RBI ਦਾ ਨਵਾਂ ਨਿਯਮ, ਬੈਂਕ ਰੋਜ਼ਾਨਾ ਤੁਹਾਡੇ ਖਾਤੇ ''ਚ ਪਾਵੇਗਾ 100 ਰੁਪਏ

09/30/2019 12:59:12 PM

ਮੁੰਬਈ — ਸਰਕਾਰ ਆਮ ਲੋਕਾਂ ਦੀ ਸਹੂਲਤ ਲਈ ਲਗਾਤਾਰ ਬੈਂਕਿੰਗ ਸਿਸਟਮ 'ਚ ਸੁਧਾਰ ਕਰਦੀ ਰਹਿੰਦੀ ਹੈ ਇਸ ਦੇ ਬਾਵਜੂਦ ਬੈਂਕ ਗਾਹਕਾਂ ਨੂੰ ਕਈ ਵਾਰ ਛੋਟੀ-ਮੋਟੀ ਸਮੱਸਿਆ ਲਈ ਵੀ ਸਿਸਟਮ ਨਾਲ ਦੋ-ਚਾਰ ਹੋਣਾ ਪੈਂਦਾ ਹੈ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕਈ ਵਾਰ ਆਨ ਲਾਈਨ ਟਰਾਂਜੈਕਸ਼ਨ ਫੇਲ ਹੋ ਜਾਂਦੀ ਹੈ ਅਤੇ ਜਦੋਂ ਤੱਕ ਗਾਹਕ ਨੂੰ ਆਪਣਾ ਪੈਸਾ ਸਹੀ-ਸਲਾਮਤ ਵਾਪਸ ਨਹੀਂ ਮਿਲ ਜਾਂਦਾ ਉਸ ਨੂੰ ਚੇਨ ਨਹੀਂ ਮਿਲਦਾ। ਇਸ ਲਈ ਰਿਜ਼ਰਵ ਬੈਂਕ ਵਲੋਂ ਗਾਹਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਨਵਾਂ ਨਿਯਮ ਬਣਾਇਆ ਗਿਆ ਹੈ। ਨਵੇਂ ਨਿਯਮਾਂ ਤਹਿਤ ਜੇਕਰ ਤੁਹਾਡਾ ਆਨ-ਲਾਈਨ ਲੈਣ-ਦੇਣ ਕਿਸੇ ਕਾਰਨ ਫੇਲ ਹੋ ਜਾਂਦਾ ਹੈ ਅਤੇ ਇਕ ਦਿਨ ਦੇ ਅੰਦਰ ਤੁਹਾਨੂੰ ਤੁਹਾਡਾ ਪੈਸਾ ਵਾਪਸ ਨਹੀਂ ਮਿਲਦਾ ਹੈ ਤਾਂ ਇਸ ਨਿਯਮ ਬਾਰੇ 'ਚ ਜਾਣਨਾ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ।

ਰਿਜ਼ਰਵ ਬੈਂਕ ਨੇ ਸਰਕੂਲਰ ਜਾਰੀ ਕਰਕੇ ਕਿਹਾ ਹੈ ਕਿ ਆਨ ਲਾਈਨ ਲੈਣ-ਦੇਣ ਫੇਲ ਹੋ ਜਾਣ ਦੇ ਬਾਅਦ ਗਾਹਕ ਨੂੰ ਇਕ ਦਿਨ ਦੇ ਅੰਦਰ ਪੈਸਾ ਵਾਪਸ ਨਹੀਂ ਮਿਲਦਾ ਹੈ ਤਾਂ ਬੈਂਕ ਅਤੇ ਡਿਜੀਟਲ ਵਾਲੇਟਸ ਨੂੰ ਗਾਹਕਾਂ ਨੂੰ ਪ੍ਰਤੀਦਿਨ 100 ਰੁਪਏ ਦੀ ਪੈਨਲਟੀ ਦਾ ਭੁਗਤਾਨ ਕਰਨਾ ਹੋਵੇਗਾ। 

ਇਹ ਨਿਯਮ ਯੂਨੀਫਾਈਡ ਪੇਮੈਂਟਸ ਇੰਟਰਫੇਸ(UPI), ਇਮੀਡਿਏਟ ਪੇਮੈਂਟ ਸਿਸਟਮ(IMPS), ਈ-ਵਾਲੇਟ, ਕਾਰਡ-ਟੂ-ਕਾਰਡ ਪੇਮੈਂਟ ਅਤੇ ਨੈਸ਼ਨਲ ਆਟੋਮੇਟਿਡ ਕਲਿਅਰਿੰਗ ਹਾਊਸ(NACH) 'ਤੇ ਲਾਗੂ ਹੋਵੇਗਾ।

ਸਿਰਫ ਡਿਜੀਟਲ ਹੀ ਨਹੀਂ, ਨਾਨ ਡਿਜੀਟਲ ਲੈਣ-ਦੇਣ ਲਈ ਵੀ ਕੇਂਦਰੀ ਬੈਂਕ ਨੇ ਟਾਈਮਲਾਈਨ ਤੈਅ ਕੀਤੀ ਹੈ। ਆਨਲਾਈਨ ਪੇਮੈਂਟਸ, ਏ.ਟੀ.ਐਮ. ਅਤੇ ਮਾਈਕ੍ਰੋ ਏ.ਟੀ.ਐਮ. 'ਚ ਫੇਲ ਲੈਣ-ਦੇਣ ਲਈ ਖਾਤੇ 'ਤ ਪੈਸੇ ਪਹੁੰਚਾਉਣ ਲਈ ਪੰਜ ਦਿਨ ਦਾ ਸਮਾਂ ਤੈਅ ਕੀਤਾ ਗਿਆ ਹੈ। 

ਰਿਜ਼ਰਵ ਬੈਂਕ ਦੇ ਸਰਕੂਲਰ 'ਚ ਕਿਹਾ ਗਿਆ ਹੈ ਕਿ ਵਿੱਤੀ ਮੁਆਵੇਜ਼ ਦੀ ਗੱਲ ਹੋਵੇ ਤਾਂ ਗਾਹਕਾਂ ਦੇ ਖਾਤੇ 'ਚ ਜਲਦੀ ਤੋਂ ਜਲਦੀ ਪੈਸੇ ਪਹੁੰਚ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਦਾ ਇੰਤਜ਼ਾਰ ਨਹੀਂ ਕੀਤਾ ਜਾਣਾ ਚਾਹੀਦਾ।


Related News