ਇਸ ਸਰਕਾਰੀ ਯੋਜਨਾ ਨਾਲ ਹੋਵੇਗਾ ਮੋਟਾ ਮੁਨਾਫਾ, ਹਰ ਮਹੀਨੇ ਮਿਲੇਗੀ 10,000 ਰੁਪਏ ਤੱਕ ਦੀ ਪੈਨਸ਼ਨ

12/10/2019 2:24:19 PM

ਨਵੀਂ ਦਿੱਲੀ — ਵੈਸੇ ਤਾਂ ਦੇਸ਼ ਦੇ ਨਾਗਰਿਕਾਂ ਲਈ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਉਪਲੱਬਧ ਹਨ। ਪਰ ਬਹੁਤ ਸਾਰੀਆਂ ਯੋਜਨਾਵਾਂ ਵਿਚੋਂ ਇਕ ਯੋਜਨਾ ਅਜਿਹੀ ਵੀ ਹੈ ਜਿਹੜੀ ਤੁਹਾਡੇ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਯੋਜਨਾ ਵਿਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਰਿਟਾਇਰਮੈਂਟ ਦੇ ਬਾਅਦ ਪੈਸਿਆਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਕਿਉਂਕਿ ਤੁਹਾਨੂੰ ਹਰ ਮਹੀਨੇ 10,000 ਰੁਪਏ ਤੱਕ ਦੀ ਪੈਨਸ਼ਨ ਮਿਲ ਸਕਦੀ ਹੈ।

ਕੀ ਹੁੰਦੀ ਹੈ ਪ੍ਰਧਾਨ ਮੰਤਰੀ ਵਯ ਵੰਦਨ ਯੋਜਨਾ?

ਸਰਕਾਰ ਦੀ ਵਯ ਵੰਦਨ ਯੋਜਨਾ ਦੇ ਤਹਿਤ ਨਾਗਰਿਕਾਂ ਨੂੰ 10 ਸਾਲ ਤੱਕ ਅੱਠ ਫੀਸਦੀ ਸਾਲਾਨਾ ਰਿਟਰਨ ਦੀ ਗਾਰੰਟੀ ਦੇ ਨਾਲ ਪੈਨਸ਼ਨ ਦਿੱਤੀ ਜਾਂਦੀ ਹੈ। ਸਕੀਮ ਦੇ ਤਹਿਤ ਪੈਨਸ਼ਨ ਮਹੀਨਾਵਾਰ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਆਧਾਰ 'ਤੇ ਲਿਆ ਜਾ ਸਕਦਾ ਹੈ। ਯੋਜਨਾ 'ਚ 60 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਨਾਗਰਕਿ ਨਿਵੇਸ਼ ਕਰ  ਸਕਦੇ ਹਨ।

10,000 ਰੁਪਏ ਤੱਕ ਮਿਲੇਗੀ ਪੈਨਸ਼ਨ

ਬੀਤੇ ਮਹੀਨਿਆਂ ਵਿਚ ਸਰਕਾਰ ਨੇ ਇਸ ਸਕੀਮ ਵਿਚ ਨਿਵੇਸ਼ ਦੀ ਰਕਮ ਦੁੱਗਣੀ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਸੀਨੀਅਰ ਨਾਗਰਿਕਾਂ ਨੂੰ ਕਾਫੀ ਲਾਭ ਹੋਵੇਗਾ। ਸਰਕਾਰ ਵਲੋਂ ਨਿਵੇਸ਼ ਹੱਦ 15 ਲੱਖ ਰੁਪਏ ਕਰ ਦਿੱਤੀ ਗਈ ਹੈ, ਜਦੋਂਕਿ ਪਹਿਲਾਂ ਇਹ 7.5 ਲੱਖ ਰੁਪਏ ਸੀ। ਨਿਵੇਸ਼ਕ ਨੂੰ ਮਹੀਨਾਵਾਰ 10,000 ਰੁਪਏ ਦੀ ਪੈਨਸ਼ਨ ਮਿਲ ਸਕੇਗੀ।
ਸਰਕਾਰ ਦੇ ਇਸ ਕਦਮ ਨਾਲ ਸੀਨੀਅਰ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ ਦੀ ਵਿਵਸਥਾ ਨੂੰ ਵਧਾਇਆ ਜਾ ਸਕੇਗਾ। ਮਾਰਚ 2018 ਤੱਕ ਕੁੱਲ 2.23 ਲੱਖ ਸੀਨੀਅਰ ਨਾਗਰਿਕ ਇਸ ਪੈਨਸ਼ਨ ਸਕੀਮ ਦਾ ਲਾਭ ਲੈ ਸਕਦੇ ਹਨ ਜਦੋਂਕਿ ਇਸ ਤੋਂ ਪਹਿਲਾਂ ਸੀਨੀਅਰ ਪੈਨਸ਼ਨ ਬੀਮਾ ਯੋਜਨਾ 2014 ਦੇ ਤਹਿਤ 3.11 ਲੱਖ ਸੀਨੀਅਰ ਨਾਗਰਿਕਾਂ ਨੂੰ ਲਾਭ ਮਿਲਿਆ ਸੀ।

ਪਹਿਲਾਂ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਚਾਰ ਮਈ 2017 ਤੋਂ 3 ਮਈ 2018 ਲਈ ਹੀ ਸੀ। ਹੁਣ ਇਸ ਦੇ ਤਹਿਤ ਨਿਵੇਸ਼ ਕਰਨ ਦੀ ਮਿਆਦ ਨੂੰ ਵਧਾ ਕੇ 31 ਮਾਰਚ 2020 ਕਰ ਦਿੱਤਾ ਗਿਆ ਹੈ।

 


Related News