ਸੁਣੋ ਸੰਗਤਾਰ ਅਤੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਰਮਿਆਨ ਦਿਲਚਸਪ ਗੱਲ-ਬਾਤ
Wednesday, Jul 26, 2023 - 12:24 PM (IST)

ਜਲੰਧਰ : ਸੰਗੀਤ ਜਗਤ ਦੀ ਉੱਘੀ ਹਸਤੀ, ਵਾਰਿਸ ਭਰਾਵਾਂ ਦੀ ਤਿੱਕੜੀ ਦੇ ਹਿੱਸੇ ਸੰਗਤਾਰ ਵੱਲੋਂ ਹਾਲ ਹੀ ਵਿੱਚ ਪੌਡਕਾਸਟ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਉਹ ਦੁਨੀਆ ਭਰ ਤੋਂ ਵੱਖ-ਵੱਖ ਸ਼ਖ਼ਸੀਅਤਾਂ ਨਾਲ ਗੱਲ-ਬਾਤ ਕਰ ਰਹੇ ਹਨ। ਬੀਤੇ ਦਿਨ੍ਹੀਂ ਉਨ੍ਹਾਂ ਵੱਲੋਂ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਨਾਲ ਇੰਟਰਵਿਊ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬੜੀਆਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕੀਤਾ। ਤੁਹਾਨੂੰ ਕੁਦਰਤ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਲੈ ਕੇ ਹੋਈਆਂ ਦਿਲਚਸਪ ਗੱਲਾਂ ਸੁਣਨ ਨੂੰ ਮਿਲਣਗੀਆਂ। ਇਸ ਗੱਲ-ਬਾਤ ਦਾ ਲਿੰਕ ਇਸ ਖ਼ਬਰ 'ਚ ਦਿੱਤਾ ਗਿਆ ਹੈ। ਉਮੀਦ ਹੈ ਤੁਸੀਂ ਵੀ ਸੁਣਕੇ ਆਨੰਦ ਮਹਿਸੂਸ ਕਰੋਗੇ।