ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਰਾਹਤ, 25 ਅਗਸਤ ਤੱਕ ਸੈਟਲਮੈਂਟ ਕਰਨ ਦਾ ਵੱਡਾ ਮੌਕਾ

Saturday, Aug 19, 2023 - 09:24 AM (IST)

ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਰਾਹਤ, 25 ਅਗਸਤ ਤੱਕ ਸੈਟਲਮੈਂਟ ਕਰਨ ਦਾ ਵੱਡਾ ਮੌਕਾ

ਜਲੰਧਰ (ਪੁਨੀਤ) : ਓ. ਟੀ. ਐੱਸ. (ਵਨ ਟਾਈਮ ਸੈਟਲਮੈਂਟ) ਸਕੀਮ ਅਧੀਨ ਡਿਫਾਲਟਰ ਬਿਜਲੀ ਖਪਤਕਾਰ 25 ਅਗਸਤ ਤਕ ਆਪਣੇ ਖਾਤਿਆਂ ਨੂੰ ਸੈਟਲ ਕਰ ਕੇ ਆਪਣੇ ਬਿਜਲੀ ਕੁਨੈਕਸ਼ਨਾਂ ਨੂੰ ਬਹਾਲ ਕਰਵਾਉਂਦੇ ਹੋਏ ਫਿਰ ਤੋਂ ਜੁੜਵਾ ਸਕਦੇ ਹਨ। ਏ. ਪੀ. (ਐਗਰੀਕਲਚਰ ਪਾਵਰ) ਨੂੰ ਛੱਡ ਕੇ ਇੰਡਸਟਰੀ, ਘਰੇਲੂ, ਕਮਰਸ਼ੀਅਲ ਸਮੇਤ ਸਾਰੀਆਂ ਕੈਟਾਗਰੀਆਂ ਦੇ ਖਪਤਕਾਰ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ।

ਇਹ ਵੀ ਪੜ੍ਹੋ :  ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ

ਪਾਵਰਕਾਮ ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਨੂੰ ਵਿਆਜ, ਸਰਚਾਰਜ, ਲੇਟ ਫ਼ੀਸ ਆਦਿ ਵਿਚ ਭਾਰੀ ਛੂਟ ਦਿੱਤੀ ਗਈ ਹੈ ਤਾਂ ਕਿ ਖਪਤਕਾਰ ਆਪਣਾ ਕੁੁਨੈਕਸ਼ਨ ਮੁੜ ਚਾਲੂ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਖਪਤਕਾਰ 4 ਕਿਸ਼ਤਾਂ ਵਿਚ ਰਕਮ ਦੀ ਅਦਾਇਗੀ ਕਰ ਸਕਦੇ ਹਨ।

ਇਹ ਵੀ ਪੜ੍ਹੋ :  ਸਰਕਾਰੀ ਬੱਸਾਂ ਦੇ ਟਾਈਮ ਮਿੱਸ ਹੋਣ 'ਤੇ ਐਕਸ਼ਨ 'ਚ ਪੰਜਾਬ ਸਰਕਾਰ, ਕਾਰਵਾਈ ਦੀ ਤਿਆਰੀ

ਸਰਾਂ ਨੇ ਦੱਸਿਆ ਕਿ ਖਪਤਕਾਰ ਡਿਫਾਲਟਰ ਰਕਮ ਦਾ 25 ਫ਼ੀਸਦੀ ਭੁਗਤਾਨ ਕਰ ਕੇ ਆਪਣੇ ਬਿਜਲੀ ਕੁਨੈਕਸ਼ਨ ਨੂੰ ਜੁੜਵਾ ਸਕਣਗੇ। ਵਿਭਾਗੀ ਨਿਯਮਾਂ ਮੁਤਾਬਕ ਡਿਫਾਲਟਰ ਖਪਤਕਾਰਾਂ ਨੂੰ 18 ਫ਼ੀਸਦੀ ਵਿਆਜ ਅਦਾ ਕਰਨਾ ਪੈਂਦਾ ਹੈ, ਜਦੋਂ ਕਿ ਓ. ਟੀ. ਐੱਸ. ਸਕੀਮ ਤਹਿਤ 9 ਫ਼ੀਸਦੀ ਵਿਆਜ ਅਦਾ ਕਰਨਾ ਹੋਵੇਗਾ, ਜਦੋਂ ਕਿ 9 ਫ਼ੀਸਦੀ ਦੀ ਸਿੱਧੀ ਛੂਟ ਰਹੇਗੀ।

ਇਹ ਵੀ ਪੜ੍ਹੋ :  ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ

ਵੱਖ-ਵੱਖ ਕਾਰਨਾਂ ਕਰ ਕੇ ਜਿਹੜੇ ਖਪਤਕਾਰਾਂ ਦੇ ਕੁਨੈਕਸ਼ਨ ਉਤਾਰਿਆਂ 6 ਮਹੀਨਿਆਂ ਤੋਂ ਘੱਟ ਸਮਾਂ ਹੋਇਆ ਹੈ, ਉਨ੍ਹਾਂ ਕੋਲੋਂ ਫਿਕਸ ਚਾਰਜਿਜ਼ ਦੀ ਵਸੂਲੀ ਨਹੀਂਂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਸਾਲਾਂ ਪਹਿਲਾਂ ਕੱਟੇ ਗਏ ਕੁਨੈਕਸ਼ਨਾਂ ਤੋਂ ਸਿਰਫ਼ 6 ਮਹੀਨੇ ਦੇ ਫਿਕਸ ਚਾਰਜਿਜ਼ ਵਸੂਲੇ ਜਾਣਗੇ। ਅਕਾਊਂਟ ਸੈਟਲ ਕਰਨ ਲਈ ਵਿਭਾਗ ਵੱਲੋਂ ਬਣਾਏ ਗਏ ਨਿਯਮਾਂ ਮੁਤਾਬਕ 10 ਲੱਖ ਤਕ ਦੇ ਡਿਫਾਲਟਰ ਖਪਤਕਾਰਾਂ ਲਈ ਨਿਗਰਾਨ ਇੰਜੀਨੀਅਰ, ਏ. ਓ. ਫੀਲਡ ਕੋਲ ਫਾਈਲ ਲਾਈ ਜਾ ਸਕਦੀ ਹੈ। ਉਥੇ ਹੀ, 10 ਤੋਂ 20 ਲੱਖ ਲਈ ਡਿਪਟੀ ਚੀਫ ਇੰਜੀਨੀਅਰ, ਡਿਪਟੀ ਸੀ. ਏ. ਓ. ਨੂੰ ਅਧਿਕਾਰ ਦਿੱਤੇ ਗਏ ਹਨ। ਇਸੇ ਤਰ੍ਹਾਂ ਨਾਲ 20 ਤੋਂ 50 ਲੱਖ ਤਕ ਦੇ ਖਪਤਕਾਰਾਂ ਲਈ ਚੀਫ ਇੰਜੀਨੀਅਰ, ਜਦੋਂ ਕਿ 50 ਲੱਖ ਤੋਂ ਉੱਪਰ ਲਈ ਡਾਇਰੈਕਟਰ ਫਾਈਨਾਂਸ ਦੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News