ਭਗਵੰਤ ਮਾਨ ਵੀਡੀਓ ਮਾਮਲਾ : ਲੋਕ ਸਭਾ ਕਮੇਟੀ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਬੁਲਾਇਆ

07/26/2016 4:04:09 PM

ਨਵੀਂ ਦਿੱਲੀ/ਜਲੰਧਰ : ਸੰਸਦ ਦੀ ਵੀਡੀਓ ਬਣਾ ਕੇ ਫੇਸਬੁੱਕ ਪੇਜ਼ ''ਤੇ ਲਾਈਵ ਕਰਨ ਵਾਲੇ ''ਆਮ ਆਦਮੀ ਪਾਰਟੀ'' ਦੇ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਹੁਣ ਇਸ ਮਾਮਲੇ ''ਚ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਬਣਾਈ ਗਈ ਕਮੇਟੀ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਬੁਲਾ ਲਿਆ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ''ਤੇ 3 ਅਗਸਤ ਤੱਕ ਸੰਸਦ ''ਚ ਐਂਟਰੀ ''ਤੇ ਵੀ ਬੈਨ ਲਾ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਨੂੰ ਇਕ ਚਿੱਠੀ ਲਿਖੀ ਹੈ, ਜਿਸ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੰਮਨ ਭੇਜਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਦੋਸ਼ੀ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੋਸ਼ੀ ਹੈ।
ਭਗਵੰਤ ਮਾਨ ਨੇ ਚਿੱਠੀ ''ਚ ਲਿਖਿਆ ਹੈ ਕਿ 2001 ''ਚ ਆਈ. ਐੱਸ. ਆਈ. ਨੇ ਸੰਸਦ ''ਤੇ ਹਮਲਾ ਕੀਤਾ, ਫਿਰ 2016 ''ਚ ਉਸੇ ਆਈ. ਐੱਸ. ਆਈ. ਨੇ ਪਠਾਨਕੋਟ ਏਅਰਬੇਸ ''ਤੇ ਹਮਲਾ ਕੀਤਾ। ਬਾਅਦ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ. ਐੱਸ. ਆਈ. ਨੂੰ ਪਠਾਨਕੋਟ ਏਅਰਬੇਸ ''ਚ ਬਾਇੱਜ਼ਤ ਬੁਲਾ ਕੇ ਘੁਮਾਇਆ ਅਤੇ ਇਸ ਮੌਕੇ ਆਈ. ਐੱਸ. ਆਈ. ਦੇ ਅਧਿਕਾਰੀ ਏਅਰਬੇਸ ਦੇ ਨਕਸ਼ੇ ਬਣਾ ਕੇ ਲੈ ਗਏ। ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਕੀ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੇਰੇ ਵੀਡੀਓ ਬਣਾਉਣਾ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਜਾਂ ਪ੍ਰਧਾਨ ਮੰਤਰੀ ਜੀ ਦਾ ਆਈ. ਐੱਸ. ਆਈ. ਨੂੰ ਏਅਰਬੇਸ ''ਚ ਬੁਲਾ ਕੇ ਘੁਮਾਉਣਾ ਦੇਸ਼ ਦੀ ਰੱਖਿਆ ਲਈ ਖਤਰਾ ਹੈ?
 

Babita Marhas

News Editor

Related News