ਮਿਊਚੁਅਲ ਫੰਡ ਦੇ ਬਦਲੇ ਤੁਹਾਨੂੰ ਤੁਰੰਤ ਮਿਲ ਜਾਵੇਗਾ ਲੋਨ, ਪਰਸਨਲ ਲੋਨ ਤੋਂ ਵੀ ਆਸਾਨ ਤਾਰੀਕਾ

02/13/2020 12:18:00 PM

ਨਵੀਂ ਦਿੱਲੀ—ਮਿਊਚੁਅਲ ਫੰਡ ਨਿਵੇਸ਼ ਬਾਜ਼ਾਰ ਦੇ ਜ਼ੋਖਿਮ ਦੇ ਅਧੀਨ ਹੈ। ਇਸ ਲਈ ਕਦੇ ਵੀ ਉਸ ਪੈਸੇ ਦਾ ਨਿਵੇਸ਼ ਨਾ ਕਰੋ ਜਿਸ ਦੀ ਲੋੜ ਤੁਹਾਨੂੰ ਐਮਰਜੈਂਸੀ ਦੇ ਸਮੇਂ ਪੈ ਸਕਦੀ ਹੈ। ਸਿਰਫ ਉਸ ਪੈਸੇ ਨੂੰ ਨਿਵੇਸ਼ ਕਰੋ ਜਿਸ ਨੂੰ ਤੁਸੀਂ ਲੰਬੇ ਸਮੇਂ ਤੱਕ ਛੱਡ ਸਕਦੇ ਹੋ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਦਾ ਸਭ ਤੋਂ ਸਰਲ ਤਾਰੀਕਾ ਮਿਊਚੁਅਲ ਫੰਡ 'ਚ ਨਿਵੇਸ਼ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮਿਊਚੁਅਲ ਫੰਡ 'ਚ ਨਿਵੇਸ਼ ਕੀਤੀ ਗਈ ਰਾਸ਼ੀ 'ਤੇ ਤੁਸੀਂ ਲੋਨ ਵੀ ਲੈ ਸਕਦੇ ਹੋ। ਬੈਂਕ ਅਤੇ ਕਈ ਐੱਨ.ਬੀ.ਐੱਫ.ਸੀ. ਕੰਪਨੀਆਂ ਮਿਊਚੁਅਲ ਫੰਡ 'ਚ ਨਿਵੇਸ਼ ਕੀਤੇ ਗਏ ਪੈਸਿਆਂ 'ਤੇ ਲੋਨ ਦਿੰਦੀਆਂ ਹਨ। ਅਸੀਂ ਆਪਣੀ ਇਸ ਖਬਰ 'ਚ ਤੁਹਾਨੂੰ ਦੱਸ ਰਹੇ ਹਾਂ ਕਿ ਮਿਊਚੁਅਲ ਫੰਡ ਦੇ ਬਦਲੇ ਤੁਸੀਂ ਕਿੰਝ ਲੋਨ ਲੈ ਸਕਦੇ ਹੋ।
ਕਿੰਝ ਮਿਲਦਾ ਹੈ ਲੋਨ
ਤੁਸੀਂ ਮਿਊਚੁਅਲ ਫੰਡ ਯੂਨਿਟ ਦੇ ਬਦਲੇ ਬੈਂਕ ਜਾਂ ਫਿਰ ਐੱਨ.ਬੀ.ਐੱਫ.ਸੀ. (ਨਾਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀ) ਤੋਂ ਲੋਨ ਲੈ ਸਕਦੇ ਹੋ। ਮਿਊਚੁਅਲ ਫੰਡ ਦੇ ਏਵਜ 'ਚ ਕਰਜ਼ ਲੈਣ ਲਈ, ਤੁਹਾਨੂੰ ਫਾਈਨੈਂਸਰ (ਕਰਜ਼ਦਾਤਾ) ਦੇ ਨਾਲ ਇਕ ਕਰਜ਼ ਸਮਝੌਤਾ ਕਰਨਾ ਹੋਵੇਗਾ, ਮਤਲਬ ਫੰਡ ਰਜਿਸਟਰਾਰ (ਸੀ.ਏ.ਐੱਮ.ਐੱਸ., ਕਾਰਵੀ, ਸੁੰਦਰਮ ਜਾਂ ਫ੍ਰੈਂਕਲਿਨ) ਤੋਂ ਅਨੁਰੋਧ ਕਰੇਗਾ ਤਾਂ ਜੋ ਮਿਊਚੁਅਲ ਫੰਡ ਜਿਸ ਦੇ ਏਵਜ 'ਚ ਕਰਜ਼ ਦਿੱਤਾ ਜਾਣਾ ਹੈ। ਇਸ ਦਾ ਮਤਲੱਬ ਇਹ ਹੈ ਕਿ ਜਦੋਂ ਤੱਕ ਕਰਜ਼ ਵਾਪਸ ਨਹੀਂ ਕੀਤਾ ਜਾਂਦਾ ਹੈ, ਯੂਨੀਟਸ ਨੂੰ ਰਿਡੀਮ ਨਹੀਂ ਕੀਤਾ ਜਾ ਸਕਦਾ ਹੈ। ਬੈਂਕ ਜਾਂ ਐੱਨ.ਬੀ.ਐੱਫ.ਸੀ. ਤੁਹਾਨੂੰ ਨਿਸ਼ਚਿਤ ਸਮੇਂ ਤੱਕ ਲਈ ਲੋਨ ਦੇਵੇਗਾ ਜੋ ਤੁਹਾਨੂੰ ਇਸ ਮਿਆਦ 'ਚ ਵਾਪਸ ਕਰਨਾ ਵੀ ਹੋਵੇਗਾ।
ਕੀ ਹੋਵੇਗੀ ਲੋਨ ਦੀ ਰਕਮ
ਦੱਸ ਦੇਈਏ ਕਿ ਲੋਨ ਦੇ ਰੂਪ 'ਚ ਮਿਲਣ ਵਾਲੀ ਕਰਜ਼ ਰਾਸ਼ੀ ਤੁਹਾਡੀ ਮਿਊਚੁਅਲ ਫੰਡ ਯੂਨਿਟ ਦੀ ਮਾਰਕਿਟ ਵੈਲਿਊ ਤੋਂ ਹਮੇਸ਼ਾ ਘੱਟ ਹੁੰਦੀ ਹੈ। ਇਹ ਮਾਰਜਨ ਕਹਿਲਾਉਂਦਾ ਹੈ। ਲੋਨ ਦੀ ਰਾਸ਼ੀ ਪੂਰੀ ਤਰ੍ਹਾਂ ਨਾਲ ਫਾਈਨੈਂਸਰ 'ਤੇ ਨਿਰਭਰ ਕਰਦੀ ਹੈ, ਪਰ ਇਹ 10 ਤੋਂ 12 ਫੀਸਦੀ ਤੱਕ ਹੋ ਸਕਦੀ ਹੈ ਤਾਂ ਜੋ ਪੈਸੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕਈ ਵਾਰ ਦੇਖਿਆ ਗਿਆ ਹੈ ਕਿ ਨਿਵੇਸ਼ਕਾਂ ਨੂੰ ਛੋਟੀ ਮਿਆਦ ਦੇ ਲਈ ਮਸਲਨ ਤਿੰਨ ਮਹੀਨਿਆਂ ਦੇ ਲਈ ਤੱਤਕਾਲ ਪੈਸਿਆਂ ਦੀ ਲੋੜ ਹੁੰਦੀ ਹੈ। ਅਜਿਹੇ 'ਚ ਉਹ ਆਪਣੀ ਮਿਊਚੁਅਲ ਫੰਡ ਯੂਨਿਟ ਨੂੰ ਗਹਿਣੇ ਰੱਖ ਕੇ ਲੋਨ ਲੈ ਕੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ। ਜੇਕਰ ਤੁਸੀਂ ਇਕਵਿਟੀ ਮਿਊਚੁਅਲ ਫੰਡ 'ਤੇ ਲੋਨ ਲੈਂਦੇ ਹੋ ਤਾਂ ਇਸ 'ਤੇ ਲੱਗਣ ਵਾਲਾ ਇੰਟਰੇਸਟ ਪਰਸਨਲ ਲੋਨ ਦੀ ਤੁਲਨਾ 'ਚ ਘੱਟ ਹੁੰਦਾ ਹੈ।
ਕਿਨ੍ਹਾਂ ਨੂੰ ਮਿਲ ਸਕਦਾ ਹੈ ਲੋਨ
ਭਾਰਤੀ ਨਿਵਾਸੀ, ਪਾਰਟਨਰਸ਼ਿਪ ਫਰਮ, ਪ੍ਰਾਈਵੇਟ ਟਰੱਸਟ, ਪ੍ਰਾਈਵੇਟ ਲਿਮਟਿਡ ਕੰਪਨੀ ਜਾਂ ਪਬਲਿਕ ਲਿਮਟਿਡ ਕੰਪਨੀ।


Aarti dhillon

Content Editor

Related News