CIBIL Score ਸਕੋਰ ਖਰਾਬ ਹੋਣ ਦੇ ਬਾਵਜੂਦ ਮਿਲ ਸਕਦੈ Credit Card, ਜਾਣੋ ਤਰੀਕਾ

3/17/2020 1:59:21 PM

ਨਵੀਂ ਦਿੱਲੀ —  ਅਜੋਕੇ ਸਮੇਂ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਦਾ ਰੁਝਾਨ ਕਾਫੀ ਵਧ ਗਿਆ ਹੈ। ਲੋਕ ਨਕਦ ਨਾਲੋਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਹੁਣ ਕ੍ਰੇਡਿਟ ਕਾਰਡ ਮਿਲਣਾ ਕਾਫੀ ਆਸਾਨ ਹੋ ਗਿਆ ਹੈ। ਜੇਕਰ ਤੁਹਾਡੇ ਕੋਲ ਆਮਦਨ ਦਾ ਵਧੀਆ ਜ਼ਰੀਆ ਹੈ, ਤਾਂ ਸਪੱਸ਼ਟ ਹੈ ਕਿ ਤੁਹਾਡੇ ਕੋਲ ਕ੍ਰੈਡਿਟ ਕਾਰਡ ਦੀਆਂ ਪੇਸ਼ਕਸ਼ਾਂ ਬੈਂਕਾਂ ਤੋਂ ਆਉਂਦੀਆਂ ਹੀ ਹੋਣਗੀਆਂ। ਬੈਂਕ ਕਰਮਚਾਰੀ ਤੁਹਾਨੂੰ ਕਈ ਤਰਾਂ ਦੀਆਂ ਮੁਫਤ ਪੇਸ਼ਕਸ਼ਾਂ ਦੇ ਨਾਲ-ਨਾਲ ਜੀਵਨ ਕਾਲ ਮੁਫਤ ਕ੍ਰੈਡਿਟ ਕਾਰਡ ਦੇਣ ਬਾਰੇ ਸਲਾਹ ਦਿੰਦੇ ਹੋਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਕ੍ਰੈਡਿਟ ਕਾਰਡ ਲਈ ਬਿਹਤਰ ਸੀ.ਆਈ.ਬੀ.ਆਈ.ਐਲ. ਸਕੋਰ ਬਣਾਉਣਾ ਮਹੱਤਵਪੂਰਨ ਹੈ। ਬੈਂਕ ਤੁਹਾਨੂੰ ਉਦੋਂ ਹੀ ਕ੍ਰੈਡਿਟ ਕਾਰਡ ਦਿੰਦੇ ਹਨ ਜਦੋਂ ਤੁਹਾਡਾ ਸੀ.ਆਈ.ਬੀ.ਆਈ.ਐਲ. ਸਕੋਰ ਵਧੀਆ ਹੁੰਦਾ ਹੈ। ਸੀ.ਆਈ.ਬੀ.ਆਈ.ਐਲ. ਦੇ ਸਕੋਰ ਨੂੰ ਸੁਧਾਰਨ ਲਈ 30/25/20 ਇਕ ਵਧੀਆ ਫਾਰਮੂਲਾ ਹੈ।

ਸਿਬਿਲ(CIBIL) ਸਕੋਰ ਕੀ ਹੈ

ਸਿਬਿਲ ਸਕੋਰ ਨੂੰ ਕ੍ਰੈਡਿਟ ਸਕੋਰ ਵੀ ਕਿਹਾ ਜਾਂਦਾ ਹੈ। ਇਹ ਤਿੰਨ ਅੰਕਾਂ ਨਾਲ ਤੈਅ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਤੁਹਾਡੇ ਦੁਆਰਾ ਲਏ ਗਏ ਕਰਜ਼ੇ ਦੀ ਅਦਾਇਗੀ ਸਮੇਂ ਸਿਰ ਕੀਤੀ ਗਈ ਹੈ ਜਾਂ ਨਹੀਂ, ਇਸ ਤੋਂ ਇਲਾਵਾ ਕਿ ਤੁਸੀਂ ਸਾਰੇ ਵਿਆਜ ਦਾ ਭੁਗਤਾਨ ਸਮੇਂ ਸਿਰ ਕੀਤਾ ਹੈ ਜਾਂ ਨਹੀਂ। ਇਹ ਸਾਰੀ ਜਾਣਕਾਰੀ ਸੀ.ਆਈ.ਬੀ.ਆਈ.ਐਲ. ਦੇ ਅੰਕ ਵਿਚ ਹੁੰਦੀ ਹੈ। ਸੀ.ਆਈ.ਬੀ.ਆਈ.ਐਲ. ਦਾ ਅੰਕੜਾ 300 ਤੋਂ 900 ਤੱਕ ਦਾ ਹੋ ਸਕਦਾ ਹੈ। ਕ੍ਰੈਡਿਟ ਸਕੋਰ ਜਿੰਨਾ ਉੱਚਾ ਹੁੰਦਾ ਹੈ, ਉੱਨਾ ਹੀ ਚੰਗਾ ਮੰਨਿਆ ਜਾਂਦਾ ਹੈ। ਕ੍ਰੈਡਿਟ ਸਕੋਰ ਕਮਜ਼ੋਰ ਹੋਣ ਦਾ ਮਤਲਬ ਹੈ ਕਿ ਕਰਜ਼ੇ ਦੇ ਭੁਗਤਾਨ 'ਚ ਕੁਤਾਹੀ ਵਰਤੀ ਗਈ ਹੈ। ਭਾਵ ਇਕ ਡਿਫਾਲਟ ਵੀ ਕ੍ਰੈਡਿਟ ਸਕੋਰ ਨੂੰ ਕਮਜ਼ੋਰ ਕਰ ਸਕਦਾ ਹੈ। ਆਮ ਤੌਰ 'ਤੇ 700 ਤੋਂ 900 ਦੇ ਵਿਚਕਾਰ ਦੇ ਸਕੋਰ ਨੂੰ ਬਿਹਤਰ ਸਕੋਰ ਮੰਨਿਆ ਜਾਂÎਦਾ ਹੈ।

ਕ੍ਰੈਡਿਟ ਕਾਰਡ ਲੈਣ ਲਈ ਕਿਸੇ ਵੀ ਵਿਅਕਤੀ ਦਾ ਸਿਬਿਲ ਸਕੋਰ ਬਿਹਤਰ ਹੋਣਾ ਬਹੁਤ ਹੀ ਜ਼ਰੂਰੀ ਹੈ। ਇਹ ਕਿਸੇ ਵੀ ਵਿਅਕਤੀ ਦੇ ਪੂਰਾਣੇ ਲੋਨ ਦਾ ਇਕ ਪੈਰਾਮੀਟਰ ਹੈ। ਇਸ ਤੋਂ ਵਿਅਕਤੀ ਵਲੋਂ ਆਪਣੇ ਜੀਵਨ ਕਾਲ 'ਚ ਲਏ ਗਏ ਕਰਜ਼ਿਆਂ ਦੀ ਜਾਣਕਾਰੀ ਮਿਲਦੀ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਪਤਾ ਲੱਗਦਾ ਹੈ ਕਿ ਵਿਅਕਤੀ ਨੇ ਆਪਣੇ ਕਰਜ਼ਿਆਂ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਨਹੀਂ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਬੈਂਕ ਨਾਲ ਰਿਲੇਸ਼ਨ ਦਾ। ਸਿਬਿਲ ਸਕੋਰ ਖਰਾਬ ਹੋਣ 'ਤੇ ਵੀ ਕ੍ਰੈਡਿਟ ਕਾਰਡ ਤਾਂ ਹੀ ਮਿਲ ਸਕਦਾ ਹੈ ਜੇਕਰ ਕ੍ਰੈਡਿਟ ਕਾਰਡ ਬਿਨੈਕਾਰ ਦੇ ਬੈਂਕ ਨਾਲ ਸੰਬੰਧ ਵਧੀਆ ਹੋਣ।

ਇਸ ਤਰ੍ਹਾਂ ਸੁਧਾਰੋ ਸਿਬਿਲ ਸਕੋਰ

ਆਪਣੇ ਸਿਬਿਲ ਸਕੋਰ ਨੂੰ ਮਜ਼ਬੂਤ ਬਣਾਉਣ ਲਈ ਤੁਹਾਨੂੰ ਕੁਝ ਜ਼ਰੂਰੀ ਗੱਲਾਂ 'ਤੇ ਧਿਆਨ ਦੇਣਾ ਹੋਵੇਗਾ। ਇਨ੍ਹਾਂ 'ਚ ਸਮੇਂ 'ਤੇ ਆਪਣੇ ਕਰਜ਼ੇ ਦਾ ਭੁਗਤਾਨ ਕਰਨਾ, ਇਕੋ ਵਾਰੀ ਕਈ ਤਰ੍ਹਾਂ ਦੇ ਲੋਨ ਲੈਣ ਤੋਂ ਬਚਣਾ, ਕ੍ਰੈਡਿਟ ਲਿਮਟ ਪਾਰ ਨਾ ਕਰੋ ਅਜਿਹੀਆਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣਾ ਸਿਬਿਲ ਸਕੋਰ ਸੁਧਾਰ ਸਕਦੇ ਹੋ। 

ਤੁਸੀਂ ਆਨਲਾਈਨ ਘਰ ਬੈਠ ਕੇ ਵੀ ਸਿਬਿਲ ਸਕੋਰ ਬਾਰੇ ਜਾਣਕਾਰੀ ਲੈ ਸਕਦੇ ਹੋ। ਜੇਕਰ ਤੁਸੀਂ ਕ੍ਰੈਡਿਟ ਕਾਰਡ ਲੈਣ ਲਈ ਕਈ ਥਾਵਾਂ 'ਤੇ ਅਪਲਾਈ ਕੀਤਾ ਹੈ ਤਾਂ ਇਹ ਤੁਹਾਡੇ ਕ੍ਰੈਡਿਟ ਸਕੋਰ 'ਤੇ 25 ਫੀਸਦੀ ਅਸਰ ਪਾਉਂਦਾ ਹੈ। ਇਸ ਲਈ ਅਜਿਹਾ ਕਰਨ ਤੋਂ ਬਚੋ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ