ਜਾਣੋ ਵਿੱਤੀ ਸਾਲ 2019-20 'ਚ ਨਿਵੇਸ਼ ਲਈ ਸਭ ਤੋਂ ਵਧੀਆ ELSS ਫੰਡ ਦੇ ਬਾਰੇ
Tuesday, Apr 02, 2019 - 01:11 PM (IST)

ਨਵੀਂ ਦਿੱਲੀ—1 ਅਪ੍ਰੈਲ ਨੂੰ ਭਾਵ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ। ਅੱਜ ਤੋਂ ਹੀ ਲੋਕ ਆਪਣੀ ਟੈਕਸ ਪਲਾਨਿੰਗ ਵੀ ਸ਼ੁਰੂ ਕਰ ਦਿੰਦੇ ਹਨ। ਸਲਾਹਾਕਾਰਾਂ ਦਾ ਮੰਨਣਾ ਹੈ ਕਿ ਟੈਕਸ ਪਲਾਨਿੰਗ ਦੀ ਸ਼ੁਰੂਆਤ ਜਿੰਨੀ ਜ਼ਲਦੀ ਕਰ ਲਓ ਓਨੀ ਚੰਗੀ ਰਹਿੰਦੀ ਹੈ। ਟੈਕਸ ਸੇਵਿੰਗ 'ਚ ਇਕਵਟੀ ਲਿੰਕਸਡ ਸੇਵਿੰਗਸ ਸਕੀਮ 'ਚ ਨਿਵੇਸ਼ ਕਰਕੇ ਟੈਕਸ 'ਚ ਛੂਟ ਪਾਈ ਜਾ ਸਕਦੀ ਹੈ। ਟੈਕਸ ਛੂਟ ਦੇਣ ਵਾਲੀ ਈ.ਐੱਸ.ਐੱਸ.ਐੱਸ. 'ਚ 3 ਸਾਲ ਦਾ ਲਾਕ-ਇਨ-ਪੀਰੀਅਡ ਹੁੰਦਾ ਹੈ ਭਾਵ ਤੁਸੀਂ 3 ਸਾਲ ਤੱਕ ਪੈਸੇ ਨੂੰ ਕੱਢ ਨਹੀਂ ਸਕਦੇ। ਵੈਲਿਊ ਰਿਸਰਚ ਦੇ ਸੀ.ਈ.ਓ. ਧਰਿੰਦਰ ਕੁਮਾਰ ਨੇ ਕੁਝ ਈ.ਐੱਸ.ਐੱਲ.ਐੱਲ. ਫੰਡ ਦੇ ਨਾਂ ਸੁਝਾਏ ਹਨ ਜਿਨ੍ਹਾਂ 'ਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਸਕੀਮਾਂ ਬਾਕੀ ਦੇ ਮੁਕਾਬਲੇ ਨਵੀਂਆਂ ਹਨ ਪਰ ਇਨ੍ਹਾਂ ਨੇ ਖਤਰੇ ਦੀ ਉਮੀਦ ਤੋਂ ਵਧੀਆ ਰਿਟਰਨ ਦਿੱਤਾ ਹੈ।
ਮਿਰੇ ਐਸੇਟ ਟੈਕਸ ਸੇਵਰ
3 ਸਾਲ ਦਾ ਐੱਸ.ਆਈ.ਪੀ. ਰਿਟਰਨ-16.135 ਫੀਸਦੀ
3 ਸਾਲ ਪਹਿਲਾਂ ਸ਼ੁਰੂ ਕੀਤੇ ਗਏ 5000 ਰੁਪਏ ਦੇ ਐੱਸ.ਆਈ.ਪੀ. ਦੀ ਵੈਲਿਊ-229 ਲੱਖ ਰੁਪਏ
ਇਸ ਫੰਡ ਦੇ ਪੋਰਟੀਫੋਲੀਓ 'ਚ ਕਈ ਚੰਗੇ ਸ਼ੇਅਰ ਹਨ। ਇਹ ਵੱਖਰੀ ਗੱਲ ਹੈ ਕਿ ਪੋਰਟਫੋਲੀਓ ਦਾ ਝੁਕਾਅ ਲਾਰਜਕੈਪ ਵੱਲ ਹੀ ਜ਼ਿਆਦਾ ਹੈ। ਹਾਲ ਦੇ ਸਮੇਂ 'ਚ ਜ਼ਿਆਦਾਤਰ ਲਾਰਜਕੈਪ ਫੰਡ ਆਪਣੇ ਬੈਂਚਮਾਰਕ ਨੂੰ ਮਾਤ ਦੇਣ 'ਚ ਅਸਫਲ ਰਹੇ ਹਨ। ਕਾਰਨ ਹੈ ਕਿ ਇੰਡੈਕਸ ਦੇ ਰਿਟਰਨ 'ਚ ਮੁੱਖ ਤੌਰ 'ਤੇ 6-8 ਸ਼ੇਅਰਾਂ ਦੀ ਭੂਮਿਕਾ ਰਹੀ ਹੈ।
ਐਕਸਿਸ ਲਾਂਗ ਟਰਮ ਇਕਵਟੀ
3 ਸਾਲ ਦਾ ਐੱਸ.ਆਈ. ਪੀ.-11.76 ਫੀਸਦੀ
3 ਸਾਲ ਪਹਿਲਾਂ ਸ਼ੁਰੂ ਕੀਤੇ ਗਏ 5000 ਰੁਪਏ ਦੇ ਐੱਸ.ਆਈ.ਪੀ. ਦੀ ਵੈਲਿਊ-2.14 ਲੱਖ ਰੁਪਏ
ਇਹ ਫੰਡ ਬਾਜ਼ਾਰ 'ਚ ਕਾਫੀ ਸਮੇਂ ਤੋਂ ਮੌਜ਼ੂਦ ਹੈ। ਇਸ ਦਾ ਪੂਰਾ ਨਿਵੇਸ਼ ਲਾਰਜਕੈਪ ਸ਼ੇਅਰਾਂ 'ਚ ਹੈ। ਇਸ ਦਾ ਕਾਰਨ ਪੋਰਟਫੋਲੀਓ 'ਚ ਬਹੁਤ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਜੋ ਨਿਵੇਸ਼ਕ ਬਹੁਤ ਖਤਰਾ ਨਹੀਂ ਲੈ ਸਕਦੇ ਹਨ ਉਨ੍ਹਾਂ ਲਈ ਇਹ ਸਕੀਮ ਬਹੁਤ ਫਾਇਦੇਮੰਦ ਸਾਬਤ ਹੋਈ ਹੈ। ਜਿਥੇ ਲਾਰਜਕੈਪ ਫੰਡਾਂ 'ਤੇ ਫੋਕਸ ਕਰਨ ਵਾਲੀਆਂ ਜ਼ਿਆਦਾਤਰ ਸਕੀਮਾਂ ਨੇ ਸੰਘਰਸ਼ ਕੀਤਾ ਹੈ।
ਆਦਿੱਤਯ ਬਿਡਲਾ ਸਨ ਲਾਈਫ ਰਿਲੀਫ
3 ਸਾਲ ਦਾ ਸਿਪ ਰਿਟਰਨ-11.06 ਫੀਸਦੀ
3 ਸਾਲ ਪਹਿਲਾਂ ਸ਼ੁਰੂ ਕੀਤੇ ਗਏ 5000 ਰੁਪਏ ਦੇ ਸਿਪ ਦੀ ਵੈਲਿਊ-2.12 ਲੱਖ ਰੁਪਏ
ਬੇਸ਼ਕ ਇਸ ਫੰਡ 'ਚ ਉਥਲ-ਪੁਥਲ ਰਹੀ ਹੈ ਪਰ ਜਿਨਾਂ ਨਿਵੇਸ਼ਕਾਂ ਨੇ 5-7 ਸਾਲ ਦੇ ਸਮੇਂ ਤੱਕ ਇਸ 'ਚ ਪੈਸਾ ਲਗਾਏ ਰੱਖਿਆ ਹੈ ਉਨ੍ਹਾਂ ਨੂੰ ਸਕੀਮ ਨੇ ਵਧੀਆ ਫਾਇਦਾ ਪਹੁੰਚਾਇਆ ਹੈ। ਇਹ ਆਪਣੇ ਖਰਾਬ ਪ੍ਰਦਰਸ਼ਨ ਦੀ ਭਰਪਾਈ ਕਰਨ 'ਚ ਬਹੁਤ ਤੇਜ਼ ਰਹੀ ਹੈ।
ਮੋਤੀਲਾਲ ਓਸਵਾਲ ਲਾਂਗ ਟਰਮ ਇਕਵਟੀ
3 ਸਾਲ ਦਾ ਸਿਪ ਰਿਟਰਨ-11.06 ਫੀਸਦੀ
3 ਸਾਲ ਪਹਿਲਾਂ ਸ਼ੁਰੂ ਕੀਤੇ ਗਏ 5000 ਰੁਪਏ ਦੇ ਸਿਪ ਦੀ ਵੈਲਿਊ 2.12 ਲੱਖ ਰੁਪਏ
ਇਸ ਫੰਡ ਦਾ ਪੋਰਟਫੋਲੀਓ ਕਾਫੀ ਕੇਂਦਰਿਤ ਰਿਹਾ ਹੈ। ਪੋਰਟਫੋਲੀਓ ਲਾਰਜਕੈਪ ਸ਼ੇਅਰਾਂ ਵੱਲ ਝੁਕਿਆ ਹੈ। ਜੇਕਰ ਕੋਈ ਸਿਰਫ ਇਕ ਫੰਡ 'ਚ ਨਿਵੇਸ਼ ਕਰਨਾ ਚਾਹੁੰਦਾ ਹੈ ਤਾਂ ਇਹ ਰਣਨੀਤੀ ਕੰਮ ਆ ਸਕਦੀ ਹੈ। ਹਾਲਾਂਕਿ ਨੇੜਲੇ ਸਮੇਂ 'ਚ ਇਹ ਨਿਰਾਸ਼ ਵੀ ਕਰ ਸਕਦੀ ਹੈ। ਪਰ ਇਹ ਗੱਲ ਮਾਇਨੇ ਨਹੀਂ ਰੱਖਦੀ ਹੈ। ਕਾਰਨ ਇਹ ਹੈ ਕਿ ਜਦੋਂ ਤੁਸੀਂ ਟੈਕਸ ਸੇਵਿੰਗ ਫੰਡ 'ਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਇੰਝ ਵੀ ਪੈਸੇ ਨੂੰ ਤਿੰਨ ਸਾਲ ਲਈ ਲਾਕ ਕਰ ਦਿੰਦੇ ਹੋ।