ਖਾਲਸਾ ਸਕੂਲ ਲਾਂਬਡ਼ਾ ´ਚ ਸਾਲਾਨਾ ਖੇਡ ਸਮਾਗਮ ਆਯੋਜਿਤ
Wednesday, Oct 31, 2018 - 12:21 PM (IST)
ਜਲੰਧਰ (ਵਰਿੰਦਰ)— ਸ਼ਹੀਦ ਬਾਬਾ ਖ਼ੁਸ਼ਹਾਲ ਸਿੰਘ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬਡ਼ਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਦਾ ਉਦਘਾਟਨ ਕਰਦਿਆਂ ਸਕੂਲ਼ ਪ੍ਰਧਾਨ ਗੁਰਦਿਆਲ ਸਿੰਘ ਚਿੱਟੀ ਨੇ ਆਖਿਆ ਕਿ ਵਿਦਿਆਰਥੀਅਾਂ ਨੂੰ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਬਰਾਬਰ ਧਿਆਨ ਦੇਣਾ ਚਾਹੀਦਾ ਹੈ | ਖੇਡ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ| ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਵਰਿੰਦਰ ਸਿੰਘ (ਓਲੰਪੀਅਨ) ਮੁੱਖ ਮਹਿਮਾਨ, ਹਰਪ੍ਰੀਤ ਸਿੰਘ (ਡਿਪਟੀ ਚੀਫ ਇੰਸਪੈਕਟਰ ਭਾਰਤੀ ਰੇਲਵੇ) ਅਤੇ ਦਮਨਬੀਰ ਸਿੰਘ ਚਿੱਟੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ| ਹਿੰਦਪਾਲ ਸਿੰਘ ਚਿੱਟੀ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ| ਸਕੂਲ ਪ੍ਰਿੰਸੀਪਲ ਅਜੀਤ ਸਿੰਘ ਸੈਣੀ ਵੱਲੋਂ ਸਕੂਲ ਦੀਆਂ ਖੇਡਾਂ ਸਬੰਧੀ ਹਾਸਲ ਕੀਤੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ | ਖੇਡ ਸਮਾਗਮ 'ਚ ਪਹੁੰਚੇ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਵੱਧ ਚਡ਼੍ਹ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ | ਇਸ ਮੌਕੇ ਸਕੂਲ ਪ੍ਰਧਾਨ ਗੁਰਦਿਆਲ ਸਿੰਘ ਚਿੱਟੀ, ਬਲਦੇਵ ਸਿੰਘ ਲਾਂਬਡ਼ੀ, ਹਿੰਦਪਾਲ ਸਿੰਘ ਚਿੱਟੀ, ਗੁਰਪ੍ਰਸ਼ੋਤਮ ਸਿੰਘ, ਪ੍ਰਿੰਸੀਪਲ ਅਜੀਤ ਸਿੰਘ ਸੈਣੀ, ਵਾਈਸ ਪ੍ਰਿੰਸੀਪਲ ਅਜੀਤ ਸਿੰਘ ਤੇ ਸਕੂਲ਼ ਸਟਾਫ਼ ਆਦਿ ਹਾਜ਼ਰ ਸਨ|
