ਸ਼ਾਰਟ ਟਰਮ ਲੋਨ ਲੈਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਇਹ ਵਿਕਲਪ

Friday, Aug 02, 2019 - 01:14 PM (IST)

ਸ਼ਾਰਟ ਟਰਮ ਲੋਨ ਲੈਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਇਹ ਵਿਕਲਪ

ਨਵੀਂ ਦਿੱਲੀ — ਪੈਸੇ ਦੀ ਜ਼ਰੂਰਤ ਕਦੇ ਵੀ ਕਿਸੇ ਨੂੰ ਵੀ ਅਚਾਨਕ ਪੈ ਸਕਦੀ ਹੈ। ਅਜਿਹੇ ਸਮੇਂ 'ਚ ਲੋਕਾਂ ਲਈ ਕ੍ਰੈਡਿਟ ਕਾਰਡ ਮਦਦਗਾਰ ਹੁੰਦਾ ਹੈ ਜਾਂ ਫਿਰ ਦੂਜਾ ਵਿਕਲਪ ਹੈ ਪਰਸਨਲ ਲੋਨ। ਬੱਚੇ ਦੀ ਸਕੂਲ ਫੀਸ, ਮੈਡੀਕਲ ਬਿੱਲ ਇਨ੍ਹਾਂ ਸਾਰਿਆਂ ਲਈ ਤੁਰੰਤ ਪੈਸੇ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਘੱਟ ਸਮੇਂ 'ਚ ਅਸਾਨੀ ਨਾਲ ਲੋਨ ਮਿਲ ਜਾਵੇ। ਅਜਿਹੇ ਸਮੇਂ 'ਚ ਗੋਲਡ ਲੋਨ ਵੀ ਵੱਡਾ ਸਹਾਇਕ ਮੰਨਿਆ ਜਾਂਦਾ ਹੈ। ਇਸ ਲਈ ਤੁਹਾਨੂੰ ਆਮਦਨ ਦਾ ਵੀ ਸਬੂਤ ਨਹੀਂ ਦੇਣਾ ਪੈਂਦਾ। ਇਸ ਦੀ ਈ.ਐਮ.ਆਈ. ਦੀ ਸ਼ੈਡਊਲ ਵੀ ਬਹੁਤ ਅਸਾਨ ਹੈ। 

ਗੋਲਡ ਲੋਨ ਲੈਣ ਲਈ ਆਪਣੇ ਲੋਨ ਨੂੰ NBFC ਜਾਂ ਬੈਂਕ ਵਿਚ ਜਮ੍ਹਾ ਕਰਨਾ ਹੋਵੇਗਾ। ਬੈਂਕ ਉਸਦੀ ਵੈਲਿਊ ਕੱਢਣਗੇ। ਫਿਰ ਉਸ ਵੈਲਿਊ ਦਾ 75 ਫੀਸਦੀ ਤੱਕ ਲੋਨ ਲਿਆ ਜਾ ਸਕਦਾ ਹੈ। ਇਸ ਦੀ ਵਿਆਜ ਦਰ ਨਿਯਮਿਤ ਤੌਰ 'ਤੇ ਭਰਨੀ ਹੋਵੇਗੀ। ਇਸ ਦੀ ਈ.ਐਮ.ਆਈ. ਆਸਾਨ ਹੁੰਦੀ ਹੈ। ਤੁਹਾਡੇ ਖਾਤੇ 'ਚ ਰਕਮ ਪਹੁੰਚਣ ਦੇ ਕਦੇ ਵੀ ਕਢਵਾ ਸਕਦੇ ਹੋ। 

ਯੋਗਤਾ

ਉਮਰ          : 18 ਸਾਲ ਜਾਂ ਉਸ ਤੋਂ ਜ਼ਿਆਦਾ
ਕਿੱਤਾ :  ਕੋਈ ਵੀ ਇਕੱਲੇ ਜਾਂ ਸੰਯੁਕਤ ਰੂਪ 'ਚ ਗੋਲਡ ਲੋਨ ਲੈਣ ਲਈ ਅਰਜ਼ੀ ਦੇ ਸਕਦਾ ਹੈ। ਇਸ ਲਈ ਮੌਜੂਦਾ ਕਰਮਚਾਰੀ ਜਾਂ ਰਿਟਾਇਰ ਵਿਅਕਤੀ ਵੀ ਅਰਜ਼ੀ ਦੇ ਸਕਦਾ ਹੈ, ਕਿਉਂਕਿ ਇਸ ਲਈ ਆਮਦਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਨਹੀਂ ਹੈ।

ਲੋਨ ਦੀ ਰਾਸ਼ੀ : -

ਘੱਟੋ-ਘੱਟ 20 ਹਜ਼ਾਰ ਰੁਪਏ ਅਤੇ ਵਧ ਤੋਂ ਵਧ 20 ਲੱਖ ਰੁਪਏ

ਰੀਪੇਮੈਂਟ 

ਗੋਲਡ ਲੋਨ : ਲੋਨ ਦੀ ਰਾਸ਼ੀ ਅਤੇ ਲੋਨ ਲੈਣ ਦੀ ਤਾਰੀਖ ਤੋਂ ਲੈ ਕੇ ਜਦੋਂ ਤੱਕ ਲੋਨ ਚੁਕਾਇਆ ਜਾਂਦਾ ਹੈ ਉਸ ਮਹੀਨੇ ਤੱਕ ਦੇ ਵਿਆਜ ਦਾ ਭੁਗਤਾਨ ਕਰਨਾ ਹੁੰਦਾ ਹੈ। 
ਲਿਕੁਇਡ ਗੋਲਡ ਲੋਨ : ਮਹੀਨਾਵਾਰ ਵਿਆਜ ਦਾ ਭੁਗਤਾਨ ਕਰਨਾ ਹੁੰਦਾ ਹੈ।
ਬੁਲੇਟ ਰੀਪੇਮੈਂਟ ਗੋਲਡ ਲੋਨ : ਲੋਨ ਦਾ ਸਮਾਂ ਖਤਮ ਹੋਣ ਤੱਕ ਭੁਗਤਾਨ ਕੀਤਾ ਜਾਂਦਾ ਹੈ।

ਰੀਪੇਮੈਂਟ ਪੀਰੀਅਡ :-

ਗੋਲਡ ਲੋਨ : 36 ਮਹੀਨੇ
ਲਿਕੁਇਡ ਗੋਲਡ ਲੋਨ : 36 ਮਹੀਨੇ
ਬੁਲੇਟ ਰੀਪੇਮੈਂਟ ਗੋਲਡ ਲੋਨ : 12 ਮਹੀਨੇ

ਮਾਰਜਨ :-

ਗੋਲਡ ਲੋਨ : 25 %
ਲਿਕੁਇਡ ਗੋਲਡ ਲੋਨ : 25 %
ਬੁਲੇਟ ਰੀਪਮੈਂਟ ਗੋਲਡ ਲੋਨ : 35%

ਸਕਿਊਰਿਟੀ(ਸੁਰੱਖਿਆ)

ਸੋਨੇ ਦੇ ਸਮਾਨ ਦੀ ਸ਼ੁੱਧਤਾ ਅਤੇ ਮਾਤਰਾ 'ਤੇ ਨਿਰਭਰ ਕਰਦੀ ਹੈ।

ਵਿਆਜ ਦਰ ਅਤੇ ਪ੍ਰੋਸੈਸਿੰਗ ਫੀਸ :-

ਪ੍ਰੋਸੈਸਿੰਗ ਫੀਸ : ਲੋਨ ਅਮਾਊਂਟ ਦਾ 0.50 ਫੀਸਦੀ+ਜੀ.ਐਸ.ਟੀ., ਘੱਟੋ-ਘੱਟ 500 ਰੁਪਏ+ਜੀ.ਐਸ.ਟੀ.
ਵਿਆਜ ਦਰ : 1.25 ਫੀਸਦੀ ਜਾਂ ਉਸ ਤੋਂ ਜ਼ਿਆਦਾ MCLR-1 ਪ੍ਰਤੀ ਸਾਲ ਦੇ ਹਿਸਾਬ ਨਾਲ।

ਹੋਰ : ਬਿਨੈਕਾਰ ਵਲੋਂ ਸੋਨੇ ਦੇ ਮੁਲਾਂਕਣ ਦੀ ਫੀਸ ਦਾ ਭੁਗਤਾਨ ਕੀਤਾ ਜਾਵੇਗਾ। 

ਲੋਨ ਲੈਣ ਲਈ ਜ਼ਰੂਰੀ ਦਸਤਾਵੇਜ਼ 

  • ਗੋਲਡ ਲੋਨ ਦੀ ਅਰਜ਼ੀ ਲਈ ਦੋ ਫੋਟੋ ਦੀ ਜ਼ਰੂਰਤ ਹੁੰਦੀ ਹੈ।
  • ਪਛਾਣ ਪੱਤਰ ਅਤੇ ਪਤੇ ਦੇ ਪ੍ਰਮਾਣ ਪੱਤਰ ਦੀ ਜ਼ਰੂਰਤ ਹੁੰਦੀ ਹੈ।
  • ਬਿਨੈਕਾਰ ਜੇਕਰ ਅਨਪੜ੍ਹ ਹੈ ਤਾਂ ਗਵਾਹ ਦੀ ਜ਼ਰੂਰਤ ਹੁੰਦੀ ਹੈ।

ਭੁਗਤਾਨ ਦਾ ਸਮਾਂ 

- ਡੀ.ਪੀ. ਨੋਟ ਅਤੇ ਡੀ.ਪੀ. ਨੋਟ ਡਿਲਵਰੀ ਲੈਟਰ
- ਸੋਨੇ ਦੇ ਗਹਿਣਿਆਂ ਦਾ ਡਿਲਵਰੀ ਲੈਟਰ
- ਵਿਵਸਥਾ ਪੱਤਰ


Related News