HDFC ਕ੍ਰੈਡਿਟ ਕਾਰਡ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ

Saturday, Dec 01, 2018 - 11:09 AM (IST)

HDFC ਕ੍ਰੈਡਿਟ ਕਾਰਡ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ

ਨਵੀਂ ਦਿੱਲੀ—ਇਨ੍ਹੀਂ ਦਿਨੀਂ ਕ੍ਰੈਡਿਟ ਕਾਰਡ ਦਾ ਬਹੁਤ ਚਲਨ ਹੈ। ਕੈਸ਼ਲੈੱਸ ਇਕੋਨਮੀ ਦੇ ਲਈ ਕਾਰਡ ਤੋਂ ਵਿੱਤੀ ਲੈਣ-ਦੇਣ ਦਾ ਇਹ ਜ਼ਰੀਆ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਕ੍ਰੈਡਿਟ ਕਾਰਡ ਦੇ ਦਮ 'ਤੇ ਕਸਟਮਰ ਨੂੰ ਇਹ ਸੁਵਿਧਾ ਵੀ ਮਿਲਦੀ ਹੈ ਕਿ ਉਹ ਪੈਸਾ ਬਾਅਦ 'ਚ ਚੁਕਾਉਂਦੇ ਹਨ ਅਤੇ ਆਪਣੇ ਪਸੰਦੀਦਾ ਉਤਪਾਦ ਨੂੰ ਪਹਿਲਾਂ ਘਰ ਲਿਆਉਂਦੇ ਹਨ ਪਰ ਗਾਹਕ ਦੀ ਥੋੜ੍ਹੀ ਜਿਹੀ ਗਲਤੀ ਉਸ ਨੂੰ ਫਾਈਨੈਂਸ਼ਲ ਫਰਾਡ ਦਾ ਸ਼ਿਕਾਰ ਬਣਾ ਦਿੰਦੀ ਹੈ। ਜੇਕਰ ਤੁਸੀਂ ਵੀ ਐੱਚ.ਡੀ.ਐੱਫ.ਸੀ. ਕ੍ਰੈਡਿਟ ਕਾਰਡ ਨੂੰ ਵਰਤੋਂ ਕਰਦੇ ਹੋ ਤਾਂ ਉਸ ਦੀ ਸੁਰੱਖਿਅਤ ਵਰਤੋਂ ਲਈ ਇਹ ਜ਼ਰੂਰੀ ਗੱਲਾਂ ਜ਼ਰੂਰ ਜਾਣ ਲਓ। ਇਹ ਜ਼ਰੂਰੀ ਜਾਣਕਾਰੀਆਂ ਤੁਹਾਨੂੰ ਸਿਰਫ ਐੱਚ.ਡੀ.ਐੱਫ.ਸੀ. ਬੈਂਕ ਦੇ ਕ੍ਰੈਡਿਟ ਕਾਰਡ ਦੇ ਲਈ ਨਹੀਂ ਸਗੋਂ ਦੂਜੇ ਕਾਰਡ ਦੀ ਸੁਰੱਖਿਆ 'ਚ ਵੀ ਕੰਮ ਆਉਣਗੀਆਂ। 
ਕਾਰਡ ਦੇ ਪਿੱਛੇ ਜ਼ਰੂਰ ਕਰੋ ਸਾਈਨ, ਸ਼ੇਅਰ ਨਾ ਕਰੋ ਆਪਣਾ ਪਿਨ
ਜਿਵੇਂ ਹੀ ਤੁਹਾਨੂੰ ਬੈਂਕ ਤੋਂ ਆਪਣੇ ਕ੍ਰੈਡਿਟ ਕਾਰਡ ਮਿਲ ਜਾਵੇ ਤਾਂ ਤੁਰੰਤ ਇਸ ਦੇ ਪਿੱਛੇ ਆਪਣੇ ਸਾਈਨ (ਸਿਗਨੇਚਰ) ਜ਼ਰੂਰ ਕਰ ਦਿਓ। ਜੇਕਰ ਤੁਹਾਡਾ ਕਾਰਡ ਕਿਸੇ ਗਲਤ ਆਦਮੀ ਦੇ ਹੱਥ 'ਚ ਲੱਗ ਗਿਆ ਹੈ ਤਾਂ ਇਹ ਸਿਗਨੇਚਰ ਉਸ ਦੀ ਵਰਤੋਂ ਤੋਂ ਤੁਹਾਨੂੰ ਬਚਾ ਸਕਦਾ ਹੈ। ਇਸ ਤੋਂ ਇਲਾਵਾ ਆਪਣੇ ਕਾਰਡ ਦਾ ਪਿਨ ਇਸ ਕ੍ਰੈਡਿਟ ਕਾਰਡ ਦੇ ਨਾਲ ਕਦੇ ਨਾ ਰੱਖੋ। ਕਿਉਂਕਿ ਜੇਕਰ ਕਿਸੇ ਗਲਤੀ ਨਾਲ ਤੁਹਾਡਾ ਕਾਰਡ ਕਿਤੇ ਗੁੰਮ ਹੋ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਕਿਸੇ ਚੋਰ ਨੂੰ ਇਹ ਮੌਕਾ ਨਹੀਂ ਦੇਣਾ ਚਾਹੋਗੇ ਕਿ ਉਹ ਉਸ ਦੀ ਵਰਤੋਂ ਕਰੇ।
ਪਰਸਨਲ ਰੱਖੋ ਜਾਣਕਾਰੀ
—ਆਪਣੇ ਕਾਰਡ ਨੂੰ ਸੁਰੱਖਿਅਤ ਰੱਖੋ, ਜਦੋਂ ਤੁਸੀਂ ਪਬਲਿਕ 'ਚ ਹੋ ਤਾਂ ਇਸ ਦੀ ਵਰਤੋਂ ਸੰਭਾਲ ਕੇ ਕਰੋ।
—ਆਪਣੇ ਕਾਰਡ ਨਾਲ ਜੁੜੀ ਕੋਈ ਵੀ ਜਾਣਕਾਰੀ ਕਿਸੇ ਨੂੰ ਵੀ ਫੋਨ 'ਤੇ ਨਾ ਦਿਓ। ਜੇਕਰ ਤੁਸੀਂ ਫੋਨ 'ਤੇ ਵੀ ਬੈਂਕ ਦੇ ਕਿਸੇ ਅਧਿਕਾਰੀ ਨਾਲ ਗੱਲ ਕਰ ਰਹੇ ਹੋ ਤਾਂ ਉਨ੍ਹਾਂ ਨੂੰ ਭੁੱਲ ਕੇ ਆਪਣਾ ਪਿਨ ਅਤੇ ਸੀ.ਵੀ.ਵੀ. ਨੰਬਰ ਨਾ ਦੱਸੋ। ਬੈਂਕ ਇਹ ਡਿਟੇਲਸ ਤਹਾਡੇ ਤੋਂ ਨਹੀਂ ਮੰਗਦੇ। 
—ਕਿਸੇ ਵੀ ਅਜਿਹੇ ਈ-ਮੇਲ ਦਾ ਜਵਾਬ ਨਾ ਦਿਓ, ਜਿਸ 'ਚ ਤੁਹਾਨੂੰ ਅਕਾਊਂਟ ਨੰਬਰ, ਕਾਰਡ ਦੀ ਕਾਨਫੀਡੇਂਸ਼ਲ ਡਿਟੇਲ ਸਾਂਝੀ ਨਾ ਕਰੋ।
ਬੈਂਕ ਦੇ ਨਾਲ ਅਪਡੇਟ ਰੱਖੋ ਆਪਣੀ ਜਾਣਕਾਰੀ
ਜੇਕਰ ਤੁਸੀਂ ਆਪਣਾ ਨਿਕਾਸ ਸਥਾਨ ਜਾਂ ਮੋਬਾਇਲ ਨੰਬਰ ਕਿਸੇ ਕਾਰਨ ਬਦਲ ਰਹੇ ਹੋ ਤਾਂ ਬੈਂਕ 'ਚ ਜਾ ਕੇ ਇਹ ਡਿਟੇਲਸ ਅਪਟੇਡ ਜ਼ਰੂਰ ਕਰਵਾ ਦਿਓ। ਹੋ ਸਕਦਾ ਹੈ ਕਿ ਕਦੇ ਤੁਸੀਂ ਆਪਣੇ ਪੁਰਾਣੇ ਅਡਰੈੱਸ ਜਾਂ ਮੋਬਾਇਲ 'ਤੇ ਸੰਪਰਕ ਕਰੋ ਤਾਂ ਕੋਈ ਜਾਲਸਾਝ ਇਸ ਦਾ ਫਾਇਦਾ ਨਾ ਚੁੱਕ ਲਏ।
ਆਨਲਾਈਨ ਸ਼ਾਪਿੰਗ ਦੇ ਸਮੇਂ ਸਾਵਧਾਨ ਰਹੋ
ਇਨੀਂ ਦਿਨੀਂ ਆਨਲਾਈਨ ਸ਼ਾਪਿੰਗ ਦਾ ਚਲਨ ਬਹੁਤ ਹੈ। ਅਜਿਹੇ 'ਚ ਆਨਲਾਈਨ ਖਰੀਦਾਰੀ ਕਰਦੇ ਸਮੇਂ ਤੁਹਾਨੂੰ ਕਾਰਡ ਤੋਂ ਪੇਮੈਂਟ ਕਰਦੇ ਹੋਏ ਖੁਦ ਨੂੰ ਚੌਕੰਨਾ ਰੱਖਣਾ ਚਾਹੀਦਾ ਹੈ। ਕਿਸੇ ਭਰੋਸੇਯੋਗ ਬ੍ਰਾਂਡ ਤੋਂ ਹੀ ਸ਼ਾਪਿੰਗ ਕਰੋ, ਜਿਸ ਦੀ ਬਾਜ਼ਾਰ 'ਚ ਸਾਖ ਚੰਗੀ ਹੋਵੇ।
ਪੇਮੈਂਟ ਫਾਈਨਲ ਹੋਣ ਦੇ ਬਾਅਦ ਤੁਹਾਨੂੰ ਕੰਫਰਮੇਸ਼ਨ ਕੋਡ ਮਿਲੇ, ਤਾਂ ਉਸ ਦੀ ਕਾਪੀ ਸੰਭਾਲ ਕੇ ਰੱਖੋ।
ਸਮੇਂ-ਸਮੇਂ 'ਤੇ ਅਕਾਊਂਟ ਚੈੱਕ ਕਰਦੇ ਰਹੋ
ਤੁਸੀਂ ਆਪਣੇ ਕਾਰਡ ਦੀ ਵਰਤੋਂ ਦੇ ਆਧਾਰ 'ਤੇ ਸਮੇਂ-ਸਮੇਂ 'ਤੇ ਕਾਰਡ ਦੀ ਡਿਟੇਲਸ ਚੈੱਕ ਕਰਦੇ ਰਹੋ। ਡਿਟੇਲਸ ਚੈੱਕ ਦੌਰਾਨ ਮੈਚ ਜ਼ਰੂਰ ਕਰੋ ਕਿ ਜਿਥੇ-ਜਿਥੇ ਆਪਣੇ ਕਾਰਡ ਵਰਤੋਂ ਕੀਤੀ ਹੈ ਉਨ੍ਹਾਂ ਦੀ ਡਿਟੇਲਸ ਦੇ ਇਲਾਵਾ ਤੁਹਾਡੇ ਬਿੱਲ ਡਿਟੇਲਸ 'ਚ ਕੋਈ ਹੋਰ ਡਿਟੇਲਸ ਤਾਂ ਨਹੀਂ ਜੁੜੀ ਹੈ। ਜੇਕਰ ਕੋਈ ਗਲਤ ਐਂਟਰੀ ਦਿਸਦੀ ਹੈ ਤਾਂ ਤੁਰੰਤ ਬੈਂਕ ਨਾਲ ਸੰਪਰਕ ਕਰਕੇ ਇਸ 'ਤੇ ਸਪੱਸ਼ਟੀਕਰਨ ਮੰਗੋ।
ਤੁਰੰਤ ਬਲਾਕ ਕਰਵਾ ਦਿਓ ਕਾਰਡ 
ਜੇਕਰ ਕਿਸੇ ਵੀ ਸਮੇਂ ਤੁਹਾਨੂੰ ਪਤਾ ਚਲੇ ਕਿ ਤੁਹਾਡਾ ਕਾਰਡ ਕਿਤੇ ਗੁੰਮ ਹੋ ਚੁੱਕਾ ਹੈ ਜਾਂ ਚੋਰੀ ਹੋ ਗਿਆ ਹੈ, ਤਾਂ ਤੁਰੰਤ ਆਪਣੇ ਬੈਂਕ ਦੇ ਕ੍ਰੈਡਿਟ ਕਾਰਡ ਕਸਟਮਰ ਕੇਅਰ ਨਾਲ ਸੰਪਰਕ ਕਰ ਇਸ ਨੂੰ ਬਲਾਕ ਕਰਵਾ ਦਿਓ। ਨਹੀਂ ਤਾਂ ਹੈਕਰਸ ਜਾਂ ਜਾਲਸਾਝ ਇਸ ਦੀ ਗਲਤ ਵਰਤੋਂ ਕਰ ਸਕਦੇ ਹਨ।


author

Aarti dhillon

Content Editor

Related News