ਭਾਰੀ ਮੀਂਹ ਕਾਰਨ ਕਈ ਪਿੰਡਾਂ ’ਚ ਲਿੰਕ ਸੜਕਾਂ ਰੁੜ੍ਹੀਆਂ
Sunday, Jul 23, 2023 - 08:20 PM (IST)

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਭਾਰੀ ਮੀਂਹ ਕਾਰਨ ਸ਼ਾਹਕੋਟ ਦੇ ਕਈ ਪਿੰਡਾਂ ’ਚ ਲਿੰਕ ਸੜਕਾਂ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਈਆਂ। ਪਿੰਡ ਕੋਟਲੀ ਗਾਜਰਾਂ ਵਿਖੇ ਰੇਲਵੇ ਕਰਾਸਿੰਗ ਕੋਲ ਖੇਤਾਂ ’ਚੋਂ ਆਏ ਪਾਣੀ ਕਾਰਨ ਸੜਕ ਦੇ ਹੇਠੋਂ ਮਿੱਟੀ ਖਿਸਕਣ ਨਾਲ ਕਈ ਮੀਟਰ ਸੜਕ ਰੁੜ੍ਹ ਗਈ, ਜਿਸ ਕਾਰਨ ਕਈ ਪਿੰਡਾਂ ਦਾ ਆਪਸ 'ਚ ਲਿੰਕ ਟੁੱਟ ਗਿਆ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ : ਡਰੇਨ ’ਚ ਡੁੱਬਣ ਨਾਲ 10 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਇਸ ਮੌਕੇ ਕੁਝ ਕਿਸਾਨਾਂ ਵੱਲੋਂ ਸਕੂਲੀ ਬੱਚਿਆਂ ਸਮੇਤ ਕਈ ਲੋਕਾਂ ਨੂੰ ਟਰੈਕਟਰ ਦੀ ਮਦਦ ਨਾਲ ਇਧਰੋਂ-ਉਧਰ ਲਿਜਾਇਆ ਗਿਆ।