ਯੂਨਾਇਟਡ ਨੇਸ਼ਨਜ਼ ਦੀ 75ਵੀਂ ਵਰ੍ਹੇਗੰਢ ਮੌਕੇ "ਜਨੇਵਾ ਸੰਮੇਲਨ" ''ਚ ਸਿੱਖੀ ਸੇਵਾ ਸੁਸਾਇਟੀ ਇਟਲੀ ਨੇ ਕੀਤੀ ਸ਼ਿਰਕਤ

12/10/2023 5:51:41 AM

ਮਿਲਾਨ ਇਟਲੀ (ਸਾਬੀ ਚੀਨੀਆ): ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ "ਯੁਨੀਵਰਸਿਲ ਡਕਲੈਅਰੇਸ਼ਨ ਆਫ ਹਿਉਮਨ ਰਾਈਟਸ" ਦੀ 75ਵੀਂ ਵਰ੍ਹੇਗੰਢ ਮੌਕੇ ਸਵਿਟਰਜ਼ਲੈਂਡ ਦੇ ਸ਼ਹਿਰ ਜਨੇਵਾ ਵਿਖੇ ਹਿਉਮਨ ਰਾਈਟਸ ਦੇ ਮੁੱਖ ਦਫਤਰ ਵਿਚ ਕਰਵਾਏ ਗਏ ਸੰਮੇਲਨ ਦੌਰਾਨ ਸਿੱਖੀ ਸੇਵਾ ਸੁਸਾਇਟੀ ਇਟਲੀ ਤੋਂ ਜਗਜੀਤ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਜਿੱਥੇ ਇਸ ਵੱਕਾਰੀ ਸੰਮੇਲਨ ਦੇ ਪ੍ਰਮੁੱਖ ਵਿਸ਼ੇ "ਔਰਤਾਂ ਅਤੇ ਬੱਚਿਆਂ ਤੇ ਹੋ ਰਹੇ ਸ਼ੋਸ਼ਣ" ਦੇ ਵਿਸ਼ੇ 'ਤੇ ਆਪਣੇ ਠੋਸ ਵਿਚਾਰ ਪ੍ਰਗਟ ਕੀਤੇ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ’ਤੇ ਗਠਤ ਉੱਚ ਪੱਧਰੀ ਕਮੇਟੀ ਦੀ ਮੀਟਿੰਗ 'ਚ ਲਿਆ ਅਹਿਮ ਫ਼ੈਸਲਾ

ਇਸ ਦੇ ਨਾਲ ਹੀ ਸਿੱਖ ਧਰਮ ਵਿਚ ਔਰਤ ਪੁਰਸ਼ ਦੀ ਬਰਾਬਰੀ ਅਤੇ ਔਰਤਾਂ ਨੂੰ ਵਿਸ਼ੇਸ਼ ਸਤਿਕਾਰ ਦੇਣ ਦੀ ਗੱਲ ਕਰਦਿਆਂ ਸਿੱਖ ਧਰਮ ਦੇ ਸੇਵਾ ਦੇ ਸਿਧਾਂਤ 'ਤੇ ਵੀ ਸਾਰਿਆਂ ਨੂੰ ਚਾਨਣਾ ਪਾਇਆ ਅਤੇ ਦੱਸਿਆ ਕਿ ਸਿੱਖ ਧਰਮ ਹਰੇਕ ਇਨਸਾਨ ਨੂੰ ਬਰਾਬਰਤਾ ਦੇਣ ਵਾਲਾ ਧਰਮ ਹੈ। ਇਸ ਸੰਮੇਲਨ ਵਿਚ ਇਟਲੀ, ਫਰਾਂਸ, ਜਰਮਨੀ ਅਤੇ ਯੂਰਪ ਦੇ ਹੋਰ ਮੁਲਕਾਂ ਦੇ ਨਾਲ਼-ਨਾਲ਼ ਪੂਰੇ ਵਿਸ਼ਵ ਭਰ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਪਹੁੰਚੀਆਂ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News