ਮਨੀਸ਼ ਸਿਸੋਦੀਆ ਦੇ ਘਰ ਹੋਈ ਛਾਪੇਮਾਰੀ ਨੂੰ ਲੈ ਕੇ ਬੋਲੇ ਕਾਂਗਰਸੀ ਵਿਧਾਇਕ ਪਰਗਟ ਸਿੰਘ

08/19/2022 3:06:59 PM

ਜਲੰਧਰ (ਸੁਨੀਲ ਮਹਾਜਨ) : ਦਿੱਲੀ ਦੇ ਡਿਪਟੀ ਸੀ.ਐਮ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਨੇ ਛਾਪਾ ਮਰਿਆ ਹੈ ਜਿਸਨੂੰ ਲੈ ਕੇ ਇਕ ਵਾਰ ਫਿਰ ਸਿਆਸਤ ਗਰਮਾ ਗਈ ਹੈ। ਛਾਪੇਮਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਟਵੀਟ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਟਵੀਟ ਕੀਤਾ ਹੈ ਕਿ ਇਕ ਵਿਦੇਸ਼ੀ ਅਖ਼ਬਾਰ 'ਚ ਮਨੀਸ਼ ਸਿਸੋਦੀਆ ਨੂੰ ਭਾਰਤ ਦੇ ਸਭ ਤੋਂ ਸਰਵੋਤਮ ਸਿੱਖਿਆ ਮੰਤਰੀ ਦੱਸਿਆ ਗਿਆ ਹੈ ਪਰ ਇਹ ਗੱਲ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ, ਜਿਸ ਕਾਰਨ ਮੋਦੀ ਜੀ ਨੇ ਉਨ੍ਹਾਂ ਦੇ ਘਰ ਸੀ.ਬੀ.ਆਈ ਭੇਜ ਦਿੱਤੀ। ਦੱਸ ਦੇਈਏ ਕਿ ਕੁਝ ਟਵੀਟ ਰਾਘਵ ਚੱਢਾ ਵਲੋਂ ਵੀ ਕੀਤੇ ਗਏ ਹਨ।

ਇਸ ਬਾਰੇ ਸੀਨੀਅਰ ਕਾਂਗਰਸੀ ਨੇਤਾ ਪਰਗਟ ਸਿੰਘ ਨੇ ਕਿਹਾ ਕਿ ਜੋ ਮੈਂ ਸਮਝਦਾ ਹਾਂ ਕਿ ਐਕਸਾਈਜ਼ ਪਾਲਿਸੀ ਨੂੰ ਲੈ ਕੇ ਐਲ.ਜੀ ਨੇ ਰਿਪੋਰਟ ਦਿੱਤੀ ਹੈ ਕਿ ਇਸ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਜੇਕਰ ਇਸ 'ਚ ਕੁਝ ਗਲਤ ਹੈ ਤਾਂ ਉਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ। ਪਰਗਟ ਸਿੰਘ ਨੇ ਕਿਹਾ ਕਿ ਇਨ੍ਹਾਂ ਏਜੰਸੀਆਂ ਦੀ ਦੁਰਵਰਤੋਂ ਦੇ ਮੈਂ ਹਮੇਸ਼ਾ ਖ਼ਿਲਾਫ਼ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਪੰਜਾਬ 'ਚ ਵੀ ਲਿਆਉਣ ਜਾ ਰਹੇ ਹਨ ਤਾਂ ਮੇਰੇ ਖ਼ਿਆਲ 'ਚ ਉਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦਾ ਨੁਕਸਾਨ ਨਾ ਹੋਵੇ।

ਵਿਦੇਸ਼ੀ ਅਖ਼ਬਾਰ 'ਚ ਨੰਬਰ-1 ਸਿੱਖਿਆ ਮੰਤਰੀ ਦੱਸੇ ਜਾਣ ਕਾਰਨ ਹੋਈ ਛਾਪੇਮਾਰੀ
ਇਸ ਬਿਆਨ ਨੂੰ ਲੈ ਕੇ ਪਰਗਟ ਸਿੰਘ ਨੇ ਕਿਹਾ ਕਿ ਕਿਹਾ ਕਿ ਭਾਜਪਾ ਅਜਿਹੇ ਕੰਮ ਕਰਦੀ ਹੈ ਪਰ ਜੇਕਰ ਗੱਲ ਆਬਕਾਰੀ ਨੀਤੀ ਦੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਕੁਝ ਗਲਤ ਨਹੀਂ।

ਇਹ ਵੀ ਪੜ੍ਹੋ : ਵਿਜੀਲੈਂਸ ਵਲੋਂ 8 ਲੱਖ ਦੇ ਗਬਨ ਦੇ ਦੋਸ਼ ’ਚ ਸਾਬਕਾ ਸਰਪੰਚ ਸਮੇਤ 3 ਗ੍ਰਿਫ਼ਤਾਰ

ਭਗਵੰਤ ਮਾਨ ਦੇ ਟਵੀਟ ਨੂੰ ਲੈ ਕੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਤਾਂ ਸਿੱਖਿਆ ਨੂੰ ਕਹਿਣਗੇ, ਸਿਹਤ ਨੂੰ ਕਹਿਣਗੇ ਕਿ ਅਸੀਂ ਇਹ ਪ੍ਰੋਗਰਾਮ ਬਣਾਇਆ ਹੈ ਪਰ ਇਹ ਲੋਕ ਰੌਲਾ ਜ਼ਿਆਦਾ ਪਾਉਂਦੇ ਹਨ ਤੇ ਕੰਮ ਘੱਟ ਕਰਦੇ ਹਨ।
 


Harnek Seechewal

Content Editor

Related News