ਨਿਗਮ ਚੋਣਾਂ ਤੋਂ ਪਹਿਲਾਂ ਜਲੰਧਰ 'ਚ ਹੋਵੇਗਾ ਸਿਆਸੀ ਧਮਾਕਾ, 'ਆਪ' 'ਚ ਜਾਣਗੇ 6 ਆਗੂ
Saturday, Oct 14, 2023 - 10:28 AM (IST)

ਜਲੰਧਰ (ਖੁਰਾਣਾ) : ਭਾਵੇਂ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੇ ਨਿਗਮ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ ਪਰ ਜਿਸ ਤਰ੍ਹਾਂ ਜਲੰਧਰ ਨਗਰ ਨਿਗਮ ਦੀ ਵਾਰਡਬੰਦੀ ਨੂੰ ਫਾਈਨਲ ਕਰ ਦਿੱਤਾ ਗਿਆ ਹੈ ਅਤੇ 15 ਨਵੰਬਰ ਦੇ ਨੇੜੇ-ਤੇੜੇ ਚੋਣਾਂ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨਾਲ ਸ਼ਹਿਰ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਵਿਚਕਾਰ ਸ਼ਹਿਰ ਵਿਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਲਗਭਗ 6 ਆਗੂ 14 ਅਕਤੂਬਰ ਨੂੰ ਚੰਡੀਗੜ੍ਹ ਜਾ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਹਨ। ਇਹ 6 ਦੇ 6 ਆਗੂ ਆਉਣ ਵਾਲੀਆਂ ਨਿਗਮ ਚੋਣਾਂ ਵਿਚ ਕੌਂਸਲਰ ਬਣਨ ਦੇ ਇੱਛੁਕ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ
ਸਿਆਸੀ ਸੂਤਰਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲਿਆਂ ਵਿਚ ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲੀ, ਸਾਬਕਾ ਕੌਂਸਲਰ ਦੀਪਕ ਸ਼ਾਰਦਾ, ਸਾਬਕਾ ਕੌਂਸਲਰ ਓਮਪ੍ਰਕਾਸ਼ ਓਮੀ, ਸਾਬਕਾ ਕੌਂਸਲਰ ਦੇਸ ਰਾਜ ਜੱਸਲ, ਪਿੰਡ ਰੇਰੂ ਤੋਂ ਸ਼੍ਰੀ ਭਾਟੀਆ ਤੇ ਸਾਬਕਾ ਕੌਂਸਲਰ ਗਿਆਨ ਚੰਦ ਦੇ ਭਤੀਜੇ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਕਿਸੇ ਆਗੂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਪਤਾ ਲੱਗਾ ਹੈ ਕਿ ਚੰਡੀਗੜ੍ਹ ਸਥਿਤ ਸੀ. ਐੱਮ. ਆਫਿਸ ਵਿਚ ਇਸ ਬਾਰੇ ਪ੍ਰੋਗਰਾਮ ਤੈਅ ਹੋ ਚੁੱਕਾ ਹੈ। ਇਹ ਜੁਆਈਨਿੰਗ ਆਮ ਆਦਮੀ ਪਾਰਟੀ ਦੀ ਮਹਿਲਾ ਨੇਤਰੀ ਜ਼ਰੀਏ ਹੋਣ ਜਾ ਰਹੀ ਹੈ। ਦੇਖਣਾ ਹੋਵੇਗਾ ਕਿ ਇਨ੍ਹਾਂ ਚਰਚਾਵਾਂ ਵਿਚ ਕਿੰਨੀ ਸੱਚਾਈ ਹੈ ਅਤੇ ਕਿੰਨੇ ਆਗੂ ‘ਆਪ’ ਨੂੰ ਜੁਆਇਨ ਕਰਦੇ ਹਨ। ਇੰਨਾ ਤੈਅ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉੱਤਰੀ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਦੀ ਪਕੜ ਹੋਰ ਕਮਜ਼ੋਰ ਹੋ ਸਕਦੀ ਹੈ।
ਇਹ ਵੀ ਪੜ੍ਹੋ : ਤਲਾਕ ਲੈਣ ਦੀ ਜ਼ਿੱਦ 'ਚ ਪਤੀ ਨਾਲ ਕੀਤੀ ਜੱਗੋਂ ਤੇੇਰ੍ਹਵੀਂ, ਸਹੇਲੀ ਨਾਲ ਮਿਲ ਟੱਪੀਆਂ ਸਾਰੀਆਂ ਹੱਦਾਂ
ਇਕ ਮਹੀਨੇ ’ਚ ਨਿਗਮ ਚੋਣਾਂ ਸੰਭਵ ਹੀ ਨਹੀਂ
ਪੰਜਾਬ ਸਰਕਾਰ ਨੇ ਭਾਵੇਂ ਚੋਣ ਕਮਿਸ਼ਨ ਨੂੰ 15 ਨਵੰਬਰ ਦੇ ਨੇੜੇ ਨਿਗਮ ਚੋਣਾਂ ਕਰਵਾਉਣ ਨੂੰ ਕਿਹਾ ਹੈ ਪਰ ਸਿਆਸੀ ਹਲਕੇ ਵਿਚ ਇਸ ਗੱਲ ਦੀ ਜ਼ੋਰਾਂ ਨਾਲ ਚਰਚਾ ਹੈ ਕਿ ਇਕ ਮਹੀਨੇ ਦੇ ਅੰਦਰ ਨਿਗਮ ਚੋਣਾਂ ਸੰਭਵ ਹੀ ਨਹੀਂ ਹੈ। ਅਜੇ ਇਸਦੇ ਲਈ ਵੋਟਰ ਸੂਚੀਆਂ ਬਣਾਈਆਂ ਜਾਣੀਆਂ ਹਨ। ਉਨ੍ਹਾਂ ਵਿਚ ਸੋਧ ਹੋਣੀ ਹੈ ਅਤੇ ਪ੍ਰਕਾਸ਼ਿਤ ਹੋਣੀਆਂ ਹਨ। ਉਸ ਤੋਂ ਬਾਅਦ ਚੋਣ ਸ਼ਡਿਊਲ ਵਿਚ ਵੀ ਕਈ ਦਿਨ ਦਿੱਤੇ ਜਾਂਦੇ ਹਨ। ਦੀਵਾਲੀ ਦੇ ਸੀਜ਼ਨ ਕਾਰਨ ਵੀ ਪੁਲਸ ਪ੍ਰਸ਼ਾਸਨ ਚੋਣਾਂ ਦਾ ਰਿਸਕ ਨਹੀਂ ਲਵੇਗਾ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਚੋਣਾਂ ਨਵੰਬਰ ਦੇ ਆਖਿਰ ਜਾਂ ਦਸੰਬਰ ਮਹੀਨੇ ਵਿਚ ਹੀ ਹੋਣਗੀਆਂ। ਨਿਗਮ ਚੋਣਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਫ਼ੈਸਲੇ ’ਤੇ ਵੀ ਨਿਰਭਰ ਰਹਿਣਗੀਆਂ। ਇਸਦੇ ਲਈ ਕਾਂਗਰਸ ਦੇ ਵਕੀਲਾਂ ਨੇ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8