‘ਲੋਕ ਜਗਾਓ, ਲੁਟੇਰੇ ਭਜਾਓ’ ਮਹਾਨ ਅਧਿਕਾਰ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ
Friday, Nov 09, 2018 - 06:58 PM (IST)
ਜਲੰਧਰ (ਟੁੱਟ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ’ਤੇ ਜਲੰਧਰ ਵਿਖੇ ਸੂਬੇ ਦੇ 2 ਜ਼ਿਲਿਅਾਂ ਜਲੰਧਰ-ਕਪੂਰਥਲਾ ਦੀ ਇਕੱਠੀ ਰੈਲੀ 10 ਦਸੰਬਰ ਨੂੰ ਹੋ ਰਹੀ ਹੈ। ਅੱਜ ਇਥੇ ਜ਼ਿਲਾ ਜਲੰਧਰ-ਕਪੂਰਥਲਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨੇ ਆਖਿਆ ਕਿ ਪਾਰਟੀ ਦੀ ਸੂਬਾ ਇਕਾਈ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਅੰਦਰ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਗਿਆ ਹੈ, ਬੇਰੁਜ਼ਗਾਰੀ ਕਾਰਨ ਲੱਖਾਂ ਨੌਜਵਾਨ ਕੰਮ ਤੋਂ ਵਾਂਝੇ ਬੈਠੇ ਹਨ। ਜਬਰ-ਜ਼ਨਾਹ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ ਅਤੇ ਵੋਟਾਂ ਵੇਲੇ ਕੈਪਟਨ ਦੀ ਕਾਂਗਰਸ ਪਾਰਟੀ ਵੱਲੋਂ ਗਰੀਬ ਲੋਕਾਂ ਨਾਲ ਜੋ ਚੋਣ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚੋਂ ਇਕ ਵੀ ਅਜੇ ਤੱਕ ਪੂਰਾ ਨਹੀਂ ਹੋਇਆ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਕੇ ਦੇਸ਼ ਦਾ ਦੀਵਾਲਾ ਕੱਢਿਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਸ਼ਹਿ ਉਪਰ ਦੇਸ਼ ਅੰਦਰ ਘੱਟ ਗਿਣਤੀ ਲੋਕਾਂ ਅਤੇ ਦਲਿਤਾਂ ਉਪਰ ਫਾਸ਼ੀਵਾਦੀ ਹਮਲੇ ਕੀਤੇ ਜਾ ਰਹੇ ਹਨ। ਆਰ. ਐੱਸ. ਐੱਸ. ਦੇ ਲੋਕਾਂ ਨੇ ਘੱਟ ਗਿਣਤੀਅਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ। ਸਾਰੀਆਂ ਸਮੱਸਿਆਵਾਂ ਸੂਬੇ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ‘ਲੋਕਾਂ ਨੂੰ ਜਗਾਓ ਦੇਸ਼ ’ਚੋਂ ਲੁਟੇਰਿਅਾਂ ਨੂੰ ਭਜਾਓ’ ਮਹਾਨ ਅਧਿਕਾਰ ਰੈਲੀ ਦਾ ਅਾਯੋਜਨ ਕੀਤਾ ਗਿਆ, ਜਿਸ ਵਿਚ ਜਲੰਧਰ ਤੇ ਕਪੂਰਥਲੇ ਜ਼ਿਲੇ ਤੋਂ ਹਜ਼ਾਰਾਂ ਦੀ ਗਿਣਤੀ ’ਚ ਔਰਤਾਂ ਤੇ ਮਰਦ ਸ਼ਮੂਲੀਅਤ ਕਰਨਗੇ। ਇਸ ਬਾਰੇ ਦੋਵਾਂ ਜ਼ਿਲਿਅਾਂ ਵਿਚ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਰੈਲੀ ਨੂੰ ਸਫਲਤਾਪੂਰਵਕ ਬਣਾਉਣ ਲਈ ਜ਼ਿਲਿਅਾਂ ਵਾਲੇ ਬਾਗ (ਅੰਮ੍ਰਿਤਸਰ) ਤੋਂ ਜੱਥਾ ਮਾਰਚ ਚੱਲ ਕੇ 20-21 ਨਵੰਬਰ ਨੂੰ ਉਕਤ ਜ਼ਿਲਿਅਾਂ ਵਿਚ ਪ੍ਰਵੇਸ਼ ਕਰੇਗਾ ਅਤੇ ਇਨ੍ਹਾਂ ਪਬਲਿਕ ਮੀਟਿੰਗਾਂ ਨੂੰ ਸਾਥੀ ਮੰਗਤ ਰਾਮ ਪਾਸਲਾ ਤੇ ਸਾਥੀ ਕੁਲਵੰਤ ਸਿੰਘ ਸੰਧੂ ਤੋਂ ਇਲਾਵਾ ਪਾਰਟੀ ਦੇ ਹੋਰ ਸੂਬਾਈ ਆਗੂ ਵੀ ਸੰਬੋਧਨ ਕਰਨਗੇ। ਦਰਸ਼ਨ ਨਾਹਰ ਗੱਲਬਾਤ ਦੌਰਾਨ।
