ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਪਿੰਡਾਂ ਦੀ ਹੋ ਸਕਦੀ ਹੈ ਕਾਇਆਕਲਪ : ਚੌ. ਸੁਰਿੰਦਰ ਸਿੰਘ
Thursday, Nov 01, 2018 - 02:11 PM (IST)
ਜਲੰਧਰ (ਵਰਿੰਦਰ)-ਨਜ਼ਦੀਕੀ ਪਿੰਡ ਨਿੱਝਰਾਂ ਦੇ ਵਸਨੀਕ ਮੰਗੀ ਲੰਬਡ਼, ਧੀਰਾ ਨਿੱਝਰ ਤੇ ਸੋਖਾ ਭੋਪਾਲ, ਜੋ ਖੁਦ ਤਾਂ ਕਈ ਸਾਲਾਂ ਤੋਂ ਵਿਦੇਸ਼ ਵਿਚ ਸੈਟਲ ਹਨ ਪਰ ਅੱਜ ਵੀ ਪਿੰਡ ਦੀ ਮਿੱਟੀ ਨਾਲ ਮੋਹ ਬਰਕਰਾਰ ਹੋਣ ਸਦਕਾ ਸਮੇਂ-ਸਮੇਂ ’´ਤੇ ਉਨ੍ਹਾਂ ਵੱਲੋਂ ਆਪਣੇ ਪਿੰਡ ਦੇ ਵਿਕਾਸ ਵਿਚ ਸਹਿਯੋਗ ਪਾਇਆ ਜਾਂਦਾ ਹੈ | ਇਨ੍ਹਾਂ ਪ੍ਰਵਾਸੀ ਵੀਰਾਂ ਦੀ ਆਰਥਿਕ ਸਹਾਇਤਾ ਸਦਕਾ ਹੁਣ ਨੌਜਵਾਨਾਂ ਨੂੰ ਨਸ਼ਿਅਾਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਪਿੰਡ ਵਿਚ ਇਕ ਜਿਮ ਖੋਲ੍ਹਿਆ ਗਿਆ ਹੈ, ਜਿਥੇ ਨੌਜਵਾਨ ਮੁਫਤ ਵਿਚ ਕਸਰਤ ਕਰ ਕੇ ਲਾਭ ਹਾਸਲ ਕਰ ਸਕਦੇ ਹਨ |ਇਸ ਜਿਮ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵੱਲੋੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਇਨ੍ਹਾਂ ਐੱਨ. ਆਰ. ਆਈ. ਵੀਰਾਂ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਸਰਕਾਰੀ ਗ੍ਰਾਂਟ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਦੀ ਕਾਇਆਕਲਪ ਹੋ ਸਕਦੀ ਹੈ |ਇਸ ਮੌਕੇ ਰਘਬੀਰ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਪ੍ਰਧਾਨ ਨਿਰਮਲ ਸਿੰਘ, ਪ੍ਰਧਾਨ ਸੰਜੀਵ ਕਾਲਾ, ਸਰਪੰਚ ਜਸਵਿੰਦਰ ਕੌਰ, ਅਵਤਾਰ ਸਿੰਘ ਤਾਰਾ, ਮਾ. ਲਛਮਣ ਸਿੰਘ, ਜਸਪ੍ਰੀਤ ਸਿੰਘ, ਸੰਤੋਖ ਸਿੰਘ, ਅਰਜੁਨ ਸਿੰਘ, ਸੁੱਖਾ ਸਿੰਘ, ਅਮਰਜੀਤ ਸਿੰਘ ਨਿੱਝਰ ਪੰਚ, ਮੰਗਲ ਸਿੰਘ ਪੰਚ, ਦੇਬੀ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ|ਪਿੰਡ ਨਿੱਝਰਾਂ ´’ਚ ਜਿਮ ਦਾ ਉਦਘਾਟਨ ਕਰਦੇ ਚੌ. ਸੁਰਿੰਦਰ ਸਿੰਘ, ਨਾਲ ਰਘੁਵੀਰ ਸਿੰਘ, ਪ੍ਰਧਾਨ ਸੰਜੀਵ ਕਾਲਾ ਤੇ ਹੋਰ | (ਵਰਿੰਦਰ)
