਦੋਂ ਕੋਈ ਵੀ ਸੂਬਾ ਪੰਜਾਬ ਦੀ ਮਦਦ ’ਤੇ ਨਹੀਂ ਆਉਂਦਾ ਪਰ ਜਦੋਂ ਹਾਲਾਤ ਸਾਧਾਰਨ ਹੁੰਦੇ ਹਨ ਤਾਂ ਦੂਜੇ ਸੂਬੇ ਪਾਣੀ ਮੰਗਣ ਲਈ ਅੱਗੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਿੰਨੇ ਵੀ ਦਰਿਆਈ ਪਾਣੀਆਂ ਸਬੰਧੀ ਸਮਝੌਤੇ ਹੋਏ ਹਨ, ਉਹ ਪੰਜਾਬ ਨਾਲ ਅਨਿਆਂ ਹਨ। ਪਿਛਲੇ ਸਮੇਂ ਵਿਚ ਕਾਂਗਰਸ ਸਰਕਾਰਾਂ ਨੇ ਆਪਣੀ ਮਰਜ਼ੀ ਮੁਤਾਬਕ ਹੀ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰਾਂ ਨੇ ਰਾਜਸਥਾਨ ਨੂੰ 8 ਏ. ਐੱਮ. ਐੱਫ. ਪਾਣੀ ਦਿੱਤਾ ਜੋ ਬਿਲਕੁਲ ਹੀ ਗ਼ਲਤ ਸੀ। ਉਨ੍ਹਾਂ ਕਿਹਾ ਕਿ ਪਾਣੀਆਂ ਸਬੰਧੀ ਸਮਝੌਤੇ ਪਹਿਲਾਂ ਹੀ ਰੱਦ ਹੋਣੇ ਚਾਹੀਦੇ ਸਨ। ਅਕਾਲੀ ਦਲ ਪਾਰਟੀ ਪੱਧਰ ਅਤੇ ਕਾਨੂੰਨੀ ਪੱਧਰ ’ਤੇ ਇਸ ਸਬੰਧੀ ਰਾਏ ਕਰ ਰਿਹਾ ਹੈ।

ਇਹ ਵੀ ਪੜ੍ਹੋ : ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਰਾਹਤ, 25 ਅਗਸਤ ਤੱਕ ਸੈਟਲਮੈਂਟ ਕਰਨ ਦਾ ਵੱਡਾ ਮੌਕਾ

 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ 10 ਸਾਲਾਂ ਦੇ ਕਾਰਜਕਾਲ ਸਮੇਂ ਇਹ ਸਮਝੌਤੇ ਰੱਦ ਕਿਉਂ ਨਹੀਂ ਕੀਤੇ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਸਰਕਾਰ ਨੇ ਐੱਸ. ਵਾਈ. ਐੱਲ. ਨਹਿਰ ਨੂੰ ਮੁੱਢੋਂ ਹੀ ਬੰਦ ਕਰ ਦਿੱਤਾ ਅਤੇ ਨਹਿਰ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ, ਉਹ ਵੀ ਕਿਸਾਨਾਂ ਨੂੰ ਵਾਪਸ ਸੌਂਪ ਦਿੱਤੀ ਗਈ। ਬਾਦਲ ਸਰਕਾਰ ਦਾ ਇਹ ਬਹੁਤ ਵੱਡਾ ਕਦਮ ਸੀ, ਜਿਸ ਨੇ ਐੱਸ. ਵਾਈ. ਐੱਲ. ਨਹਿਰ ਦਾ ਵਜੂਦ ਹੀ ਖ਼ਤਮ ਕਰ ਦਿੱਤਾ। ਪਾਣੀਆਂ ਦਾ ਅੱਧਾ ਹਿੱਸਾ ਰਾਜਸਥਾਨ ਨੂੰ ਜਾਂਦਾ ਹੈ। ਹੜ੍ਹਾਂ ਨਾਲ ਅੱਧਾ ਪੰਜਾਬ ਡੁੱਬ ਚੁੱਕਿਆ ਹੈ। ਹੜ੍ਹਾਂ ਨਾਲ ਲਗਭਗ 10 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਅਜੇ ਤਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਪੀੜਤ ਕਿਸਾਨਾਂ ਤੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੜ੍ਹ ਪੀੜਤ ਲੋਕਾਂ ਲਈ ਰਾਹਤ ਕਾਰਜ ਚਲਾ ਰਹੀ ਹੈ ਅਤੇ ਲੰਗਰ ਆਦਿ ਦਾ ਪ੍ਰਬੰਧ ਕਰ ਰਹੀ ਹੈ।

ਇਹ ਵੀ ਪੜ੍ਹੋ :  ਸਕੇ ਭਰਾਵਾਂ ਨੇ ਬਿਆਸ ਦਰਿਆ 'ਚ ਮਾਰੀ ਛਾਲ, SHO 'ਤੇ ਲੱਗੇ ਗੰਭੀਰ ਇਲਜ਼ਾਮ

ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਨਾਲ ਅਚਨਚੇਤ ਡੈਮ ਵਿਚੋਂ ਪਾਣੀ ਛੱਡਣ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਪੰਜਾਬ ਸਰਕਾਰ ਨੂੰ ਚਾਰ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਡੈਮ ਵਿਚੋਂ ਆਉਂਦੇ ਦਿਨਾਂ ਵਿਚ ਪਾਣੀ ਛੱਡਿਆ ਜਾ ਸਕਦਾ ਹੈ। ਅਕਾਲੀ ਆਗੂ ਨੇ ਕਿਹਾ ਕਿ 20 ਦਿਨ ਪਹਿਲਾਂ ਆਏ ਹੜ੍ਹਾਂ ਕਰ ਕੇ ਪੰਜਾਬ ਅਜੇ ਸੰਭਲਿਆ ਨਹੀਂ ਸੀ ਪਰ ਹੁਣ ਪੌਂਗ ਡੈਮ ਤੇ ਭਾਖੜਾ ਡੈਮ ਵਿਚੋਂ ਪਾਣੀ ਛੱਡਣ ਨਾਲ ਸੂਬੇ ਦੇ ਕਿਸਾਨ ਤੇ ਆਮ ਲੋਕ ਮੁੜ ਮੁਸੀਬਤ ਵਿਚ ਘਿਰ ਗਏ ਹਨ।

ਇਹ ਵੀ ਪੜ੍ਹੋ :  ਸਰਕਾਰੀ ਬੱਸਾਂ ਦੇ ਟਾਈਮ ਮਿੱਸ ਹੋਣ 'ਤੇ ਐਕਸ਼ਨ 'ਚ ਪੰਜਾਬ ਸਰਕਾਰ, ਕਾਰਵਾਈ ਦੀ ਤਿਆਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News