5 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਵੀ Income Tax Dept. ਦਾ ਮਿਲ ਸਕਦੈ ਨੋਟਿਸ, ਜਾਣੋ ਕਿਉਂ

Monday, Feb 04, 2019 - 12:59 PM (IST)

5 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਵੀ Income Tax Dept. ਦਾ ਮਿਲ ਸਕਦੈ ਨੋਟਿਸ, ਜਾਣੋ ਕਿਉਂ

ਨਵੀਂ ਦਿੱਲੀ — ਜੇਕਰ ਤੁਹਾਡੀ ਸਾਲਾਨਾ ਆਮਦਨ 5 ਲੱਖ ਰੁਪਏ ਤੱਕ ਹੈ ਅਤੇ ਬਜਟ 'ਚ ਟੈਕਸ ਮੁਕਤੀ ਦੇ ਐਲਾਨ ਤੋਂ ਬਾਅਦ ਤੁਸੀਂ ਸੋਚ ਰਹੇ ਹੋ ਕਿ ਆਮਦਨ ਟੈਕਸ ਵਿਭਾਗ ਤੋਂ ਤੁਹਾਡਾ ਪਿੱਛਾ ਛੁੱਟ ਗਿਆ ਹੈ ਤਾਂ ਤੁਸੀਂ ਗਲਤ ਹੋ। ਤੁਸੀਂ ਜ਼ੀਰੋ ਟੈਕਸ ਦਾ ਲਾਭ ਤਾਂ ਲੈ ਸਕਦੇ ਹੋ, ਪਰ ਫਿਰ ਵੀ ਤੁਹਾਨੂੰ ਇਨਕਮ ਟੈਕਸ ਰਿਟਰਨ ਤਾਂ ਫਾਈਲ ਕਰਨੀ ਹੀ ਹੋਵੇਗੀ। 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਨਕਮ ਟੈਕਸ ਦੀ ਛੋਟ ਦੀ ਲਿਮਟ 2.5 ਲੱਖ ਅਤੇ ਸੀਨੀਅਰ ਸਿਟੀਜ਼ਨ ਲਈ ਇਹ ਲਿਮਟ 3 ਲੱਖ ਰੁਪਏ ਤੱਕ ਹੈ।

ਇਸ ਲਈ ਉਪਰੋਕਤ ਛੋਟ ਦੀ ਲਿਮਟ ਤੋਂ ਜ਼ਿਆਦਾ ਕਮਾਉਣ ਵਾਲਿਆਂ ਨੂੰ ਇਨਕਮ ਟੈਕਸ ਰਿਟਰਨ(ਆਈ.ਟੀ.ਆਰ.) ਫਾਈਲ ਕਰਨਾ ਜ਼ਰੂਰੀ ਹੋਵੇਗਾ। ਹਾਲਾਂਕਿ ਤੁਸੀਂ ਆਈ.ਟੀ.ਆਰ ਫਾਈਲ ਕਰਕੇ ਸੈਕਸ਼ਨ 87ਏ ਦੇ ਤਹਿਤ 5 ਲੱਖ ਤੱਕ ਦੀ ਆਮਦਨ 'ਤੇ ਛੋਟ ਪ੍ਰਾਪਤ ਕਰ ਸਕਦੇ ਹੋ।

ਇਹ ਸੋਚ ਕੇ ਕਿ ਤੁਹਾਡੀ ਸਾਲਾਨਾ ਆਮਦਨ ਟੈਕਸ ਦੀ ਲਿਮਟ ਵਿਚ ਨਹੀਂ ਹੈ ਅਤੇ ਤੁਸੀਂ ਆਈ.ਟੀ.ਆਰ. ਫਾਈਲ ਨਹੀਂ ਕਰਦੇ ਤਾਂ ਤੁਹਾਨੂੰ ਆਮਦਨ ਕਰ ਵਿਭਾਗ ਦੇ ਨੋਟਿਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬਜਟ ਪ੍ਰਸਤਾਵ ਮੁਤਾਬਕ 5 ਲੱਖ ਰੁਪਏ ਤੱਕ ਦੀ ਆਮਦਨ 'ਤੇ ਤੁਹਾਡੇ 'ਤੇ ਕੋਈ ਟੈਕਸ ਦੇਣਦਾਰੀ ਨਹੀਂ ਹੈ ਪਰ ਬੇਸਿਕ ਛੋਟ ਦੀ (2.5 ਲੱਖ ਅਤੇ 3 ਲੱਖ) ਹੱਦ ਪਾਰ ਕਰਨ 'ਤੇ ਤੁਹਾਨੂੰ ਇਨਕਮ ਟੈਕਸ ਰਿਟਰਨ ਫਾਈਲ ਕਰਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ 2019-20 'ਚ ਜ਼ੀਰੋ ਟੈਕਸ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਗ੍ਰਾਸ ਟੋਟਲ ਇਨਕਮ(ਕੁੱਲ ਆਮਦਨ ) ਆਈ.ਟੀ.ਆਰ. 'ਚ ਦਿਖਾਉਣੀ ਹੋਵੇਗੀ।

1. Gross Total Income 

ਗ੍ਰਾਸ ਟੋਟਲ ਇਨਕਮ 'ਚ ਤੁਹਾਡੀ ਸੈਲਰੀ, ਬਚਤ ਖਾਤੇ 'ਤੇ ਵਿਆਜ, ਫਿਕਸਡ ਡਿਪਾਜ਼ਿਟ ਆਦਿ ਸ਼ਾਮਲ ਹੋਣਗੇ। ਇਸ ਤੋਂ ਬਾਅਦ ਹਾਊਸ ਰੇਂਟ ਅਲਾਊਂਸ(000) ਸਮੇਤ ਹਰੇਕ ਤਰ੍ਹਾਂ ਦੀਆਂ ਕਟੌਤੀਆਂ ਅਤੇ ਟੈਕਸ ਬ੍ਰੇਕ ਸੈਕਸ਼ਨ 80ਸੀ ਅਤੇ 80ਡੀ ਦੇ ਤਹਿਤ ਦਿਖਾਉਣੇ ਹੋਣਗੇ। ਜੇਕਰ ਇਨ੍ਹਾਂ ਕਟੌਤੀਆਂ ਨੂੰ ਕਲੇਮ ਕਰਨ ਤੋਂ ਬਾਅਦ ਤੁਹਾਡੀ ਆਮਦਨ 5 ਲੱਖ ਤੱਕ ਰਹਿੰਦੀ ਹੈ ਤਾਂ ਤੁਹਾਨੂੰ ਸੈਕਸ਼ਨ 87ਏ ਦੇ ਤਹਿਤ ਟੈਕਸ 'ਚ ਛੋਟ ਮਿਲੇਗੀ।

2. 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲਈ ਕਿਸੇ ਵੀ ਤਰ੍ਹਾਂ ਦਾ ਟੈਕਸ ਤਾਂ ਨਹੀਂ ਦੇਣਾ ਹੋਵੇਗਾ, ਪਰ 2.5 ਲੱਖ ਜਾਂ 3 ਲੱਖ(ਸੀਨੀਅਰ ਸਿਟੀਜ਼ਨ) ਤੋਂ ਜ਼ਿਆਦਾ ਆਮਦਨ ਹੋਣ 'ਤੇ ਆਈ.ਟੀ.ਆਰ. ਫਾਈਲ ਕਰਨ 'ਚ ਦੇਰ ਹੋਣ 'ਤੇ ਸੈਕਸ਼ਨ 234ਐੱਫ ਦੇ ਤਹਿਤ 1 ਹਜ਼ਾਰ ਰੁਪਏ ਲੇਟ ਫੀਸ ਦੇ ਰੂਪ 'ਚ ਦੇਣੇ ਹੋਣਗੇ। 

3. ਇਹ ਛੋਟ ਸਿਰਫ ਭਾਰਤੀਆਂ ਲਈ ਹੈ ਅਤੇ ਐਨ.ਆਰ.ਆਈ. ਨੂੰ ਟੈਕਸ ਵਿਚ ਇਸ ਤਰ੍ਹਾਂ ਦੀ ਛੋਟ ਨਹੀਂ ਮਿਲੇਗੀ।
 


Related News