ਦੀਵਾਲੀ ''ਤੇ ਲਕਸ਼ਮੀ ਜੀ ਅਤੇ ਗਣੇਸ਼ ਜੀ ਦੀ ਮੂਰਤੀ ਖਰੀਦਣ ਵੇਲੇ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

11/04/2021 11:25:21 AM

ਮੁੰਬਈ (ਬਿਊਰੋ) - ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਸ਼ੁਰੂ ਹੋਇਆ ਅਤੇ 4 ਨਵੰਬਰ ਯਾਨੀਕਿ ਅੱਜ ਵੀਰਵਾਰ ਨੂੰ ਦੀਵਾਲੀ ਹੈ। ਇਸ ਦਿਨ ਘਰ 'ਚ ਗਣੇਸ਼ ਜੀ ਅਤੇ ਮਾਤਾ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਲਕਸ਼ਮੀ ਜੀ ਨੂੰ ਧਨ ਦੀ ਦੇਵੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਦੇਵੀ ਲਕਸ਼ਮੀ ਜੀ ਦਾ ਵਾਸ ਹੁੰਦਾ ਹੈ, ਉੱਥੇ ਖੁਸ਼ਹਾਲੀ ਬਣੀ ਰਹਿੰਦੀ ਹੈ। ਲਕਸ਼ਮੀ ਜੀ ਚੰਚਲ ਸੁਭਾਅ ਦੀ ਹੈ, ਇਸ ਲਈ ਉਹ ਕਦੇ ਵੀ ਇੱਕ ਥਾਂ 'ਤੇ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ।

ਜੇਕਰ ਉਨ੍ਹਾਂ ਨੂੰ ਆਪਣੇ ਘਰ 'ਚ ਪੱਕੇ ਤੌਰ 'ਤੇ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਨਾਲ ਗਣਪਤੀ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਗਣਪਤੀ ਜੀ ਨੂੰ ਸ਼ੁੱਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਂ ਲਕਸ਼ਮੀ ਜੀ ਦਾ ਵਾਸ ਤਾਂ ਹੀ ਹੋਵੇਗਾ ਜਦੋਂ ਘਰ 'ਚ ਸ਼ੁੱਭਤਾ ਹੋਵੇਗੀ। ਇਸ ਲਈ ਦੀਵਾਲੀ ਵਾਲੇ ਦਿਨ ਦੇਵੀ ਲਕਸ਼ਮੀ ਜੀ ਨੂੰ ਭਗਵਾਨ ਗਣੇਸ਼ ਨਾਲ ਲਿਆਇਆ ਜਾਂਦਾ ਹੈ। ਮਾਨਤਾ ਅਨੁਸਾਰ ਭਗਵਾਨ ਗਣੇਸ਼ ਤੇ ਲਕਸ਼ਮੀ ਮਾਤਾ ਜੀ ਦੀ ਇਹ ਮੂਰਤੀ ਇਕ ਸਾਲ ਤਕ ਘਰ 'ਚ ਰੱਖੀ ਜਾਂਦੀ ਹੈ। ਇਨ੍ਹਾਂ ਦਾ ਸਾਡੇ ਜੀਵਨ 'ਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ। ਇਸ ਲਈ ਇਨ੍ਹਾਂ ਮੂਰਤੀਆਂ ਨੂੰ ਬਹੁਤ ਧਿਆਨ ਨਾਲ ਖਰੀਦਣਾ ਚਾਹੀਦਾ ਹੈ। ਇੱਥੇ ਜਾਣੋ ਮੂਰਤੀ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ


ਕਿਵੇਂ ਦੀ ਹੋਵੇ ਗਣਪਤੀ ਜੀ ਦੀ ਮੂਰਤੀ
ਗਣੇਸ਼ ਜੀ ਦੀ ਮੂਰਤੀ ਖਰੀਦਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਮੂਰਤੀ ਨਾਲ ਉਨ੍ਹਾਂ ਦੇ ਵਾਹਨ ਮੂਸ਼ਕ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਨਾਲ ਹੀ ਉਸ ਦੇ ਹੱਥਾਂ 'ਚ ਲੱਡੂ ਜਾਂ ਮੋਦਕ ਹੋਣੇ ਚਾਹੀਦੇ ਹਨ। ਅਜਿਹੀ ਮੂਰਤੀ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬਾਜ਼ਾਰ 'ਚ ਕਈ ਵਾਰ ਤੁਸੀਂ ਲਕਸ਼ਮੀ ਜੀ-ਗਣੇਸ਼ ਜੀ ਦੀਆਂ ਮੂਰਤੀਆਂ ਆਪਸ 'ਚ ਜੁੜੀਆਂ ਦੇਖੀਆਂ ਹੋਣਗੀਆਂ। ਕੋਸ਼ਿਸ਼ ਕਰੋ ਕਿ ਗਣਪਤੀ ਜੀ ਅਤੇ ਲਕਸ਼ਮੀ ਜੀ ਦੀਆਂ ਮੂਰਤੀਆਂ ਇਕ-ਦੂਜੇ ਨਾਲ ਨਾ ਜੁੜੀਆਂ ਹੋਣ। ਵੱਖ-ਵੱਖ ਮੂਰਤੀਆਂ ਦੀ ਪੂਜਾ ਕਰਨਾ ਵੀ ਆਸਾਨ ਹੈ। ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਨ੍ਹਾਂ ਦੀ ਸੁੰਢ 'ਚ ਇਕ ਤੋਂ ਜ਼ਿਆਦਾ ਚੱਕਰ ਨਾ ਆਉਣ। ਨਾਲ ਹੀ ਸੁੰਢ ਖੱਬੇ ਪਾਸੇ ਮੁੜੀ ਹੋਈ ਹੋਣੀ ਚਾਹੀਦੀ ਹੈ।


ਕਿਵੇਂ ਦੀ ਹੋਵੇ ਮਾਤਾ ਲਕਸ਼ਮੀ ਜੀ ਦੀ ਮੂਰਤੀ
ਘਰ 'ਚ ਹਮੇਸ਼ਾ ਬੈਠੀ ਹੋਈ ਮਾਤਾ ਲਕਸ਼ਮੀ ਜੀ ਨੂੰ ਲਿਆਉਣਾ ਚਾਹੀਦਾ ਹੈ। ਸਥਿਰ ਲਕਸ਼ਮੀ ਲਈ ਬੈਠੀ ਲਕਸ਼ਮੀ ਜੀ ਨੂੰ ਹੀ ਘਰ ਲਿਆਓ ਤਾਂ ਜੋ ਉਹ ਹਮੇਸ਼ਾ ਤੁਹਾਡੇ ਘਰ 'ਚ ਵੱਸੇ। ਉੱਲੂ 'ਤੇ ਬੈਠੀ ਲਕਸ਼ਮੀ ਜੀ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਮਾਤਾ ਲਕਸ਼ਮੀ ਜੀ ਦੀ ਉਹ ਤਸਵੀਰ ਲਿਆਓ, ਜਿਸ 'ਚ ਉਹ ਕਮਲ ਜਾਂ ਹਾਥੀ 'ਤੇ ਬਿਰਾਜਮਾਨ ਹੈ ਕਿਉਂਕਿ ਮਾਤਾ ਲਕਸ਼ਮੀ ਜੀ ਨੂੰ ਧਨ ਦੀ ਦੇਵੀ ਮੰਨਿਆ ਜਾਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਤਸਵੀਰ 'ਚ ਧਨ ਦੀ ਵਰਖਾ ਹੋਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੀ ਮੂਰਤੀ ਲਿਆਉਣ ਨਾਲ ਪਰਿਵਾਰ 'ਚ ਧਨ ਦੀ ਕਮੀ ਹੁੰਦੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News