ਨਵੇਂ ਸਾਲ ''ਤੇ ਇਨ੍ਹਾਂ 4 ਵਿਕਲਪਾਂ ''ਚ ਕਰੋ ਨਿਵੇਸ਼, ਮਿਲੇਗਾ ਮੋਟਾ ਮੁਨਾਫਾ

12/29/2019 1:11:46 PM

ਨਵੀਂ ਦਿੱਲੀ—ਨਵੇਂ ਸਾਲ 'ਚ ਜੇਕਰ ਤੁਸੀਂ ਨਿਵੇਸ਼ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿਓ। ਆਪਣੇ ਪੈਸੇ ਦਾ ਮੁੱਲਾਂਕਣ ਕਰਕੇ ਇਸ ਨੂੰ ਭਵਿੱਖ ਲਈ ਨਿਵੇਸ਼ 'ਚ ਲਿਆਉਣ ਦਾ ਇਹ ਸਹੀ ਸਮਾਂ ਹੈ। ਨਵੇਂ ਸਾਲ 'ਚ ਨਿਵੇਸ਼ ਲਈ ਤੁਹਾਨੂੰ ਕਈ ਵਿਕਲਪਾਂ 'ਤੇ ਧਿਆਨ ਦੇਣਾ ਚਾਹੀਦਾ। ਕਿਸੇ ਇਕ ਵਿਕਲਪ 'ਚ ਨਿਵੇਸ਼ ਨਾਲ ਖਤਰਾ ਅਤੇ ਰਿਟਰਨ ਦੀ ਬਹੁਤ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਅਸੀਂ ਇਸ ਖਬਰ 'ਚ ਅਜਿਹੇ ਹੀ ਕੁਝ ਨਿਵੇਸ਼ ਵਿਕਲਪਾਂ ਦੇ ਬਾਰੇ 'ਚ ਦੱਸ ਰਹੇ ਹਾਂ ਜੋ 2020 ਨੂੰ ਦੇਖਦੇ ਹੋਏ ਤੁਹਾਡੇ ਲਈ ਮੁਫੀਦ ਰਹੇਗੀ।
1. ਡੇਟ ਫੰਡ
ਡੇਟ ਫੰਡ ਫਿਕਸਡ ਡਿਪਾਜ਼ਿਟ ਦੀ ਤੁਲਨਾ 'ਚ ਜ਼ਿਆਦਾ ਟੈਕਸ ਰਿਟਰਨ ਦਿੰਦੇ ਹਨ। ਇਕ ਦਿਨ ਤੋਂ 10 ਸਾਲ ਤੱਕ ਦੇ ਸਮੇਂ ਲਈ ਡੇਟ ਫੰਡ ਹੈ। ਜੇਕਰ ਤੁਸੀਂ ਆਪਣਾ ਪੈਸਾ 15 ਦਿਨ ਲਈ ਲਗਾਉਣਾ ਚਾਹੁੰਦੇ ਹੋ ਤਾਂ ਓਵਰਨਾਈਟ ਫੰਡ ਸਭ ਤੋਂ ਚੰਗਾ ਵਿਕਲਪ ਹੈ। 15 ਦਿਨਾਂ ਤੋਂ 1 ਸਾਲ ਦੇ ਵਿਚਕਾਰ ਦੇ ਕਾਰਜਕਾਲ ਲਈ, ਲੀਕਵਿਡ ਫੰਡ ਹੁੰਦੇ ਹਨ। ਇਸੇ ਤਰ੍ਹਾਂ ਇਕ ਸਾਲ ਤੋਂ 3 ਸਾਲ ਦੇ ਲਈ, ਘੱਟ ਮਿਆਦ ਡੇਟ ਫੰਡ ਸਭ ਤੋਂ ਚੰਗਾ ਵਿਕਲਪ ਹੈ।
2. ਇਕਵਿਟੀ ਮਿਊਚੁਅਲ ਫੰਡ
ਜੇਕਰ ਤੁਸੀਂ ਲੰਬੀ ਮਿਆਦ 'ਚ ਮਹਿੰਗਾਈ ਤੋਂ ਨਿਪਟਨਾ ਚਾਹੁੰਦੇ ਹੋ ਤਾਂ ਇਕਵਿਟੀ ਮਿਊਚੁਅਲ ਫੰਡ ਤੁਹਾਡੇ ਪੋਰਟਫੋਲੀਓ ਦਾ ਇਕ ਹਿੱਸਾ ਹੋਣਾ ਚਾਹੀਦਾ। ਵਿੱਤੀ ਯੋਜਨਾਕਾਰਾਂ ਦਾ ਕਹਿਣਾ ਹੈ ਕਿ ਤੁਹਾਡੇ ਪੋਰਟਫੋਲੀਓ 'ਚ ਇਕਵਿਟੀ ਨਿਵੇਸ਼ ਦਾ ਅਨੁਪਾਤ ਤੁਹਾਡੀ ਉਮਰ ਦੇ 100 ਤੋਂ ਘੱਟ ਹੋਣਾ ਚਾਹੀਦਾ। ਮਸਲਮ ਜੇਕਰ ਤੁਸੀਂ 30 ਸਾਲ ਦੇ ਹੋ ਤਾਂ ਤੁਹਾਨੂੰ ਇਕਵਿਟੀ 'ਚ ਆਪਣੀ ਸੰਪਤੀ 'ਚ 100 ਫੀਸਦੀ ਚੋਂ 30 ਮਾਈਨਸ 70 ਫੀਸਦੀ ਨਿਵੇਸ਼ ਕਰਨਾ ਚਾਹੀਦਾ। ਜਿਵੇਂ-ਜਿਵੇਂ ਤੁਸੀਂ ਬੁੱਢੇ ਹੁੰਦੇ ਹੋ, ਹੌਲੀ-ਹੌਲੀ ਇਕਵਿਟੀ 'ਚ ਆਪਣੇ ਜੋਖਿਮ ਨੂੰ ਘੱਟ ਕਰੋ।
3. ਗੋਲਡ
ਗੋਲਡ ਤੁਹਾਡੇ ਪੋਰਟਫੋਲੀਓ ਲਈ ਬਿਹਤਰੀਨ ਨਿਵੇਸ਼ ਵਿਕਲਪ ਹੈ। ਹਾਲਾਂਕਿ ਇਹ ਲੰਬੀ ਮਿਆਦ 'ਚ ਇਕਵਿਟੀ ਤੋਂ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ। ਗੋਲਡ ਨੂੰ ਇਕ ਸੁਰੱਖਿਅਤ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ, ਇਸ ਲਈ ਲੋਕ ਆਰਥਿਕ ਮੰਦੀ ਦੇ ਦੌਰਾਨ ਗੋਲਡ 'ਚ ਨਿਵੇਸ਼ ਕਰਨਾ ਚਾਹੁੰਦੇ ਹਨ।  
4. ਰੀਅਲ ਅਸਟੇਟ
ਇਹ ਭਾਰਤੀਆਂ ਦਾ ਸਭ ਤੋਂ ਪਸੰਦੀਦਾ ਨਿਵੇਸ਼ ਵਿਕਲਪ ਹੈ। ਜੇਕਰ ਤੁਸੀਂ ਕਿਰਾਏ ਦੇ ਉਦੇਸ਼ ਨਾਲ ਉਸ ਦੀ ਵਰਤੋਂ ਕਰਦੇ ਹੋ ਤਾਂ ਰੀਅਲ ਅਸਟੇਟ ਤੁਹਾਨੂੰ ਨਿਯਮਿਤ ਆਮਦਨ ਵੀ ਦਿੰਦਾ ਹੈ। ਐਮਰਜੈਂਸੀ 'ਚ ਕਰਜ਼ ਲੈਣ ਲਈ ਸੰਪਤੀ ਨੂੰ ਗਹਿਣੇ ਰੱਖਿਆ ਜਾ ਸਕਦਾ ਹੈ। ਇਕ ਅਪਾਰਟਮੈਂਟ 'ਚ ਇਕ ਫਲੈਟ ਖਰੀਦਣ ਜਾਂ ਜ਼ਮੀਨ ਖਰੀਦਣ ਦੇ ਇਲਾਵਾ, ਕੋਈ ਵੀ ਰੀਅਲ ਅਸਟੇਟ ਇਨਵੈਸਟਮੈਂਟ ਟਰੱਸਟ 'ਚ ਨਿਵੇਸ਼ ਕਰ ਸਕਦਾ ਹੈ। ਉਂਝ ਤੁਸੀਂ ਰੀਅਲ ਅਸਟੇਟ ਕੰਪਨੀਆਂ ਦੇ ਸ਼ੇਅਰ ਖਰੀਦ ਸਕਦੇ ਹੋ ਪਰ ਇਸ 'ਚ ਖਤਰਾ ਵੀ ਹੈ।


Aarti dhillon

Content Editor

Related News