ਅਜਿਹੀਆਂ 8 ਤਰ੍ਹਾਂ ਦੀਆਂ ਮੌਤਾਂ ''ਤੇ ਨਹੀਂ ਮਿਲਦਾ ਜੀਵਨ ਬੀਮੇ ਦਾ ਪੈਸਾ

09/12/2019 12:32:17 PM

ਮੁੰਬਈ — ਆਮਤੌਰ 'ਤੇ ਜੀਵਨ ਬੀਮਾ(Life Insurance) ਹਰ ਵਿਅਕਤੀ ਦੁਆਰਾ ਲਿਆ ਜਾਂਦਾ ਹੈ। ਜੀਵਨ ਬੀਮਾ ਲੈਣ ਦਾ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਕਿਸੇ ਅਣਸੁਖਾਵੀਂ ਸਥਿਤੀ 'ਚ ਉਸ ਵਿਅਕਤੀ ਦੇ ਪਰਿਵਾਰ ਦੀ ਵਿੱਤੀ ਤੌਰ ਦੇਖਭਾਲ ਹੋ ਸਕੇ। ਹਾਲਾਂਕਿ ਪਾਲਿਸੀ ਧਾਰਕ ਦੀ ਮੌਤ ਹੋਣ 'ਤੇ ਕਈ ਕੰਪਨੀਆਂ ਦਾਅਵੇ ਦੇ ਨਾਮ 'ਤੇ ਇਕ ਵੀ ਪੈਸੇ ਦਾ ਭੁਗਤਾਨ ਨਹੀਂ ਕਰਦੀਆਂ। ਇਸ ਦਾ ਕਾਰਨ ਇਹ ਹੈ ਕਿ ਜੇਕਰ ਪਾਲਸੀ ਧਾਰਕ ਦੀ ਮੌਤ ਕੁਦਰਤੀ ਬਿਪਤਾ ਜਾਂ ਕਿਸੇ ਹੋਰ ਕਾਰਨ ਕਰਕੇ ਹੋ ਜਾਂਦੀ ਹੈ ਤਾਂ ਬੀਮਾ ਕੰਪਨੀ ਪੈਸੇ ਦੀ ਅਦਾਇਗੀ ਨਹੀਂ ਕਰੇਗੀ। ਜਿਸ ਕਾਰਨ ਅਜਿਹੇ ਲੋਕਾਂ ਦੇ ਪਰਿਵਾਰ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ ਕਿਹੜੀਆਂ-ਕਿਹੜੀਆਂ ਸਥਿਤੀ 'ਚ ਪਾਲਸੀ ਧਾਰਕ ਦੀ ਅਚਨਚੇਤੀ ਮੌਤ ਹੋਣ ਦੀ ਸਥਿਤੀ 'ਚ ਦਾਅਵਾ ਨਹੀਂ ਮਿਲ ਸਕੇਗਾ। 

ਨਾਮਜ਼ਦ(ਨਾਮਿਨੀ) ਵਿਅਕਤੀ ਦੁਆਰਾ ਕੀਤਾ ਗਿਆ ਕਤਲ ਦਾ ਮਾਮਲਾ

ਜੇ ਪਾਲਸੀ ਧਾਰਕ ਦੇ ਪੈਸੇ ਲੈਣ ਲਈ ਉਸਦੇ ਨਾਮਜ਼ਦ ਵਿਅਕਤੀ ਦੁਆਰਾ ਕਤਲ ਕੀਤਾ ਗਿਆ ਹੋਵੇ ਤਾਂ ਕਿਸੇ ਵੀ ਬੀਮੇ ਦੇ ਦਾਅਵੇ ਤੇ ਕਾਰਵਾਈ ਨਹੀਂ ਕੀਤੀ ਜਾਏਗੀ। ਪੁਲਸ ਜਾਂਚ ਤੋਂ ਬਾਅਦ ਹੀ ਅਜਿਹੇ ਮਾਮਲੇ ਬਾਰੇ ਕੰਪਨੀ ਵਲੋਂ ਕੋਈ ਫੈਸਲਾ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਪਾਲਸੀ ਧਾਰਕ ਪਹਿਲਾਂ ਤੋਂ ਹੀ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਪਾਇਆ ਗਿਆ ਹੈ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ ਹੈ, ਤਾਂ ਵੀ ਦਾਅਵਾ ਪ੍ਰਾਪਤ ਨਹੀਂ ਕੀਤਾ ਜਾ ਸਕੇਗਾ।

ਤੰਬਾਕੂ ਖਾਣ ਦੀ ਆਦਤ ਦਾ ਖੁਲਾਸਾ ਨਾ ਕਰਨ 'ਤੇ

ਜੇਕਰ ਕੋਈ ਵਿਅਕਤੀ ਤੰਬਾਕੂ ਜਿਵੇਂ ਸਿਗਰਟ, ਗੁਟਖਾ, ਬੀੜੀ ਅਤੇ ਖੈਣੀ ਵਰਗੀਆਂ ਚੀਜ਼ਾਂ ਖਾਂਦਾ ਹੈ ਅਤੇ ਇਸ ਦਾ ਖੁਲਾਸਾ ਬੀਮੇ 'ਚ ਨਹੀਂ ਕਰਦਾ ਹੈ ਤਾਂ ਵੀ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਮਿਲਦਾ ਹੈ। ਅਜਿਹੇ ਵਿਅਕਤੀਆਂ ਨੂੰ ਸਿਹਤ ਨਾਲ ਜੁੜੀਆਂ ਦਿੱਕਤਾਂ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ। ਜਾਣਕਾਰੀ ਹੋਣ ਦੀ ਸਥਿਤੀ 'ਚ ਕੰਪਨੀਆਂ ਇਸ ਲਈ ਬੀਮੇ ਦੇ ਪ੍ਰੀਮੀਅਮ ਦੇ ਸਮੇਂ ਜ਼ਿਆਦਾ ਧਨ ਰਾਸ਼ੀ ਜੋੜਦੀਆਂ ਹਨ। ਜੇਕਰ ਇਸ ਦੇ ਕਾਰਨ ਹੋਣ ਵਾਲੀ ਬਿਮਾਰੀ ਕਾਰਨ ਮੌਤ ਹੋ ਜਾਏ ਤਾਂ ਬੀਮੇ ਦਾ ਪੈਸਾ ਨਹੀਂ ਮਿਲਦਾ।

ਸ਼ਰਾਬ ਦੀ ਲਤ

ਜੇਕਰ ਪਾਲਸੀਧਾਰਕ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਤਾਂ ਵੀ ਉਸ ਨੂੰ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਮਿਲੇਗਾ। ਸ਼ਰਾਬ ਪੀਣ ਦੇ ਬਾਅਦ ਵਾਹਨ ਚਲਾਉਣ 'ਤੇ ਅਤੇ ਐਕਸੀਡੈਂਟ ਹੋਣ ਦੇ ਬਾਅਦ ਮੌਤ ਹੋ ਜਾਂਦੀ ਹੈ ਤਾਂ ਵੀ ਕਲੇਮ ਨਹੀਂ ਮਿਲੇਗਾ।

ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ

ਜੇਕਰ ਪਾਲਸੀ ਧਾਰਕ ਨੂੰ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਹੈ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ ਤਾਂ ਵੀ ਕੰਪਨੀਆਂ ਜੀਵਨ ਬੀਮਾ ਕਲੇਮ ਨਹੀਂ ਦੇਣਗੀਆਂ।
ਕੁਦਰਤੀ ਬਿਪਤਾ

ਭੂਚਾਲ, ਹੜ੍ਹ ਜਾਂ ਕਿਸੇ ਹੋਰ ਤਰ੍ਹਾਂ ਦੀ ਕੁਦਰਤੀ ਬਿਪਤਾ 'ਚ ਕਿਸੇ ਪਾਲਸੀ ਧਾਰਕ ਦੀ ਮੌਤ ਹੋ ਜਾਣ 'ਤੇ ਵੀ ਬੀਮਾ ਕੰਪਨੀਆਂ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਦਿੰਦੀਆਂ ਹਨ।

ਬੱਚੇ ਦੇ ਜਨਮ ਸਮੇਂ ਮਹਿਲਾ ਦੀ ਮੌਤ

ਜੇਕਰ ਡਿਲਿਵਰੀ ਦੌਰਾਨ ਪਾਲਸੀਧਾਰਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਕੰਪਨੀਆਂ ਕਲੇਮ ਨਹੀਂ ਦਿੰਦੀਆਂ। ਬੀਮਾ ਕੰਪਨੀਆਂ ਨੇ ਇਸ ਤਰ੍ਹਾਂ ਦਾ ਨਿਯਮ ਬਣਾ ਰੱਖਿਆ ਹੈ। 

ਆਤਮਹੱਤਿਆ

ਜੇਕਰ ਕੋਈ ਪਾਲਸੀ ਧਾਰਕ ਪਾਲਿਸੀ ਲੈਣ ਦੇ ਪਹਿਲੇ ਸਾਲ 'ਚ ਹੀ ਆਤਮਹੱਤਿਆ ਕਰ ਲੈਂਦਾ ਹੈ ਤਾਂ ਵੀ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਮਿਲਦਾ। ਹਾਲਾਂਕਿ ਕੁਝ ਕੰਪਨੀਆਂ ਦੂਜੇ ਜਾਂ ਤੀਜੇ ਸਾਲ 'ਚ ਆਤਮ ਹੱਤਿਆ ਕਰਨ 'ਤੇ ਕਲੇਮ ਨੂੰ ਪ੍ਰੋਸੈੱਸ ਕਰ ਦਿੰਦੀਆਂ ਹਨ।

ਖਤਰਨਾਕ ਸਟੰਟ ਕਰਨ ਦੇ ਮਾਮਲੇ 'ਚ

ਜਿਹੜੇ ਲੋਕ ਜੋਖਮ ਭਰੇ ਕੰਮਾਂ ਨਾਲ ਜੁੜੇ ਰਹਿੰਦੇ ਹਨ ਉਨ੍ਹਾਂ ਨੂੰ ਮੌਤ ਨੂੰ ਟਰਮ ਇੰਸ਼ੋਰੈਂਸ 'ਚ ਕਵਰ ਨਹੀਂ ਕੀਤਾ ਜਾਂਦਾ। ਇਨ੍ਹਾਂ ਮਾਮਲਿਆਂ 'ਚ ਪਾਲਸੀ ਧਾਰਕ ਦੀ ਜਾਨ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਿਸੇ ਐਕਸੀਡੈਂਟ ਦੀ ਸੰਭਾਵਨਾ ਬਣੀ ਰਹਿੰਦੀ ਹੈ।
 


Related News