ਸਿਵਲ ਹਸਪਤਾਲ ਦੇ ਡਾਕਟਰ ਹੋ ਰਹੇ ਪ੍ਰੇਸ਼ਾਨ

11/12/2018 6:20:24 PM

ਜਲੰਧਰ (ਜ.ਬ.)-ਉਂਝ ਤਾਂ ਤੁਸੀਂ ਹੈਡਿੰਗ ਸੁਣ ਕੇ ਹੈਰਾਨ ਹੋ ਗਏ ਹੋਵੋਗੇ ਕਿ ਸਿਵਲ ਹਸਪਤਾਲ ਦੇ ਡਾਕਟਰ ਇਨ੍ਹੀਂ ਦਿਨੀਂ ਪ੍ਰੇਸ਼ਾਨ ਕਿਉਂ ਹੋਏ ਪਏ ਹਨ ਪਰ ਸੱਚ ਇਹ ਹੈ ਕਿ ਹਸਪਤਾਲ ਵਿਚ ਤਾਇਨਾਤ ਡਾਕਟਰ ਇਸ ਕਾਰਨ ਪ੍ਰੇਸ਼ਾਨ ਹਨ ਕਿਉਂਕਿ ਡਾਕਟਰਾਂ ਨੂੰ ਆਪਣੀਆਂ ਕਾਰਾਂ ਅਤੇ ਹੋਰ ਵਾਹਨ ਹਸਪਤਾਲ ਵਿਚ ਪਾਰਕ ਕਰਨ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਕਿਉਂਕਿ ਹਸਪਤਾਲ ਦੇ ਪਾਰਕਿੰਗ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਵਾਹਨ ਹਸਪਤਾਲ ਵਿਚ ਪਾਰਕ ਕਰਵਾ ਰਹੇ ਹਨ। ਹਸਪਤਾਲ ਵਿਚ ਤਾਇਨਾਤ ਡਾਕਟਰਾਂ ਨੇ ਦੱਸਿਆ ਕਿ ਠੇਕੇਦਾਰਾਂ ਵੱਲੋਂ ਗਲਤ ਤਰੀਕੇ ਨਾਲ ਲੋਕਾਂ ਦੇ ਵਾਹਨ ਪਾਰਕ ਕਰਨ ਵਿਚ ਉਨ੍ਹਾਂ ਨੂੰ ਵੀ ਮੁਸ਼ਕਲ ਹੁੰਦੀ ਹੈ। ਉਨ੍ਹਾਂ ਦੀਆਂ ਕਾਰਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ ਅਤੇ ਲੋਕ ਉਨ੍ਹਾਂ ਨਾਲ ਕਾਰ ਪਾਰਕ ਕਰਨ ਨੂੰ ਲੈ ਕੇ ਝਗੜਾ ਕਰਦੇ ਹਨ। ਠੇਕੇਦਾਰ ਟਰੌਮਾ ਵਾਰਡ ਤੇ ਅਮਰਜੈਂਸੀ ਵਾਰਡ ਦੇ ਬਾਹਰ ਵੀ ਵਾਹਨ ਪਾਰਕ ਕਰਵਾ ਕੇ ਜਾਮ ਲਗਵਾ ਦਿੰਦਾ ਹੈ। ਇਸ ਬਾਬਤ ਉਨ੍ਹਾਂ ਨੇ ਮੈਡੀਕਲ ਸੁਪਰਡੈਂਟ ਦੇ ਨੋਟਿਸ ਵਿਚ ਮਾਮਲਾ ਪਹੁੰਚਾਇਆ ਹੈ ਪਰ ਕੋਈ ਹੱਲ ਨਜ਼ਰ ਨਹੀਂ ਆਉਂਦਾ ਹੈ।ਕੈਪਸ਼ਨ


Related News