ਛੋਟੀਆਂ ਕੰਪਨੀਆਂ ਵਿਚ ਵੱਡਾ ਮੁਨਾਫਾ, ਜਾਣੋ ਸਮਾਲਕੈਪ 'ਚ ਨਿਵੇਸ਼ ਦਾ ਫੰਡਾ

01/15/2019 1:03:48 PM

ਨਵੀਂ ਦਿੱਲੀ — ਪਿਛਲੇ ਤਿੰਨ ਸਾਲ ਪਹਿਲਾਂ ਸਮਾਲ ਕੈਪ ਸਟਾਕਸ 'ਚ ਨਿਵੇਸ਼ਕਾਂ ਦਾ ਰੁਝਾਨ ਕਾਫੀ ਵਧਿਆ ਸੀ, ਜਿਸ ਨਾਲ ਇਸ ਕੈਟੇਗਰੀ ਦੇ ਫੰਡ ਵਿਚ ਕਾਫੀ ਪੈਸਾ ਆਇਆ। ਹਾਲਾਂਕਿ 2018 'ਚ ਇਸ ਸੇਗਮੈਂਟ 'ਚ ਚੰਗੀ ਗਿਰਾਵਟ ਆਈ ਅਤੇ ਕਈ ਸਮਾਲ ਕੈਪ ਸਟਾਕਸ 70 ਫੀਸਦੀ ਤੱਕ ਹੇਠਾਂ ਆ ਗਏ। ਹੁਣ ਇਨ੍ਹਾਂ 'ਚ ਰਿਕਵਰੀ ਹੋਈ ਹੈ। ਪਿਛਲੇ ਸਾਲ ਦੇ ਕਰੈਕਸ਼ਨ ਤੋਂ ਸਮਾਲਕੈਪ ਸ਼ੇਅਰ ਸਸਤੇ ਹੋ ਗਏ ਹਨ। ਇਸ ਲਈ ਹਾਲ ਦੇ ਮਹੀਨਿਆਂ 'ਚ ਕਈ ਮਿਊਚੁਅਲ ਫੰਡਾਂ ਨੇ ਇਕ ਕੈਟੇਗਰੀ 'ਚ ਨਵੇਂ ਉਤਪਾਦ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਕੁਝ ਐਸੇਟ ਮੈਨੇਜਮੈਂਟ ਕੰਪਨੀਆਂ ਆਉਣ ਵਾਲੇ ਮਹੀਨਿਆਂ 'ਚ ਸਮਾਲ ਕੈਪ ਫੰਡਸ ਲਾਂਚ ਕਰਨ ਦੀ ਤਿਆਰੀ ਕਰ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।

ਸਮਾਲਕੈਪ ਫੰਡ ਦਾ ਮਤਲਬ

ਇਹ ਫੰਡ ਘੱਟ ਮਾਰਕਿਟ ਕੈਪ ਵਾਲੀਆਂ ਕੰਪਨੀਆਂ ਵਿਚ ਨਿਵੇਸ਼ ਕਰਦੇ ਹਨ। ਮਾਰਕਿਟ ਕੈਪ ਦੇ ਲਿਹਾਜ਼ ਨਾਲ ਟਾਪ 250 ਕੰਪਨੀਆਂ ਨੂੰ ਛੱਡ ਕੇ ਬਾਕੀ ਦੀਆਂ ਕੰਪਨੀਆਂ 'ਚ ਇਨ੍ਹਾਂ ਫੰਡ ਨਾਲ ਨਿਵੇਸ਼ ਕੀਤਾ ਜਾਂਦਾ ਹੈ। ਸਮਾਲ ਕੈਪ ਫੰਡ ਦਾ ਐਕਸਪੋਜ਼ਰ ਛੋਟੀਆਂ ਕੰਪਨੀਆਂ 'ਚ 65 ਫੀਸਦੀ ਤੱਕ ਹੁੰਦਾ ਹੈ। ਬਾਕੀ 35 ਫੀਸਦੀ ਪੈਸੇ ਨੂੰ ਫੰਡ ਮੈਨੇਜਰ ਮਿਡ, ਲਾਰਜ ਅਤੇ ਸਮਾਲ ਕੈਪ ਕੰਪਨੀਆਂ ਵਿਚ ਲਗਾ ਸਕਦੇ ਹਨ।

ਇਸ ਦੀ ਪ੍ਰਸਿੱਧੀ ਦਾ ਕੀ ਹੈ ਕਾਰਨ

ਸਮਾਲ ਕੈਪ ਸੇਗਮੈਂਟ 'ਚ ਫੰਡ ਮੈਨੇਜਰ ਕੋਲ ਵੱਡੀ ਸੰਖਿਆ ਵਿਚ ਕੰਪਨੀਆਂ ਦੇ ਸ਼ੇਅਰ ਚੁਣਨ ਦੀ ਆਜ਼ਾਦੀ ਹੁੰਦੀ ਹੈ। ਸੇਬੀ ਦੇ ਸਕੀਮ ਕੈਟੇਗਰੀ ਦੀ ਸ਼ਰਤ ਤੈਅ ਕਰਨ ਦੇ ਨਾਲ ਫੰਡ ਮੈਨੇਜਰਾਂ ਕੋਲ ਲਾਰਜ ਕੈਪ ਅਤੇ ਮਿਡ ਕੈਪ ਸੇਗਮੈਂਟ ਵਿਚ ਨਿਵੇਸ਼ ਕਰਨ ਦੇ ਵਿਕਲਪ ਸੀਮਤ ਹੋ ਗਏ ਹਨ। ਜਿਥੇ ਲਾਰਜ ਕੈਪ ਸੇਗਮੈਂਟ 'ਚ ਸਿਰਫ 100 ਕੰਪਨੀਆਂ ਉਪਲੱਬਧ ਹਨ ਉਥੇ ਮਿਡਕੈਪ ਸੇਗਮੈਂਟ ਵਿਚ 150 ਕੰਪਨੀਆਂ। ਸਮਾਲਕੈਪ ਸੇਗਮੈਂਟ ਵਿਚ 2,000 ਤੋਂ ਜ਼ਿਆਦਾ ਸ਼ੇਅਰ ਹਨ। ਲਾਰਜ ਸੇਗਮੈਂਟ 'ਚ ਇਕ ਹੀ ਕੰਪਨੀ ਨੂੰ 30-40 ਐਨਾਲਿਸਟ ਕਵਰ ਕਰਦੇ ਹਨ ਜਦੋਂਕਿ BSE ਸਮਾਲਕੈਪ ਇੰਡੈਕਸ ਵਿਚ ਕਈ ਸ਼ੇਅਰਾਂ ਨੂੰ ਇਕ ਐਨਾਲਿਸਟ ਵੀ ਟ੍ਰੈਕ ਨਹੀਂ ਕਰਦਾ। ਇਸ ਲਈ ਇਸ ਸੇਗਮੈਂਟ ਤੋਂ ਫੰਡ ਮੈਨੇਜਰ ਕੋਲ ਅਲਫਾ ਜੈਨਰੇਟ ਕਰਨ ਦੀ ਕਾਫੀ ਗੁੰਜਾਇਸ਼ ਹੈ। ਸਮਾਲਕੈਪ ਸੇਗਮੈਂਟ ਦੇ ਵੱਡਾ ਹੋਣ ਕਾਰਨ ਫੰਡ ਮੈਨੇਜਰ ਇਸ ਵਿਚ ਨਿਵੇਸ਼ ਵਧਾਉਣ ਬਾਰੇ ਸੋਚ ਰਹੇ ਹਨ।

ਕਿਨ੍ਹਾਂ ਲੋਕਾਂ ਨੂੰ ਸਮਾਲਕੈਪ ਫੰਡ ਵਿਚ ਪੈਸਾ ਲਗਾਉਣਾ ਚਾਹੀਦੈ?

ਇਹ ਹਾਈ ਰਿਸਕ ਮਾਰਕਿਟ ਕੈਟੇਗਰੀ ਹੈ। ਇਸ ਲਈ ਜਿਹੜੇ ਲੋਕ ਜ਼ਿਆਦਾ ਜੋਖਮ ਸਹਿਣ ਕਰ ਸਕਦੇ ਹਨ ਅਤੇ 7-10 ਸਾਲ ਲਈ ਨਿਵੇਸ਼ ਕਰਨ ਲਈ ਤਿਆਰ ਹਨ ਉਨ੍ਹਾਂ ਨਿਵੇਸ਼ਕਾਂ ਨੂੰ ਹੀ ਇਸ ਕੈਟੇਗਰੀ 'ਚ ਨਿਵੇਸ਼ ਕਰਨ ਬਾਰੇ ਸੋਚਣਾ ਚਾਹੀਦੈ। ਵੈਲਥ ਮੈਨੇਜਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਪੋਰਟਫੋਲਿਓ ਦਾ ਇਕ ਹਿੱਸਾ ਸਮਾਲਕੈਪ ਫੰਡ ਵਿਚ ਰੱਖਣਾ ਚਾਹੀਦਾ ਹੈ। ਸਮਾਲਕੈਪ ਫੰਡ ਵਿਚ SIP ਜ਼ਰੀਏ ਨਿਵੇਸ਼ ਕਰਨਾ ਸਹੀ ਰਹੇਗਾ। ਜਿਹੜੇ ਲੋਕ ਲੰਮੀ ਮਿਆਦ ਦੇ ਟੀਚੇ ਲਈ ਨਿਵੇਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਫੰਡ ਚੰਗੇ ਹੋ ਸਕਦੇ ਹਨ। ਇਤਿਹਾਸਕ ਤੌਰ 'ਤੇ ਬੇਂਚਮਾਰਕ ਇੰਡੈਕਸ ਦੀ ਤੁਲਨਾ 'ਚ ਸਮਾਲਕੈਪ ਫੰਡਸ ਦਾ ਰਿਟਰਨ ਜ਼ਿਆਦਾ ਰਿਹਾ ਹੈ।


Related News