ਨਵੇਂ ਸਾਲ 'ਚ ਪ੍ਰਾਪਰਟੀ 'ਚ ਨਿਵੇਸ਼ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਧਿਆਨ 'ਚ ਰੱਖੋ ਜ਼ਰੂਰੀ ਗੱਲਾਂ

01/19/2020 12:58:18 PM

ਨਵੀਂ ਦਿੱਲੀ—ਰੀਅਲ ਅਸਟੇਟ ਸੈਕਟਰ 'ਚ ਨਿਵੇਸ਼ ਨੂੰ ਕਾਫੀ ਸੁਰੱਖਿਅਤ ਮੰੰਨਿਆ ਜਾਂਦਾ ਹੈ। ਹਾਲਾਂਕਿ ਹਾਲ ਦੇ ਕੁਝ ਸਾਲਾਂ 'ਚ ਨੀਤੀਗਤ ਸੁਧਾਰ, ਮਾਰਕਿਟ 'ਚ ਲਿਕਵਿਡਿਟੀ ਦੀ ਕਮੀ ਅਤੇ ਹੋਰ ਪਹਿਲੂਆਂ ਦੇ ਕਾਰਨ ਪਿਛਲੇ ਕੁਝ ਸਾਲਾਂ 'ਚ ਦੇਸ਼ 'ਚ ਰੀਅਲ ਅਸਟੇਟ ਸੈਕਟਰ ਦਾ ਅਭਾਰ ਰੁੱਕਿਆ ਹੈ ਅਤੇ ਨਿਵੇਸ਼ਕਾਂ ਦੇ ਮੰਨ 'ਚ ਤਮਾਮ ਡਰ ਪੈਦਾ ਹੋ ਗਏ ਹਨ। ਅਜਿਹੇ 'ਚ ਜੇਕਰ ਤੁਸੀਂ ਪ੍ਰਾਪਰਟੀ 'ਚ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਤਮਾਮ ਪਹਿਲੂਆਂ ਨੂੰ ਧਿਆਨ 'ਚ ਰੱਖਣਾ ਹੋਵੇਗਾ ਕਿਉਂਕਿ ਇਸ 'ਚ ਤੁਸੀਂ ਬਹੁਤ ਜ਼ਿਆਦਾ ਰਕਮ ਲਗਾਉਂਦੇ ਹੋ, ਅਜਿਹੇ 'ਚ ਥੋੜ੍ਹਾ ਜਿਹਾ ਖਤਰਾ ਲੈਣਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਲਈ ਕਿਨ੍ਹਾਂ ਪਹਿਲੂਆਂ 'ਤੇ ਧਿਆਨ ਦੇਣਾ ਜ਼ਰੂਰੀ ਹੈ।
1. ਬਜਟ ਦਾ ਨਿਰਧਾਰਣ ਜ਼ਰੂਰੀ: ਨਿਵੇਸ਼ ਤੋਂ ਪਹਿਲਾਂ ਤੁਹਾਡੇ ਲਈ ਬਜਟ ਨਿਰਧਾਰਿਤ ਕਰਨਾ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਇਹ ਸਮਝਣ 'ਚ ਮਦਦ ਮਿਲਦੀ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰਾਜੈਕਟ 'ਚ ਧਿਆਨ ਲਗਾਉਣਾ ਚਾਹੀਦਾ। ਮੈਕਸਿਮਮ ਰਿਟਰਨ ਦੇ ਲਈ ਕਰਨਾ ਜ਼ਰੂਰੀ ਹੈ। ਨਾਲ ਹੀ ਪ੍ਰਾਪਰਟੀ ਦੀ ਲੁਕੇਸ਼ਨ ਅਤੇ ਉਥੇ ਉਪਲੱਬਧ ਆਪਸ਼ਨਸ ਨੂੰ ਤੈਅ ਕਰਨ 'ਚ ਮਦਦ ਮਿਲਦੀ ਹੈ। ਤੁਹਾਨੂੰ ਪ੍ਰੋਪਰਟੀ ਦੀ ਲੁਕੇਸ਼ਨ ਅਤੇ ਉਥੇ ਉਪਲੱਬਧ ਆਪਸ਼ਨਸ ਨੂੰ ਤੈਅ ਕਰਨ 'ਚ ਮਦਦ ਮਿਲਦੀ ਹੈ। ਤੁਹਾਨੂੰ ਪ੍ਰਾਪਰਟੀ 'ਚ ਲੱਗਣ ਵਾਲੇ ਪੈਸੇ ਅਤੇ ਸੰਭਾਵਿਤ ਲਾਭ ਦਾ ਮੁੱਲਾਂਕਣ ਕਰਨਾ ਚਾਹੀਦਾ।
2. ਇੰਵੈਸਟਮੈਂਟ ਤੋਂ ਪਹਿਲਾਂ ਬੈਕਗਰਾਊਂਡ ਚੈੱਕ ਕਰਨੀ ਹੈ ਜ਼ਰੂਰੀ: ਨਿਵੇਸ਼ ਤੋਂ ਪਹਿਲਾਂ ਪ੍ਰਾਜੈਕਟ ਦੇ ਬੈਕਗਰਾਊਂਡ ਦੀ ਉਚਿਤ ਜਾਂਚ ਬਹੁਤ ਮੁੱਖ ਹੈ। ਇਸ ਦੇ ਤਹਿਤ ਤੁਹਾਨੂੰ ਪ੍ਰਾਪਰਟੀ ਬਿਲਡਰ, ਬਿਲਡਰ ਦੇ ਪੁਰਾਣੇ ਪ੍ਰਾਜੈਕਟਸ ਦੀ ਜਾਂਚ ਕਰਨੀ ਹੋਵੇਗੀ। ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਪ੍ਰਾਜੈਕਟ ਕਾਨੂੰਨੀ ਰੂਪ ਨਾਲ ਵੈਧ ਹੈ ਜਾਂ ਨਹੀਂ ਅਤੇ ਉਸ ਨੂੰ ਸਭ ਤਰ੍ਹਾਂ ਦੀ ਮਨਜ਼ੂਰੀ ਮਿਲੀ ਹੋਈ ਹੈ ਕਿ ਨਹੀਂ।
3. ਡਾਊਨ ਪੇਮੈਂਟ ਰੇਡੀ ਰੱਖੋ: ਜੇਕਰ ਤੁਸੀਂ ਕਿਸੇ ਪ੍ਰਾਪਰਟੀ 'ਚ ਨਿਵੇਸ਼ ਨੂੰ ਲੈ ਕੇ ਫੈਸਲਾ ਕਰਦੇ ਹੋ ਤਾਂ ਡਾਊਨ ਪੇਮੈਂਟ ਰੱਖਣੀ ਜ਼ਰੂਰੀ ਹੈ। ਤੁਹਾਨੂੰ ਪ੍ਰਾਪਰਟੀ ਦੀ ਲਾਗਤ ਦੇ 10-12 ਫੀਸਦੀ ਤੱਕ ਦਾ ਘੱਟੋ ਘੱਟ ਇੰਤਜ਼ਾਮ ਰੱਖਣਾ ਹੁੰਦਾ ਹੈ। ਤੁਸੀਂ ਇਹ ਭੁਗਤਾਨ ਆਰ.ਟੀ.ਜੀ.ਐੱਸ., ਐੱਨ.ਈ.ਐੱਫ.ਟੀ. ਜਾਂ ਚੈੱਕ ਦੇ ਮਾਧਿਅਮ ਨਾਲ ਕਰ ਸਕਦੇ ਹੋ।
4. ਹੋਮ ਲੋਨ ਨੂੰ ਪਹਿਲਾਂ ਕਰਵਾਓ ਅਪਰੂਵ: ਅੱਜ ਕੱਲ Pre-Approved ਲੋਨ ਦਾ ਚਲਨ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਪ੍ਰਾਜੈਕਟ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਲੋਨ ਨੂੰ ਪਹਿਲਾਂ ਤੋਂ ਅਪਰੂਵ ਕਰਵਾ ਕੇ ਰੱਖੋ। ਇਸ ਨਾਲ ਤੁਹਾਨੂੰ ਕਾਫੀ ਆਸਾਨੀ ਹੋ ਜਾਵੇਗੀ।


Aarti dhillon

Content Editor

Related News