ਕਾਨੂੰਨੀ ਤਰੀਕੇ ਨਾਲ TAX Free ਆਮਦਨ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ

01/10/2019 1:24:41 PM

ਨਵੀਂ ਦਿੱਲੀ — ਆਮਦਨ ਕਰ ਦੀ ਚੋਰੀ ਹਰੇਕ ਦੇਸ਼ ਵਿਚ ਗੈਰਕਨੂੰਨੀ ਹੈ। ਫਿਰ ਵੀ ਅਜਿਹੇ ਤਰੀਕੇ ਹੁੰਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਕਾਨੂੰਨੀ ਤਰੀਕੇ ਨਾਲ ਆਪਣੇ ਨਿਵੇਸ਼ 'ਤੇ ਹੋਈ ਆਮਦਨ ਦਾ ਟੈਕਸ ਭੁਗਤਾਨ ਕਰਨ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ।

1. ਹਾਊਸ ਵਾਈਫ(ਘਰੇਲੂ ਪਤਨੀ) ਜ਼ਰੀਏ ਨਿਵੇਸ਼

ਜੇਕਰ ਤੁਸੀਂ ਆਪਣੀ ਪਤਨੀ ਨੂੰ ਕੁਝ ਰਕਮ ਤੋਹਫੇ ਵਜੋਂ ਦਿੰਦੇ ਹੋ ਤਾਂ ਉਸ 'ਤੇ ਕੋਈ ਟੈਕਸ ਨਹੀਂ ਲਗਦਾ। ਹਾਲਾਂਕਿ ਜੇਕਰ ਇਸ ਪੈਸੇ ਨੂੰ ਨਿਵੇਸ਼ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੀ ਆਮਦਨ ਵਿਚ ਜੁੜ ਜਾਵੇਗਾ। ਸੈਕਸ਼ਨ 60 ਦੇ ਤਹਿਤ ਇਹ ਵਿਵਸਥਾ ਟੈਕਸ ਚੋਰੀ ਰੋਕਣ ਲਈ ਹੈ। ਜੇਕਰ ਤੁਹਾਡੀ ਆਮਦਨ 'ਤੇ ਟੈਕਸ ਲਗਦਾ ਹੈ ਤਾਂ ਤੁਹਾਡੀ ਪਤਨੀ ਦੇ ਨਾਂ 'ਤੇ ਨਿਵੇਸ਼ ਕਰਨ ਨਾਲ ਲਾਭ ਹੋਵੇਗਾ। 

ਜੇਕਰ ਇਸ ਦਾ ਦੁਬਾਰਾ ਨਿਵੇਸ਼ ਕੀਤਾ ਜਾਂਦਾ ਹੈ ਅਤੇ ਇਸ ਤੋਂ ਲਾਭ ਹੁੰਦਾ ਹੈ ਤਾਂ ਉਹ ਆਮਦਨ ਤੁਹਾਡੀ ਪਤਨੀ ਦੀ ਮੰਨੀ ਜਾਵੇਗੀ, ਤੁਹਾਡੀ ਨਹੀਂ। ਇਸ ਨਿਯਮ ਦਾ ਲਾਭ ਲੈਣ ਲਈ ਆਪਣੀ ਪਤਨੀ ਨੂੰ ਰਕਮ ਗਿਫਟ ਕਰੋ ਅਤੇ ਫਿਰ ਕਿਸੇ ਟੈਕਸ-ਫ੍ਰੀ ਇੰਸਟ੍ਰਰੂਮੈਂਟ 'ਚ ਪੈਸਾ ਲਗਾਓ। ਇਸ ਤੋਂ ਹੋਣ ਵਾਲੀ ਆਮਦਨ ਤੁਹਾਡੀ ਆਮਦਨ ਨਾਲ ਜੋੜੀ ਜਾਵੇਗੀ, ਪਰ ਇਸ ਦੇ ਟੈਕਸ-ਫ੍ਰੀ ਹੋਣ ਨਾਲ ਤੁਹਾਡੀ ਟੈਕਸ ਲਾਇਬਿਲਿਟੀ ਨਹੀਂ ਵਧੇਗੀ। ਤੁਹਾਡੀ ਪਤਨੀ ਰਕਮ ਦੁਬਾਰਾ ਨਿਵੇਸ਼ ਕਰ ਸਕਦੀ ਹੈ ਅਤੇ ਇਸ ਵਾਰ ਹੋਣ ਵਾਲਾ ਲਾਭ ਤੁਹਾਡੀ ਆਮਦਨ ਵਿਚ ਨਹੀਂ ਜੁੜੇਗਾ।

2. ਨਾਬਾਲਗ ਲਈ ਛੋਟ

ਜੇਕਰ ਮਾਤਾ-ਪਿਤਾ ਆਪਣੇ ਨਾਬਾਲਗ ਬੱਚੇ ਦੇ ਨਾਂ 'ਤੇ ਨਿਵੇਸ਼ ਕਰਦੇ ਹਨ ਤਾਂ ਆਮਦਨ ਮਾਪਿਆਂ ਨਾਲ ਜੋੜੀ ਜਾਵੇਗੀ। ਅਜਿਹੇ ਨਿਵੇਸ਼ 'ਤੇ ਹਰ ਸਾਲ ਪ੍ਰਤੀ ਬੱਚਾ 1,500 ਰੁਪਏ ਦੀ ਮਾਮੂਲੀ ਛੋਟ ਮਿਲਦੀ ਹੈ। ਤੁਸੀਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਦੋ ਬੱਚਿਆਂ ਲਈ ਲੈ ਸਕਦੇ ਹੋ।

3. ਬਾਲਗ ਬੱਚਿਆਂ ਦੀ ਸਹਾਇਤਾ

ਜੇਕਰ ਤੁਹਾਡਾ ਬੱਚਾ ਬਾਲਗ ਹੈ ਤਾਂ ਤੁਸੀਂ ਉਸਦੇ ਨਾਂ 'ਤੇ ਨਿਵੇਸ਼ ਕਰਕੇ ਚੰਗੀ ਰਕਮ ਬਚਾ ਸਕਦੇ ਹੋ। 18 ਸਾਲ ਦੇ ਬਾਅਦ ਵਿਅਕਤੀ ਨੂੰ ਬਾਲਗ ਮੰਨਿਆ ਜਾਂਦਾ ਹੈ ਅਤੇ ਟੈਕਸ ਲਈ ਉਸਦੀ ਵਿਅਕਤੀਗਤ ਦੇਣਦਾਰੀ ਬਣਦੀ ਹੈ। ਇਸ ਦਾ ਮਤਲਬ ਹੈ ਕਿ ਉਸਦੀ ਆਮਦਨੀ ਮਾਪਿਆਂ ਦੀ ਆਮਦਨ ਨਾਲ ਨਹੀਂ ਜੋੜੀ ਜਾਵੇਗੀ ਅਤੇ ਉਸ ਨੂੰ ਕਿਸੇ ਦੂਜੇ ਟੈਕਸਦਾਤੇ ਦੀ ਤਰ੍ਹਾਂ ਛੋਟ ਅਤੇ ਕਟੌਤੀ ਦਾ ਲਾਭ ਮਿਲੇਗਾ। 18 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਨੂੰ ਰਕਮ ਗਿਫਟ ਕਰਨਾ ਅਤੇ ਉਸ ਤੋਂ ਬਾਅਦ ਟੈਕਸ ਫ੍ਰੀ ਇਨਕਮ ਲਈ ਇਸ ਦਾ ਨਿਵੇਸ਼ ਕਰਨਾ ਪੂਰੀ ਤਰ੍ਹਾਂ ਨਾਲ ਕਨੂੰਨੀ ਹੈ। 

4. HUF ਬਣਾਓ

ਤੁਸੀਂ ਹਿੰਦੂ ਅਣਵੰਡੇ ਪਰਿਵਾਰ(HUF) ਬਣਾ ਕੇ ਛੋਟ ਅਤੇ ਨਿਵੇਸ਼ ਹੱਦ ਦੁੱਗਣੀ ਕਰਵਾ ਸਕਦੇ ਹੋ। ਇਸ ਨੂੰ ਕਿਸੇ ਹੋਰ ਵਿਅਕਤੀਗਤ ਟੈਕਸ ਦਾਤਾ ਦੀ ਤਰ੍ਹਾਂ ਹੀ ਛੋਟ ਅਤੇ ਕਟੌਤੀ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਵਿਅਕਤੀ ਨੂੰ 2 ਲੱਖ ਰੁਪਏ ਸਾਲਾਨਾ ਦੀ ਵਾਧੂ ਟੈਕਸ ਛੋਟ, ਸੈਕਸ਼ਨ 80ਸੀ ਅਤੇ 80ਡੀ ਦੇ ਤਹਿਤ ਵਾਧੂ ਟੈਕਸ ਕਟੌਤੀ ਅਤੇ ਘੱਟ ਟੈਕਸ ਸਲੈਬ ਦਾ ਲਾਭ ਮਿਲਦਾ ਹੈ। ਇਹ ਵਿਕਲਪ ਸਿਰਫ ਹਿੰਦੂ, ਸਿੱਖ, ਜੈਨ ਜਾਂ ਬੌਧ ਪੁਰਸ਼ਾਂ ਨੂੰ ਹੀ ਮਿਲਦਾ ਹੈ ਜਿਸਦਾ ਕਿ ਵਿਆਹ ਹੋਇਆ ਹੋਵੇ।

5. ਯੂਲਿਪ ਨੂੰ ਰਿਵਾਇਵ(ਮੁੜ ਸੁਰਜੀਤ ਕਰੋ)

ਕਈ ਨਿਵੇਸ਼ਕਾਂ ਕੋਲ ਯੁਲਿਪ ਪਲਾਨ ਮੌਜੂਦ ਹੈ ਅਤੇ ਕਈ ਲੋਕਾਂ ਨੇ ਇਸ ਦੇ ਪ੍ਰੀਮਿਅਮ ਦਾ ਭੁਗਤਾਨ ਕਰਨਾ ਬੰਦ ਕਰ ਦਿੱਤਾ ਹੈ। ਜੇਕਰ ਤੁਸੀਂ ਅਜਿਹੇ ਲੋਕਾਂ ਵਿਚ ਸ਼ਾਮਲ ਹੋ ਤਾਂ ਤੁਸੀਂ ਆਪਣੇ ਯੁਲਿਪ ਦਾ ਇਸਤੇਮਾਲ ਟੈਕਸ-ਫ੍ਰੀ ਆਮਦਨ ਕਮਾਉਣ ਲਈ ਕਰ ਸਕਦੇ ਹੋ। ਸਾਰੇ ਬਕਾਇਆ ਪ੍ਰੀਮਿਅਮ ਦਾ ਇਕੋ ਵਾਰ ਭੁਗਤਾਨ ਕਰ ਦਿਓ। ਹਾਲਾਂਕਿ ਇਸ ਲਈ ਪਾਲਸੀ ਪ੍ਰੀਮਿਅਮ ਨਾ ਚੁਕਾਉਣ ਕਾਰਨ ਲੈਪਸ ਨਹੀਂ ਹੋਣੀ ਚਾਹੀਦੀ। ਪ੍ਰੀਮਿਅਮ ਦਾ ਭੁਗਤਾਨ ਕਰਦੇ ਸਮੇਂ ਉਸ 'ਤੇ ਲੱਗਣ ਵਾਲੇ ਚਾਰਜ 'ਤੇ ਵੀ ਧਿਆਨ ਦਿਓ।

6. ਮਾਪਿਆਂ ਦੀ ਸਹਾਇਤਾ

ਤੁਹਾਡੇ ਮਾਂ-ਬਾਪ  ਵੀ ਟੈਕਸ ਬਚਾਉਣ 'ਚ ਤੁਹਾਡੀ ਸਹਾਇਤਾ ਕਰ ਸਕਦੇ ਹਨ। ਜੇਕਰ ਤੁਹਾਡੇ ਮਾਪਿਆਂ ਵਿਚੋਂ ਇਕ ਦੀ ਜਾਂ ਦੋਵਾਂ ਦੀ ਜ਼ਿਆਦਾ ਆਮਦਨੀ ਨਹੀਂ ਹੈ ਤਾਂ ਤੁਸੀਂ 30 ਫੀਸਦੀ ਦੇ ਉੱਪਰ ਦੀ ਟੈਕਸ ਸਲੈਬ ਵਿਚ ਆਉਂਦੇ ਹੋ ਅਤੇ ਤੁਸੀਂ ਉਨ੍ਹਾਂ ਦੇ ਨਾਂ 'ਤੇ ਟੈਕਸ-ਫ੍ਰੀ ਆਮਦਨ ਕਮਾ ਸਕਦੇ ਹੋ। ਹਰ ਬਾਲਗ ਨੂੰ 1 ਸਾਲ 'ਚ ਢਾਈ ਲੱਖ ਦੀ ਆਮਦਨ ਟੈਕਸ ਫ੍ਰੀ ਹੁੰਦੀ ਹੈ। ਸੀਨੀਅਰ ਸਿਟੀਜ਼ਨ(60 ਸਾਲ ਤੋਂ ਉੱਪਰ ਲਈ ਇਹ ਹੱਦ 3 ਲੱਖ ਰੁਪਏ ਸਾਲਾਨਾ ਹੈ। ਮਾਪਿਆਂ ਦੇ ਮਾਮਲੇ 'ਚ ਆਮਦਨੀ ਟੈਕਸਦਾਤਾ ਦੀ ਆਮਦਨ ਦੇ ਨਾਲ ਨਹੀਂ ਜੋੜੀ ਜਾਂਦੀ। 


Related News