ਜਾਣੋ ਸ਼ੇਅਰ ਬਾਜ਼ਾਰ 'ਚ ਕਿਵੇਂ ਕੀਤੀ ਜਾ ਸਕਦੀ ਹੈ ਕਿਸੇ ਕੰਪਨੀ ਦੇ ਸ਼ੇਅਰ ਦੀ ਖਰੀਦਦਾਰੀ

03/03/2020 1:58:44 PM

ਨਵੀਂ ਦਿੱਲੀ — ਅੱਜ ਅਸੀਂ ਤੁਹਾਨੂੰ ਸ਼ੇਅਰ ਮਾਰਕਿਟ ਬਾਰੇ ਦੱਸਣ ਜਾ ਰਹੇ ਹਾਂ ਕਿ ਆਖਿਰ ਸ਼ੇਅਰ ਬਾਜ਼ਾਰ 'ਚ ਕੀ ਹੁੰਦਾ ਹੈ ਅਤੇ ਇਥੇ ਕਿਵੇਂ ਸ਼ੇਅਰ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ। ਦਰਅਸਲ ਸ਼ੇਅਰ ਬਾਜ਼ਾਰ 'ਚ ਵੀ ਉਸੇ ਤਰ੍ਹਾਂ ਹੀ ਖਰੀਦਦਾਰੀ ਅਤੇ ਵਿਕਰੀ ਹੁੰਦੀ ਹੈ ਜਿਵੇਂ ਅਸੀਂ ਬਾਜ਼ਾਰ ਵਿਚ ਜਾ ਕੇ ਸਾਮਾਨ ਖਰੀਦਦੇ ਹਾਂ ਅਤੇ ਪੈਸੇ ਦੇ ਕੇ ਆਪਣਾ ਸਾਮਾਨ ਘਰ ਲੈ ਜਾਂਦੇ ਹਾਂ। ਫਰਕ ਸਿਰਫ ਇੰਨਾ ਹੈ ਕਿ ਸ਼ੇਅਰ ਬਾਜ਼ਾਰ ਵਿਚ ਸਾਮਾਨ ਦੇ ਬਦਲੇ ਸ਼ੇਅਰ ਖਰੀਦੇ ਜਾਂ ਵੇਚੇ ਜਾਂਦੇ ਹਨ। ਸ਼ੇਅਰ ਬਾਜ਼ਾਰ ਉਹ ਥਾਂ ਹੈ ਜਿਥੋਂ ਕਿਸੇ ਕੰਪਨੀ ਜਿਹੜੀ ਕਿ ਸ਼ੇਅਰ ਬਾਜ਼ਾਰ ਵਿਚ ਲਿਸਟ ਹੁੰਦੀ ਹੈ ਉਸ ਕੰਪਨੀ ਦੇ ਸ਼ੇਅਰ ਖਰੀਦੇ ਜਾਂ ਵੇਚੇ ਜਾਂਦੇ ਹਨ।

ਸ਼ੇਅਰ ਬਾਜ਼ਾਰ ਦਾ ਸਾਰਾ ਕੰਮ ਆਨਲਾਈਨ ਕੰਪਿਊਟਰ ਰਾਂਹੀ ਆਟੋਮੈਟਿਕ ਤਰੀਕੇ ਨਾਲ ਹੁੰਦਾ ਹੈ। ਜਦੋਂ ਵੀ ਕਿਸੇ ਵਿਅਕਤੀ ਨੇ ਸ਼ੇਅਰ ਵੇਚਣਾ ਜਾਂ ਖਰੀਦਣਾ ਹੁੰਦਾ ਹੈ ਉਹ ਬ੍ਰੋਕਰ ਦੁਆਰਾ ਐਕਸਚੇਂਜ 'ਤੇ ਆਪਣਾ ਆਰਡਰ ਦਿੰਦਾ ਹੈ ਅਤੇ ਭਾਅ ਬਣ ਜਾਣ 'ਤੇ ਸੌਦਾ ਹੋ ਜਾਂਦਾ ਹੈ। ਇਹ ਸਾਰੀ ਪ੍ਰਕਿਰਿਆ ਆਨ ਲਾਈਨ ਤਰੀਕੇ ਨਾਲ ਹੁੰਦੀ ਹੈ। 

ਇਸ ਪੂਰੀ ਪ੍ਰਕਿਰਿਆ ਵਿਚ ਬ੍ਰੋਕਰ ਦਾ ਵੱਡਾ ਯੋਗਦਾਨ ਹੁੰਦਾ ਹੈ। ਦਰਅਸਲ ਬ੍ਰੋਕਰ ਸਟਾਕ ਐਕਸਚੇਂਜ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਕੋਈ ਵੀ ਗਾਹਕ ਸਿੱਧੇ ਸ਼ੇਅਰ ਬਾਜ਼ਾਰ ਵਿਚ ਜਾ ਕੇ ਖਰੀਦਦਾਰੀ ਨਹੀਂ ਕਰ ਸਕਦਾ। ਸਾਰੇ ਗਾਹਕਾਂ ਨੂੰ ਬ੍ਰੋਕਰ ਦੁਆਰਾ ਹੀ ਸ਼ੇਅਰ ਮਾਰਕਿਟ ਵਿਚ ਖਰੀਦਦਾਰੀ ਜਾਂ ਵਿਕਰੀ ਕਰਨੀ ਹੁੰਦੀ ਹੈ। ਬ੍ਰੋਕਰ ਨੂੰ ਇਨ੍ਹਾਂ ਸੌਦਿਆਂ ਬਦਲੇ ਨਿਸ਼ਚਿਤ ਫੀਸ ਦਾ ਭੁਗਤਾਨ ਕਰਨਾ ਹੁੰਦਾ ਹੈ। 

ਇਸ ਤੋਂ ਬਾਅਦ ਅਗਲਾ ਪੜਾਅ ਹੁੰਦਾ ਹੈ ਸ਼ੇਅਰ ਦੀ ਖਰੀਦਦਾਰੀ

ਜੇਕਰ ਕੋਈ ਵਿਅਕਤੀ ਸ਼ੇਅਰ ਖਰੀਦਦਾ ਹੈ ਤਾਂ ਉਸਨੂੰ ਸ਼ੇਅਰ ਡਿਜੀਟਲ ਫਾਰਮ ਵਿਚ ਮਿਲਦਾ ਹੈ। ਉਸ ਡਿਜੀਟਲ ਸ਼ੇਅਰ ਨੂੰ ਜਿਥੇ ਰੱਖਿਆ ਜਾਂਦਾ ਹੈ ਉਸ ਖਾਤੇ ਨੂੰ ਡੀਮੈਟ ਖਾਤਾ ਕਿਹਾ ਜਾਂਦਾ ਹੈ। ਦਰਅਸਲ ਸ਼ੇਅਰ ਬਾਜ਼ਾਰ ਵਿਚ ਖਰੀਦਦਾਰੀ ਕਰਨ ਲਈ ਡੀਮੈਟ ਖਾਤੇ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਜੇਕਰ ਸ਼ੇਅਰ ਨੂੰ ਵੇਚਣਾ ਹੁੰਦਾ ਹੈ ਤਾਂ ਉਸ ਸ਼ੇਅਰ ਨੂੰ ਡੀਮੈਟ ਖਾਤੇ ਵਿਚੋਂ ਕੱਢ ਕੇ ਉਸ ਦੀ ਵਿਕਰੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾਂਦਾ ਹੈ।

NSDL - ਨੈਸ਼ਨਲ ਸਕਿਊਰਿਟੀ ਡਿਪਾਜ਼ਿਟਰੀ ਲਿਮਟਿਡ(National Securities Depository Limited)

CDS - ਸੈਂਟਰਲ ਡਿਪਾਜ਼ਿਟ ਸਰਵਿਸਿਜ਼(Central Depository Services)

ਇਨ੍ਹਾਂ ਡਿਪਾਜ਼ਿਟਰੀ ਦੇ ਕਰੀਬ 450 ਤੋਂ ਜ਼ਿਆਦਾ ਵਰਕਰ ਹਨ ਜਿਨ੍ਹਾਂ ਨੂੰ ਡਿਪਾਜ਼ਿਟਰੀ ਪਾਰਟੀਸਿਪੇਂਟ(DP) ਕਿਹਾ ਜਾਂਦਾ ਹੈ। ਡੀਮੈਟ ਖਾਤਾ ਖੋਲਣ ਲਈ ਕਈ ਬੈਂਕ ਜਾਂ ਹੋਰ ਦੂਜੀਆਂ ਨਿੱਜੀ ਵਿੱਤੀ ਸੰਸਥਾਵਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਭਾਰਤ ਵਿਚ ਸਟਾਕ ਐਕਸਚੇਂਜ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ

BSE - ਮੁੰਬਈ ਸਟਾਕ ਐਕਸਚੇਂਜ(Bombay Stock Exchange)
NSE - ਨੈਸ਼ਨਲ ਸਟਾਕ ਐਕਸਚੇਂਜ(National Stock Exchange)
MCE - ਮਲਟੀ ਕਮੋਡਿਟੀ ਐਕਸਚੇਂਜ(Multi Commodity Exchange)

ਪਰ ਜ਼ਿਆਦਾਤਰ ਕੰਮ BSE , NSE ਪਲੇਟਫਾਰਮ 'ਤੇ ਹੀ ਹੁੰਦਾ ਹੈ। 


Related News