ਜਾਣੋ ਕੀ ਹੁੰਦਾ ਹੈ ਮਿਊਚੁਅਲ ਫੰਡ ਤੇ ਇਸ ਦੇ ਫਾਇਦੇ

Thursday, Mar 12, 2020 - 04:22 PM (IST)

ਨਵੀਂ ਦਿੱਲੀ — ਮਿਊਚੁਅਲ ਫੰਡ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਥੇ ਕਈ ਲੋਕਾਂ ਵਲੋਂ ਜਮ੍ਹਾਂ ਕੀਤੀ ਗਈ ਰਕਮ ਇਕ ਥਾਂ ਇਕੱਠੀ ਕੀਤੀ ਜਾਂਦੀ ਹੈ ਅਤੇ ਉਸ ਪੈਸੇ ਦੀ ਖਰੀਦਦਾਰੀ ਕੀਤੀ ਜਾਂਦੀ ਹੈ। ਦਰਅਸਲ ਮਿਊਚੁਅਲ ਫੰਡ ਲੋਕਾਂ ਕੋਲੋਂ ਪੈਸਾ ਇਕੱਠਾ ਕਰਦਾ ਹੈ ਅਤੇ ਉਸ ਪੈਸੇ ਨੂੰ ਸ਼ੇਅਰ ਬਾਜ਼ਾਰ ਵਿਚ ਲਗਾ ਦਿੰਦਾ ਹੈ। ਇਸ ਤੋਂ ਬਾਅਦ ਇਸ ਪੈਸੇ ਤੋਂ ਜਿਹੜਾ ਵੀ ਲਾਭ ਮਿਲਦਾ ਹੈ ਉਸ ਵਿਚੋਂ ਖਰਚਾ ਕੱਟ ਕੇ ਸਾਰੇ ਲੋਕਾਂ ਵਿਚ ਲਾਭ ਬਰਾਬਰ-ਬਰਾਬਰ ਵੰਡ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਤੁਸੀਂ ਆਪਣੇ ਕੁਝ ਰਿਸ਼ਤੇਦਾਰਾਂ ਜਾਂ ਦੋਸਤਾਂ ਕੋਲੋਂ ਪੈਸੇ ਲੈ ਕੇ ਕੋਈ ਜਾਇਦਦਾ ਖਰੀਦਦੇ ਹੋ ਅਤੇ ਬਾਅਦ ਵਿਚ ਉਸਨੂੰ ਵੇਚ ਕੇ ਪੈਸਿਆਂ ਨੂੰ ਸਾਰੇ ਹਿੱਸੇਦਾਰ ਦੀ ਹਿੱਸੇਦਾਰੀ ਦੇ ਹਿਸਾਬ ਨਾਲ ਸਾਰਿਆਂ ਨੂੰ ਵੰਡ ਦਿੰਦੇ ਹੋ। ਠੀਕ ਇਸੇ ਤਰ੍ਹਾਂ ਮਿਊਚੁਅਲ ਫੰਡ ਕੰਮ ਕਰਦਾ ਹੈ।                        

ਨਿਵੇਸ਼ ਕੀਤੀ ਰਕਮ ਦੇ ਇਸ ਤਰ੍ਹਾਂ ਬਣਦੇ ਹਨ ਯੂਨਿਟ 

ਮਿਊਚੁਅਲ ਫੰਡ ਜਿਸ ਦਿਨ ਲਾਂਚ ਹੁੰਦਾ ਹੈ ਉਸੇ ਦਿਨ ਤੱਕ ਉਸਦੇ ਕੋਲ ਜਿੰਨੇ ਪੈਸੇ ਇਕੱਠੇ ਹੁੰਦੇ ਹਨ, ਮਿਊਚੁਅਲ ਫੰਡ ਉਸ ਪੈਸੇ ਦੀ ਛੋਟੀ-ਛੋਟੀ ਯੂਨਿਟ ਬਣਾ ਦਿੰਦਾ ਹੈ। ਇਹ ਮਿਊਚੁਅਲ ਫੰਡ ਯੂਨਿਟ ਅਨੁਸਾਰ ਹੀ ਸਾਰਿਆਂ ਨੂੰ ਵੇਚੇ ਜਾਂਦੇ ਹਨ। ਉਦਾਹਰਣ ਲਈ ਜੇਕਰ ਕੋਈ ਮਿਊਚੁਅਲ ਫੰਡ ਲਾਂਚ ਦੇ ਸਮੇਂ ਤੱਕ 10 ਲੱਖ ਰੁਪਏ ਦਾ ਫੰਡ ਜਮ੍ਹਾਂ ਕਰਦਾ ਹੈ ਤਾਂ ਮਿਊਚੁਅਲ ਫੰਡ ਉਸੇ ਪੈਸੇ ਨੂੰ ਛੋਟੀ-ਛੋਟੀ ਯੂਨਿਟ ਵਿਚ ਵੰਡ ਦਿੰਦਾ ਹੈ। ਤੁਸੀਂ ਜਿੰਨਾ ਵੀ ਪੈਸਾ ਮਿਊਚੁਅਲ ਫੰਡ ਵਿਚ ਲਗਾਉਂਦੇ ਹੋ ਤੁਹਾਨੂੰ ਉਸੇ ਹਿਸਾਬ ਨਾਲ ਉਸੇ ਰਕਮ ਦੇ ਬਰਾਬਰ ਯੂਨਿਟ ਦੇ ਦਿੱਤੇ ਜਾਂਦੇ ਹਨ।  

ਇਸ ਤਰ੍ਹਾਂ ਕੀਤੀ ਜਾਂਦੀ ਹੈ ਯੂਨਿਟ ਦੀ ਗਣਨਾ

ਇਸ ਤਰ੍ਹਾਂ ਸਮਝੋ ਜਿਵੇਂ ਤੁਸੀਂਂ ਕਿਸੇ ਮਿਊਚੁਅਲ ਫੰਡ 'ਚ 5,000 ਰੁਪਏ ਤੱਕ ਦਾ ਨਿਵੇਸ਼ ਕੀਤਾ ਹੈ ਅਤੇ ਇਸ ਮਿਊਚੁਅਲ ਫੰਡ ਦਾ 1 ਯੂਨਿਟ = 10 ਰੁਪਏ ਦਾ ਹੈ। ਹੁਣ ਇਸ ਰਕਮ ਬਦਲੇ 5000/10 = 500 ਯੂਨਿਟ ਤੁਹਾਨੂੰ ਦੇ ਦਿੱਤੇ ਜਾਣਗੇ। ਯਾਨੀ ਕਿ ਹੁਣ ਤੁਸੀਂ ਮਿਊਚੁਅਲ ਫੰਡ ਦੇ 500 ਯੂਨਿਟ ਦੇ ਮਾਲਕ ਹੋ ਅਤੇ ਹੁਣ ਤੁਹਾਡਾ 5000 ਰੁਪਏ ਦਾ ਨਿਵੇਸ਼ ਜਿਹੜਾ ਮਿਊਚੁਅਲ ਫੰਡ 'ਚ ਕੀਤਾ ਗਿਆ ਹੈ ਉਹ ਉਸ ਪੈਸੇ ਨੂੰ ਇਕ ਫੰਡ ਮੈਨੇਜਰ ਦੁਆਰਾ ਸ਼ੇਅਰ ਮਾਰਕਿਟ ਵਿਚ ਲਗਾਇਆ ਜਾਂਦਾ ਹੈ। 

ਜੇਕਰ ਤੁਸੀਂ ਇਕੁਇਟੀ ਫੰਡ ਵਿਚ ਪੈਸਾ ਲਗਾਇਆ ਹੈ ਤਾਂ ਤੁਹਾਡਾ ਜਿਸ ਵੀ ਸਟਾਕ ਵਿਚ ਲਗਾਇਆ ਗਿਆ ਹੈ ਉਸ ਦੀ ਇਕ ਸੂਚੀ ਤੁਹਾਨੂੰ ਤੁਹਾਡਾ ਮਿਊਚੁਅਲ ਫੰਡ ਮੈਨੇਜਰ ਦਿੰਦਾ ਹੈ। ਇਸ ਦੇ ਨਾਲ ਉਹ ਇਹ ਜਾਣਕਾਰੀ ਵੀ ਦਿੰਦਾ ਹੈ ਕਿ ਤੁਹਾਡਾ ਪੈਸਾ ਕਿਹੜੇ-ਕਿਹੜੇ ਸਟਾਕ ਵਿਚ ਲਗਾਇਆ ਗਿਆ ਹੈ। ਹੁਣ ਉਸ ਸਟਾਕ ਤੋਂ ਜਿਹੜੀ ਵੀ ਆਮਦਨ ਹੋਵੇਗੀ ਉਹ ਤੁਹਾਡੇ ਯੂਨਿਟ ਵਿਚ ਐਡ ਹੁੰਦੀ ਰਹੇਗੀ।  

ਕੱਟੇ ਜਾਂਦੇ ਹਨ ਜ਼ਰੂਰੀ ਖਰਚੇ

ਮੰਨ ਲਓ ਜਿਹੜਾ ਮਿਊਚੁਅਲ ਫੰਡ ਤੁਸੀਂ ਲਿਆ ਹੈ ਉਸ ਦਾ ਫੰਡ 2 ਹਜ਼ਾਰ ਕਰੋੜ ਰੁਪਏ ਦਾ ਸੀ ਜਦੋਂ ਤੁਸੀਂ ਮਿਊਚੁਅਲ ਫੰਡ ਲਿਆ ਸੀ। ਹੁਣ 2,3 ਸਾਲ ਬਾਅਦ ਉਹ ਫੰਡ ਵਧ ਕੇ 4,000 ਕਰੋੜ ਰੁਪਏ ਦਾ ਹੋ ਗਿਆ ਹੈ। ਇਸ ਨਾਲ ਤੁਹਾਡੇ ਵਲੋਂ ਲਿਆ ਗਿਆ 5,000 ਰੁਪਏ ਦਾ ਮਿਊਚੁਅਲ ਫੰਡ ਹੁਣ 10,000 ਤੋਂ ਥੋੜ੍ਹਾ ਘੱਟ ਹੋਵੇਗਾ ਕਿਉਂਕਿ ਫੰਡ ਮੈਨੇਜਰ ਜਿਹੜਾ ਕਿ ਤੁਹਾਡੇ ਮਿਊਚੁਅਲ ਫੰਡ ਨੂੰ ਮੈਨੇਜ ਕਰਦਾ ਹੈ ਉਸਦੀ ਤਨਖਾਹ ਅਤੇ ਮਿਊਚੁਅਲ ਫੰਡ ਚਲਾਉਣ ਦੇ ਕੁਝ ਹੋਰ ਖਰਚੇ ਵੀ ਇਸੇ ਫੰਡ ਵਿਚੋਂ ਕੱਟੇ ਜਾਂਦੇ ਹਨ।

ਮਿਊਚੁਅਲ ਫੰਡ ਦੇ ਲਾਭ

ਮਿਊਚੁਅਲ ਫੰਡ 'ਚ ਨਿਵੇਸ਼ ਕਰਨਾ ਛੋਟੇ ਨਿਵੇਸ਼ਕਾਂ ਲਈ ਚੰਗਾ ਰਹਿੰਦਾ ਹੈ। ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਲਈ ਤੁਹਾਨੂੰ ਸ਼ੇਅਰ ਮਾਰਕਿਟ ਬਾਰੇ ਲਗਾਤਾਰ ਜਾਣਕਾਰੀ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਫੰਡ ਮੈਨੇਜਰ ਅਤੇ ਮਿਊਚੁਅਲ ਫੰਡ ਨੂੰ ਚਲਾਉਣ ਲਈ ਜਿਹੜੇ ਖਰਚੇ ਹਨ ਉਹ ਖਰਚੇ ਤੁਹਾਡੀ ਯੂਨਿਟ ਵਿਚੋਂ ਕੱਢੇ ਜਾਂਦੇ ਹਨ। ਉਸ ਤੋਂ ਬਾਅਦ ਉਸਦਾ ਇਕ NAV ਖੋਲ੍ਹਿਆ ਜਾਂਦਾ ਹੈ। ਹਰ ਦਿਨ ਸ਼ਾਮ ਨੂੰ ਇਕ ਨਵਾਂ NAV ਖੋਲ੍ਹਿਆ ਜਾਂਦਾ ਹੈ। Nav ਦਾ ਮਤਲਬ ਹੁੰਦਾ ਹੈ Net asset value

ਅੱਜ ਦੇ ਦਿਨ 'ਚ ਤੁਹਾਡੇ ਫੰਡ ਦੀ ਕਿੰਨੀ ਵੈਲਿਊ ਹੈ ਅਤੇ ਸ਼ੇਅਰ ਬਾਜ਼ਾਰ ਦੇ ਉਤਰਾਅ-ਚੜ੍ਹਾਅ 'ਚ ਇਹ 999 ਵੀ ਘਟਦੀ-ਵਧਦੀ ਰਹਿੰਦੀ ਹੈ। ਮਿਊਚੁਅਲ ਫੰਡ ਦਾ ਇਕ ਹੋਰ ਫਾਇਦਾ ਹੁੰਦਾ ਹੈ ਕਿ ਇਸ 'ਚ ਥੋੜ੍ਹੇ-ਥੋੜ੍ਹੇ ਪੈਸੇ ਲਗਾ ਕੇ ਵੀ ਫੰਡ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ 5,000-10,000 ਰੁਪਏ ਲਗਾ ਕੇ ਹੀ ਨਿਵੇਸ਼ ਕਰ ਸਕਦੇ ਹੋ। ਤੁਸੀਂ 1,000 ਰੁਪਏ ਨਾਲ ਹੀ ਮਿਊਚੁਅਲ ਫੰਡ ਦੀ ਸ਼ੁਰੂਆਤ ਕਰ ਸਕਦੇ ਹੋ। ਮਤਲਬ ਇਹ ਕਿ ਇਕੱਠਾ ਪੈਸਾ ਵੀ ਨਿਵੇਸ਼ ਕਰ ਸਕਦੇ ਹੋ ਅਤੇ ਥੋੜ੍ਹਾ-ਥੋੜ੍ਹਾ ਕਰਕੇ ਵੀ ਨਿਵੇਸ਼ ਕਰ ਸਕਦੇ ਹੋ। ਥੋੜ੍ਹਾ-ਥੋੜ੍ਹਾ ਪੈਸਾ ਲਗਾਉਣ ਵਾਲੀ ਸਕੀਮ ਨੂੰ ਸਿਪ(SIP/ SYSTEM INVESTMENT PLAN) ਕਿਹਾ ਜਾਂਦਾ ਹੈ। 


Related News