ਜਲੰਧਰ ਦੇ ਮਸ਼ਹੂਰ ਸ਼ਾਪਿੰਗ ਮਾਲ ਦਾ ਮਸਾਜ ਸੈਂਟਰ ਫਲੈਟ ’ਚ ਹੋਇਆ ਸ਼ਿਫਟ, ਖੁੱਲ੍ਹਣ ਲੱਗੀਆਂ ਕਈ ਪਰਤਾਂ

Saturday, Sep 02, 2023 - 02:17 PM (IST)

ਜਲੰਧਰ ਦੇ ਮਸ਼ਹੂਰ ਸ਼ਾਪਿੰਗ ਮਾਲ ਦਾ ਮਸਾਜ ਸੈਂਟਰ ਫਲੈਟ ’ਚ ਹੋਇਆ ਸ਼ਿਫਟ, ਖੁੱਲ੍ਹਣ ਲੱਗੀਆਂ ਕਈ ਪਰਤਾਂ

ਜਲੰਧਰ (ਵਿਸ਼ੇਸ਼) : ਜਲੰਧਰ ਦੇ ਪੀ. ਪੀ. ਆਰ. ਮਾਲ ’ਚ ਚੱਲ ਰਹੇ ਸਪਾ ਸੈਂਟਰ ਨੂੰ ਲੈ ਕੇ ‘ਜਗ ਬਾਣੀ’ ਵੱਲੋਂ ਖ਼ਬਰ ਛਾਪਣ ਤੋਂ ਬਾਅਦ ਹੁਣ ਪ੍ਰਬੰਧਕਾਂ ਨੇ ਨਵਾਂ ਢੰਗ ਕੱਢ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਸਾਜ ਸੈਂਟਰ ਦੀ ਮਾਲਕ ਵੱਲੋਂ ਹੁਣ ਇਸ ਗੰਦੇ ਧੰਦੇ ਲਈ ਪਹਿਲਾਂ ਤੋਂ ਚੱਲ ਰਹੇ ਸੈਂਟਰ ਵਿਚ ਕੰਮ ਕਰਨ ਦੀ ਬਜਾਏ ਹੁਣ ਵੱਖ ਤੋਂ ਇਕ ਫਲੈਟ ਵਿਚ ਕੰਮ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ, ਕਪੂਰਥਲਾ ਜ਼ਿਲ੍ਹੇ ਦੀ ਵੀ ਹੋਈ ਚੋਣ

ਪੁਰਾਣਾ ਨਾਤਾ ਹੈ ਇਸ ਫਲੈਟ ਨਾਲ ਮਹਿਲਾ ਪਾਰਟਨਰ ਦਾ

ਪੀ. ਪੀ. ਆਰ. ਮਾਲ ਦੇ ਨੇੜੇ ਬਣੇ ਕੁਝ ਫਲੈਟਾਂ ਵਿਚ ਇਨ੍ਹੀਂ ਦਿਨੀਂ ਮਸਾਜ ਸੈਂਟਰ ਦਾ ਕੰਮ ਚੱਲ ਰਿਹਾ ਹੈ। ਜਾਣਕਾਰ ਦੱਸ ਰਹੇ ਹਨ ਕਿ ਇਹ ਫਲੈਟ ਉਸੇ ਮਸਾਜ ਸੈਂਟਰ ਦੀ ਮਾਲਕ ਦਾ ਹੈ, ਜੋ ਉਕਤ ਸੈਂਟਰ ਵਿਚ ਆਪਣੇ 2 ਪੁਰਸ਼ ਪਾਰਟਨਰਾਂ ਨਾਲ ਧੰਦਾ ਚਲਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਫਲੈਟ ਵਿਚ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੀ ਹੈ। ਖ਼ਬਰ ਛਪਣ ਤੋਂ ਬਾਅਦ ਇਲਾਕੇ ਵਿਚ ਪੁਲਸ ਦੀ ਨਿਗਰਾਨੀ ਵਧ ਗਈ ਹੈ, ਜਿਸ ਕਾਰਨ ਮਸਾਜ ਸੈਂਟਰ ਦਾ ਕੰਮ ਉਕਤ ਫਲੈਟ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋਜ਼ ਦੇ ਚੱਲਣ ’ਤੇ ਲੱਗੀ ਪੂਰਨ ਪਾਬੰਦੀ

‘ਆਪਣਾ ਆਦਮੀ’ ਹੋਣ ਕਾਰਨ ਪੌਂ-ਬਾਰਾਂ 

ਖ਼ਬਰ ਇਹ ਵੀ ਮਿਲੀ ਹੈ ਕਿ ਇਸ ਫਲੈਟ ਵਿਚ ਇਸ ਇਲਾਕੇ ਨਾਲ ਸਬੰਧਤ ਇਕ ਪੁਲਸ ਮੁਲਾਜ਼ਮ ਦਾ ਸਾਮਾਨ ਵੀ ਪਿਆ ਹੈ, ਜੋ ਉਸ ਨੇ ਕਾਫ਼ੀ ਦੇਰ ਤੋਂ ਇਥੇ ਰੱਖਿਆ ਹੋਇਆ ਹੈ। ਦੱਸਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਮਸਾਜ ਸੈਂਟਰ ਦੀ ਮਾਲਕ ਦਾ ਉਕਤ ਪੁਲਸ ਮੁਲਾਜ਼ਮ ਨਾਲ ਵਧੀਆ ਉੱਠਣ-ਬੈਠਣ ਰਿਹਾ ਹੈ। ਇਲਾਕੇ ਵਿਚ ਪੁਲਸ ਮੁਲਾਜ਼ਮ ਦੀ ਤਾਇਨਾਤੀ ਦੌਰਾਨ ਇਸ ਮਸਾਜ ਸੈਂਟਰ ਦੀਆਂ ਪੂਰੀਆਂ ਪੌਂ-ਬਾਰਾਂ ਸਨ। ਭਾਵੇਂ ਉਹ ਇਲਾਕੇ ਵਿਚੋਂ ਟਰਾਂਸਫਰ ਹੋ ਗਿਆ ਹੈ ਪਰ ਇਸਦੇ ਬਾਵਜੂਦ ਉਸਦਾ ਸਾਮਾਨ ਅਜੇ ਇਥੇ ਪਿਆ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ

ਬੰਦ ਸ਼ਟਰ ਤੋਂ ਬਾਅਦ ਤਾਇਨਾਤ ਕੀਤਾ ਕਰਿੰਦਾ

ਜਾਣਕਾਰਾਂ ਅਨੁਸਾਰ ਕੰਮ ਫਲੈਟ ਵਿਚ ਸ਼ਿਫਟ ਹੋਣ ਕਾਰਨ ਗਾਹਕ ਪ੍ਰਭਾਵਿਤ ਨਾ ਹੋਣ, ਇਸਦੇ ਲਈ ਪੁਰਾਣੇ ਮਸਾਜ ਸੈਂਟਰ ਦੇ ਬਾਹਰ ਅਜੇ ਵੀ ਕਾਲੇ ਰੰਗ ਦੀ ਸਕਾਰਪੀਓ ਖੜ੍ਹੀ ਰਹਿੰਦੀ ਹੈ, ਜਿਸ ਵਿਚ ਮਸਾਜ ਸੈਂਟਰ ਦੀ ਮਾਲਕ ਅਤੇ ਉਸਦਾ ਪਾਰਟਨਰ ਅਕਸਰ ਬੈਠੇ ਦਿਸਦੇ ਹਨ। ਇਸ ਦੌਰਾਨ ਆਉਣ ਵਾਲੇ ਗਾਹਕਾਂ ਨੂੰ ਫਲੈਟ ਦਾ ਰਸਤਾ ਦਿਖਾਉਣ ਦਾ ਕੰਮ ਵੀ ਚੱਲਦਾ ਹੈ। ਮਸਾਜ ਸੈਂਟਰ ਦਾ ਸ਼ਟਰ ਬੰਦ ਦੇਖ ਕੇ ਗਾਹਕ ਮੁੜ ਨਾ ਜਾਣ, ਉਸਦੇ ਲਈ ਵੀ ਸੈਂਟਰ ਦੇ ਬਾਹਰ ਬਕਾਇਦਾ ਇਕ ਕਰਿੰਦਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਐਕਵਾਇਰ ਜ਼ਮੀਨ ਬਦਲੇ ਵੱਧ ਮੁਆਵਜ਼ਾ ਅਦਾ ਕਰਨ 'ਤੇ ਸ਼ੱਕ ਦੇ ਘੇਰੇ 'ਚ ਵੱਡੇ ਅਧਿਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harnek Seechewal

Content Editor

Related News