ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਆੜ੍ਹਤੀਏ ਕੋਲੋਂ 10 ਹਜ਼ਾਰ ਰੁਪਏ ਦੀ ਲੁੱਟ
Thursday, Jul 04, 2024 - 03:38 PM (IST)

ਆਦਮਪੁਰ (ਦਿਲਬਾਗੀ, ਚਾਂਦ) : ਦਾਣਾ ਮੰਡੀ ਆਦਮਪੁਰ ਵਿਖੇ ਤੜਕਸਾਰ ਦਾਣਾ ਮੰਡੀ ਦੇ ਚੁੰਗੀ ਗੇਟ 'ਤੇ ਤਿੰਨ ਨੌਜਵਾਨ ਮੋਟਰਸਾਈਕਲ ਸਵਾਰਾਂ ਵਲੋਂ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ ਵੱਲੋਂ ਦਾਤਰ ਦੀ ਨੋਕ 'ਤੇ ਅਸ਼ੋਕ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਆੜ੍ਹਤੀਆਂ ਵਾਸੀ ਆਦਮਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਨੂੰ ਰੋਕ ਕੇ ਉਸ ਪਾਸੋਂ 10 ਹਜ਼ਾਰ ਰੁਪਏ, ਮੋਬਾਈਲ ਅਤੇ ਉਸਦਾ ਬੈਗ ਜਿਸ ਵਿੱਚ ਏ.ਟੀ.ਐਮ. ਕਾਰਡ ਆਧਾਰ ਕਾਰਡ ਅਤੇ ਆੜ੍ਹਤ ਦੀ ਹਿਸਾਬ ਕਿਤਾਬ ਦੀ ਕਾਪੀ ਤੇ ਹੋਰ ਕੀਮਤੀ ਸਮਾਨ ਸੀ ਲੁੱਟ ਲਏ।
ਇਸ ਤੋਂ ਇਲਾਵਾ ਇਨ੍ਹਾਂ ਲੁਟੇਰਿਆਂ ਨੇ ਸੋਹਣ ਲਾਲ ਪੁੱਤਰ ਸੰਤ ਰਾਮ ਵਾਸੀ ਆਦਮਪੁਰ ਅਤੇ ਗਗਨ ਕੁਮਾਰ ਪੁੱਤਰ ਮਦਨ ਲਾਲ ਵਾਸੀ ਆਦਮਪੁਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ। ਇਸ ਘਟਨਾ ਦੀ ਸੂਚਨਾਂ ਥਾਣਾ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਨਾਕੇਬੰਦੀ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।