ਨਵੀਂ ਐਕਸਾਈਜ਼ ਪਾਲਿਸੀ ਤੋਂ ਵੱਡੇ ਸੁਫ਼ਨੇ ਸਜਾਈ ਬੈਠਾ ਵਿਭਾਗ ਪਰ ਨਾਜਾਇਜ਼ ਸ਼ਰਾਬ ਦੀ ਵਿਕਰੀ ਬਾਦਸਤੂਰ ਜਾਰੀ

Tuesday, Jan 10, 2023 - 01:41 PM (IST)

ਨਵੀਂ ਐਕਸਾਈਜ਼ ਪਾਲਿਸੀ ਤੋਂ ਵੱਡੇ ਸੁਫ਼ਨੇ ਸਜਾਈ ਬੈਠਾ ਵਿਭਾਗ ਪਰ ਨਾਜਾਇਜ਼ ਸ਼ਰਾਬ ਦੀ ਵਿਕਰੀ ਬਾਦਸਤੂਰ ਜਾਰੀ

ਜਲੰਧਰ (ਪੁਨੀਤ) : 2023-24 ਲਈ ਲਿਆਂਦੀ ਜਾਣ ਵਾਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵਿਭਾਗ ਸਰਗਰਮ ਹੋ ਚੁੱਕਾ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕਰਕੇ ਠੇਕੇਦਾਰਾਂ ਤੋਂ ਸੁਝਾਅ ਲਏ ਜਾ ਰਹੇ ਹਨ। ਵਿਭਾਗ ਵੱਲੋਂ ਪਹਿਲਕਦਮੀ ਕਰ ਕੇ ਲਿਆਂਦੇ ਜਾ ਰਹੇ ਇਨ੍ਹਾਂ ਸੁਝਾਵਾਂ ਵਿਚ ਠੇਕੇਦਾਰਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ, ਜਿਹੜੀ ਕਿ ਆਉਣ ਵਾਲੀ ਪਾਲਿਸੀ ਵਿਚ ਵਿਭਾਗ ਲਈ ਕਈ ਤਰ੍ਹਾਂ ਦੀਆਂ ਅੜਚਣਾਂ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਫਗਵਾੜਾ ਵਿਖੇ ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਦੇ ਮਾਮਲੇ 'ਚ ਕਈ ਤੱਥ ਆਏ ਸਾਹਮਣੇ

ਇਸ ਵਾਰ 9 ਮਹੀਨਿਆਂ ਲਈ ਲਿਆਂਦੀ ਗਈ ਐਕਸਾਈਜ਼ ਪਾਲਿਸੀ ਨੂੰ ਲੈ ਕੇ ਠੇਕੇਦਾਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਸਨ ਤਾਂ ਕਿ ਵੱਡੇ ਪੱਧਰ ’ਤੇ ਰੈਵੇਨਿਊ ਇਕੱਤਰ ਕੀਤਾ ਜਾ ਸਕੇ। ਇਸ ਲੜੀ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ’ਤੇ ਰੋਕ ਲਾਉਣ ਦਾ ਵੱਡਾ ਵਾਅਦਾ ਵੀ ਕੀਤਾ ਗਿਆ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਬਾਦਸਤੂਰ ਜਾਰੀ ਹੈ, ਜਿਸ ਕਾਰਨ ਕਈ ਗਰੁੱਪਾਂ ਦੇ ਠੇਕਿਆਂ ’ਤੇ ਗਾਹਕਾਂ ਦੀ ਗਿਣਤੀ ਉਮੀਦ ਮੁਤਾਬਕ ਦੇਖਣ ਨੂੰ ਨਹੀਂ ਮਿਲੀ। ਲਿਆਂਦੀ ਜਾਣ ਵਾਲੀ ਨਵੀਂ ਪਾਲਿਸੀ ਨੂੰ ਲੈ ਕੇ ਵਿਭਾਗ ਕਈ ਤਰ੍ਹਾਂ ਦੇ ਸੁਫ਼ਨੇ ਸਜਾਈ ਬੈਠਾ ਹੈ ਪਰ ਮੌਜੂਦਾ ਪਾਲਿਸੀਆਂ ਦੀਆਂ ਖਾਮੀਆਂ ਨੂੰ ਲੈ ਕੇ ਠੇਕੇਦਾਰਾਂ ਵੱਲੋਂ ਖੁੱਲ੍ਹ ਕੇ ਆਪਣਾ ਪੱਖ ਰੱਖਣਾ ਹਕੀਕਤ ਬਿਆਨ ਕਰ ਰਿਹਾ ਹੈ। ਬੀਤੇ ਸਾਲ ਜਦੋਂ ਪਾਲਿਸੀ ਲਿਆਂਦੀ ਜਾ ਰਹੀ ਸੀ ਕਿ ਠੇਕੇਦਾਰਾਂ ਵਿਚ ਕਈ ਗੱਲਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਹਾਲਤ ਬਣੀ ਹੋਈ ਸੀ, ਜਿਸ ਕਾਰਨ ਸ਼ੁਰੂਆਤੀ ਦਿਨਾਂ ਵਿਚ ਗਰੁੱਪ ਨੂੰ ਵੇਚਣਾ ਵਿਭਾਗ ਲਈ ਸਿਰਦਰਦੀ ਬਣ ਚੁੱਕਿਆ ਸੀ। ਕਈ ਜ਼ਿਲ੍ਹਿਆਂ ਦੇ ਗਰੁੱਪ ਵੇਚਣ ਲਈ ਵਿਭਾਗ ਨੇ 10 ਫ਼ੀਸਦੀ ਤੋਂ ਵੱਧ ਤੱਕ ਭਾਅ ਘੱਟ ਕੀਤੇ ਅਤੇ ਗਰੁੱਪ ਵੇਚੇ।

ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ

ਇਸ ਵਾਰ ਅਜਿਹੀ ਸਥਿਤੀ ਸਾਹਮਣੇ ਨਾ ਆਵੇ, ਇਸ ਕਾਰਨ ਵਿਭਾਗ ਨੇ ਯੋਜਨਾਵਾਂ ਬਣਾਈਆਂ ਹੋਈਆਂ ਹਨ। ਐਕਸਾਈਜ਼ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੀ ਪ੍ਰਧਾਨਗੀ ਵਿਚ ਹੋਣ ਵਾਲੀਆਂ ਮੀਟਿੰਗਾਂ ਵਿਚ ਪੁਰਾਣੇ ਅਤੇ ਨਵੇਂ ਠੇਕੇਦਾਰਾਂ ਨੂੰ ਬੁਲਾਇਆ ਜਾ ਰਿਹਾ ਹੈ। ਵਿਭਾਗ ਨੇ ਇਸ ਵਾਰ ਤੈਅ ਸਮੇਂ ਤੋਂ ਪਹਿਲਾਂ ਗਰੁੱਪ ਵੇਚਣ ਦਾ ਟੀਚਾ ਨਿਰਧਾਰਿਤ ਕੀਤਾ ਹੋਇਆ ਹੈ। ਮੀਟਿੰਗਾਂ ਵਿਚ ਠੇਕੇਦਾਰਾਂ ਦਾ ਸਾਫ਼ ਕਹਿਣਾ ਹੈ ਕਿ ਅੰਗਰੇਜ਼ੀ ਸ਼ਰਾਬ ਦਾ ਕੋਟਾ ਫਿਕਸ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕਿਸੇ ਠੇਕੇਦਾਰ ਨੂੰ ਕੋਟੇ ਤੋਂ ਵੱਧ ਸ਼ਰਾਬ ਦੀ ਲੋੜ ਹੈ ਤਾਂ ਉਸ ਲਈ ਉਹ ਵੱਖਰੀ ਅਦਾਇਗੀ ਕਰੇ।

ਉਥੇ ਹੀ, ਐੱਲ-1 ਦੇ ਸਬੰਧ ਵਿਚ ਠੇਕੇਦਾਰਾਂ ਨੇ ਇਕਮਤ ਹੋ ਕੇ ਕਿਹਾ ਕਿ ਮੌਜੂਦਾ ਪਾਲਿਸੀ ਵਿਚ ਜੋ ਸਿਸਟਮ ਰੱਖਿਆ ਗਿਆ ਹੈ, ਉਸ ਵਿਚ ਬਦਲਾਅ ਹੋਣਾ ਚਾਹੀਦਾ ਹੈ। ਠੇਕੇਦਾਰਾਂ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਸਿਰਫ਼ ਐੱਲ-1 ਦੇਣਾ ਗ਼ਲਤ ਹੈ। ਠੇਕੇਦਾਰਾਂ ਨੂੰ ਆਪਣੇ ਪੱਧਰ ’ਤੇ ਫੈਕਟਰੀ ਵਿਚੋਂ ਸ਼ਰਾਬ ਖ਼ਰੀਦਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ

ਹਰੇਕ ਮੰਗ ’ਤੇ ਗੰਭੀਰਤਾ ਨਾਲ ਹੋਵੇਗੀ ਵਿਚਾਰ-ਚਰਚਾ

ਇਥੇ ਠੇਕੇਦਾਰਾਂ ਨਾਲ ਮੀਟਿੰਗ ਵਿਚ ਅਧਿਕਾਰੀਆਂ ਨੇ ਸਾਫ਼ ਕਿਹਾ ਸੀ ਕਿ ਮੀਟਿੰਗ ਕਰਨ ਦਾ ਟੀਚਾ ਮੰਗਾਂ ਨੂੰ ਜਾਣਨ ਤੋਂ ਪ੍ਰੇਰਿਤ ਹੈ। ਜਿਹੜੀ ਵੀ ਮੰਗ ਠੇਕੇਦਾਰਾਂ ਵੱਲੋਂ ਉਠਾਈ ਜਾ ਰਹੀ ਹੈ, ਉਹ ਸੋਚ ਦਾ ਵਿਸ਼ਾ ਹੈ। ਇਸੇ ਕਾਰਨ ਵਿਭਾਗ ਵੱਲੋਂ ਹਰੇਕ ਮੰਗ ’ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਹਰ ਸੰਭਵ ਮੰਗ ਨੂੰ ਪੂਰਾ ਕੀਤਾ ਜਾ ਸਕੇ।
 


author

Harnek Seechewal

Content Editor

Related News