ਇੰਝ ਪਤਾ ਕਰੋ ਆਪਣਾ ਪੀ.ਐੱਫ ਬੈਲੇਂਸ, ਇਹ ਤਰੀਕੇ ਆਉਣਗੇ ਕੰਮ

05/22/2019 12:53:59 PM

ਨਵੀਂ ਦਿੱਲੀ—ਜੇਕਰ ਤੁਸੀਂ ਨੌਕਰੀਪੇਸ਼ੇ ਵਾਲੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਹੁਣ ਸਿਰਫ ਕੁਝ ਸੈਂਕੰਡਾਂ ਦਾ ਕੰਮ ਹੈ ਕਿ ਤੁਹਾਡੇ ਪ੍ਰੋਵੀਡੈਂਟ ਫੰਡ (ਪੀ.ਐੱਫ.) ਖਾਤੇ 'ਚ ਕਿੰਨੇ ਪੈਸੇ ਹਨ। ਉਹ ਜ਼ਮਾਨਾ ਬਦਲ ਲਿਆ ਜਦੋਂ ਤੁਸੀਂ ਆਪਣਾ ਪੀ.ਐੱਫ.ਬੈਲੇਂਸ ਜਾਣਨ ਲਈ ਸਾਲ ਦੇ ਅੰਤ ਤੱਕ ਉਡੀਕ ਕਰਦੇ ਸੀ ਅਤੇ ਤੁਹਾਡਾ ਨਿਯੋਕਤਾ ਤੁਹਾਨੂੰ ਪੀ.ਐੱਫ. ਸਟੇਟਮੈਂਟ ਉਪਲੱਬਧ ਕਰਵਾਉਂਦਾ ਸੀ। ਤੁਸੀਂ ਘਰ ਬੈਂਕ ਕਿਸੇ ਵੀ ਸਮੇਂ ਆਪਣਾ ਪੀ.ਐੱਫ. ਬੈਲੇਂਸ ਚੈੱਕ ਕਰ ਸਕਦੇ ਹਨ। ਅੱਜ ਅਸੀਂ ਚਰਚਾ ਕਰਾਂਗੇ ਉਨ੍ਹਾਂ ਪੰਜ ਤਰੀਕਿਆਂ ਦੀ ਜਿਸ ਨਾਲ ਤੁਹਾਡਾ ਇਹ ਕੰਮ ਆਸਾਨ ਹੋ ਜਾਵੇਗਾ। 
ਮਿਸਡ ਕਾਲ ਦੇ ਕੇ ਪਤਾ ਕਰੋ ਪੀ.ਐੱਫ. ਬੈਲੇਂਸ—ਜੇਕਰ ਤੁਸੀਂ ਯੂ.ਏ.ਐੱਨ.(ਯੂਨੀਵਰਸਲ ਅਕਾਊਂਟ ਨੰਬਰ) ਪੋਰਟਲ 'ਤੇ ਰਜਿਸਟਰਡ ਹੈ ਤਾਂ ਸਿਰਫ ਇਕ ਮਿਸਡ ਕਾਲ ਦੇ ਕੇ ਆਪਣੀ ਪੀ.ਐੱਫ. ਬੈਲੇਂਸ ਪਤਾ ਕਰ ਸਕਦੇ ਹੋ। ਇਸ ਲਈ ਤੁਹਾਨੂੰ 011-22901406 'ਤੇ ਮਿਸਡ ਕਾਲ ਕਰਨੀ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਯੂ.ਏ.ਐੱਨ. ਦੇ ਨਾਲ ਬੈਂਕ ਅਕਾਊਂਟ ਨੰਬਰ, ਮੋਬਾਇਲ ਨੰਬਰ ਅਤੇ ਆਧਾਰ ਜੁੜਿਆ ਹੋਇਆ ਹੋਵੇ। ਜੇਕਰ ਇਹ ਸਾਰੇ ਦਸਤਾਵੇਜ਼ ਤੁਹਾਡੇ ਯੂ.ਏ.ਐੱਨ. ਨਾਲ ਨਹੀਂ ਜੁੜੇ ਹਨ ਤਾਂ ਤੁਸੀਂ ਆਪਣੇ ਐੱਚ.ਆਰ. ਡਿਪਾਰਟਮੈਂਟ ਨੂੰ ਇਸ ਲਈ ਰਿਕਵੈਸਟ ਕਰ ਸਕਦੇ ਹੋ। 
ਮੈਸੇਜ ਦੇ ਰਾਹੀਂ ਪਤਾ ਕਰੋ ਪੀ.ਐੱਫ. ਬੈਲੇਂਸ—ਜੇਕਰ ਤੁਹਾਡਾ ਯੂ.ਏ.ਐੱਨ. ਈ.ਪੀ.ਐੱਫ.ਓ. ਦੇ ਨਾਲ ਰਜਿਸਟਰ ਹੈ ਤਾਂ ਤੁਸੀਂ ਸਿਰਫ ਇਕ ਮੈਸੇਜ ਦੇ ਰਾਹੀਂ ਪੀ.ਐੱਫ. 'ਚ ਆਪਣਾ ਹਾਲੀਆ ਯੋਗਦਾਨ ਦਾ ਲੇਖਾ-ਜੋਖਾ ਲੈ ਸਕਦੇ ਹਨ। ਇਸ ਲਈ ਤੁਹਾਨੂੰ 7738299899 'ਤੇ ਇਕ ਮੈਸੇਜ ਕਰਨਾ ਹੋਵੇਗਾ। ਮੈਸੇਜ ਦਾ ਫਾਰਮੈਟ ਈ.ਪੀ.ਐੱਫ.ਓ.ਐੱਚ.ਓ. ਯੂ.ਏ.ਐੱਨ.ਈ.ਐੱਨ.ਜੀ.ਹੋਣਾ ਚਾਹੀਦਾ। ਯੂ.ਏ.ਐੱਨ. ਦੀ ਜਗ੍ਹਾ ਤੁਸੀਂ ਯੂ.ਏ.ਐੱਨ. ਨੰਬਰ ਲਿਖੋਗੇ। ਜਿਸ ਭਾਸ਼ਾ 'ਚ ਜਵਾਬ ਚਾਹੁੰਦੇ ਹੋ ਉਸ ਲਈ ਸ਼ੁਰੂਆਤੀ 3 ਅੱਖਰ ਵੀ ਲਿਖੋ ਜਿਸ ਨੂੰ ਹਿੰਦੀ ਦੇ ਲਈ ਐੱਚ.ਆਈ.ਐੱਨ.ਆਈ.।
ਈ.ਪੀ.ਐੱਫ.ਓ. ਐਪ ਤੋਂ ਪਤਾ ਕਰੋ ਬੈਲੇਂਸ—Google Play Store ਤੋਂ ਤੁਸੀਂ EPFO ਦਾ m-sewa ਐਪ ਡਾਊਨਲੋਡ ਕਰ ਸਕਦੇ ਹੋ। ਇਕ ਵਾਰ ਇੰਸਟਾਲ ਹੋਣ ਦੇ ਬਾਅਦ ਤੁਸੀਂ ਮੈਂਬਰ 'ਤੇ ਕਲਿੱਕ ਕਰੋ ਅਤੇ ਉਸ ਦੇ ਬਾਅਦ ਬੈਲੇਂਸ/ਪਾਸਬੁੱਕ 'ਤੇ। ਇਸ ਦੇ ਬਾਅਦ ਆਪਣਾ ਯੂ.ਏ.ਐੱਨ. ਨੰਬਰ ਅਤੇ ਰਜਿਸਟਰਡ ਮੋਬਾਇਲ ਨੰਬਰ ਪਾਓ। ਬੈਲੇਂਸ ਤੁਹਾਡੇ ਸਾਹਮਣੇ ਹੋਵੇਗਾ।
ਉਮੰਗ ਵੀ ਹੈ ਮਦਦਗਾਰ—ਉਮੰਗ ਐਪ ਦੇ ਰਾਹੀਂ ਵੀ ਤੁਸੀਂ ਮੋਬਾਇਲ 'ਤੇ ਆਪਣਾ ਪੀ.ਐੱਫ. ਬੈਲੇਂਸ ਜਾਣ ਸਕਦੇ ਹੋ। ਪਿਛਲੇ ਸਾਲ ਹੀ ਸਰਕਾਰ ਨੇ ਇਹ ਐਪ ਲਾਂਚ ਕੀਤੀ ਸੀ। ਇਸ ਦੇ ਰਾਹੀਂ ਤੁਸੀਂ ਤਮਾਮ ਸਰਕਾਰੀ ਸੇਵਾਵਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਥੇ ਤੁਸੀਂ ਨਾ ਸਿਰਫ ਆਪਣੇ ਈ.ਪੀ.ਐੱਫ. ਦਾ ਪਾਸਬੁੱਕ ਦੇਖ ਸਕਦੇ ਹੋ ਸਗੋਂ ਕਲੇਮ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇਕ ਵਾਰ ਇਸ ਐਪ 'ਤੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।


Aarti dhillon

Content Editor

Related News