ਲਗਜ਼ਰੀ ਕਾਰ ਦੀ ਦਿਲਚਸਪ ਕਹਾਣੀ, ਇਟਲੀ ਦੇ ਕਿਸਾਨ ਦਾ ਪੁੱਤ ਸੀ ਲੈਂਬੋਰਗਿਨੀ
Sunday, Sep 20, 2020 - 01:52 PM (IST)

ਰੋਮ— ਜਦੋਂ ਸੁਪਰ ਲਗਜ਼ਰੀ ਕਾਰਾਂ ਦੀ ਗੱਲ ਆਉਂਦੀ ਹੈ ਤਾਂ ਲੈਂਬੋਰਗਿਨੀ ਦਾ ਨਾਮ ਅਕਸਰ ਆਉਂਦਾ ਹੈ ਪਰ ਕੀ ਤੁਸੀਂ ਇਸ ਦੇ ਸਫਰ ਬਾਰੇ ਜਾਣਦੇ ਹੋ? 1960 ਦੇ ਦਹਾਕੇ 'ਚ ਫੇਰੁਸ਼ਿਓ ਲੈਂਬੋਰਗਿਨੀ ਨੇ ਇਕ ਜਜ਼ਬੇ ਨਾਲ ਲਗਜ਼ਰੀ ਕਾਰਾਂ ਦੇ ਦੌਰ 'ਚ ਪੈਰ ਰੱਖਿਆ ਸੀ। ਫੇਰੁਸ਼ਿਓ ਲੈਂਬੋਰਗਿਨੀ ਦਾ ਜਨਮ 1916 'ਚ ਇਕ ਕਿਸਾਨ ਪਰਿਵਾਰ 'ਚ ਹੋਇਆ ਸੀ। ਪਿਤਾ ਕਿਸਾਨ ਸਨ ਲਗਜ਼ਰੀ ਕਾਰਾਂ ਦੀ ਖੇਤੀ 'ਚ ਖਾਸ ਦਿਲਚਸਪੀ ਨਹੀਂ ਸੀ, ਉਹ ਮਸ਼ੀਨਰੀ ਨਾਲ ਮੈਕੇਨਿਕੀ ਕਰਨਾ ਜ਼ਿਆਦਾ ਪਸੰਦ ਕਰਦੇ ਸਨ।
ਬੇਟੇ ਦੀ ਦਿਲਚਸਪੀ ਦੇਖਦੇ ਹੋਏ ਪਿਤਾ ਨੇ ਉਨ੍ਹਾਂ ਨੂੰ ਮੈਕੇਨਿਕ ਦੀ ਪੜ੍ਹਾਈ ਲਈ ਬਾਹਰ ਭੇਜ ਦਿੱਤਾ। ਪੜ੍ਹਾਈ ਤੋਂ ਬਾਅਦ ਲੈਂਬੋਰਗਿਨੀ 1940 'ਚ ਇਟਾਲੀਅਨ ਰਾਇਲ ਏਅਰ ਫੋਰਸ 'ਚ ਚਲੇ ਗਏ, ਜਿੱਥੇ ਉਹ ਇਕ ਮੈਕੇਨਿਕ ਦੇ ਤੌਰ 'ਤੇ ਕੰਮ ਕਰਦੇ ਸਨ।
ਹੌਲੀ-ਹੌਲੀ ਉਹ ਵਾਹਨ ਮੈਨਟੇਨੈਂਸ ਯੂਨਿਟ ਦੇ ਸੁਪਰਵਾਈਜ਼ਰ ਬਣ ਗਏ ਪਰ ਦੂਜੀ ਵਿਸ਼ਵ ਜੰਗ ਦੌਰਾਨ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਹੋਰ ਮੋੜ ਆਇਆ। ਉਸ ਸਮੇਂ ਉਨ੍ਹਾਂ ਨੂੰ ਬ੍ਰਿਟਿਸ਼ ਫੌਜੀ ਤਾਕਤਾਂ ਨੇ ਜੰਗੀ ਕੈਦੀ ਬਣਾ ਲਿਆ ਅਤੇ ਲੈਂਬੋਰਗਿਨੀ ਨੂੰ ਆਪਣੇ ਮੋਟਰਿੰਗ ਵਿਭਾਗ ਵਿੱਚ ਕੰਮ ਕਰਨ ਲਾ ਦਿੱਤਾ। ਇਸ ਤਰ੍ਹਾਂ ਫੇਰੁਸ਼ਿਓ ਨੂੰ ਆਪਣਾ ਤਜਰਬਾ ਪੂਰਾ ਕਰਨ ਦਾ ਮੌਕਾ ਮਿਲ ਗਿਆ। ਉੱਥੋਂ ਰਿਹਾਅ ਹੋਣ 'ਤੇ ਲੈਂਬੋਰਗਿਨੀ ਨੇ ਇਟਲੀ 'ਚ ਇਕ ਗੈਰਾਜ ਖੋਲ੍ਹਿਆ, ਜਿੱਥੇ ਉਨ੍ਹਾਂ ਨੇ ਆਪਣੇ ਸਮਰੱਥ ਦੇ ਦਮ 'ਤੇ ਸਪੇਅਰ ਪਾਰਟਸ ਅਤੇ ਬਚੇ ਹੋਏ ਫੌਜੀ ਵਾਹਨਾਂ ਤੋਂ ਟਰੈਕਟਰ ਨਿਰਮਾਣ ਦੇ ਵਪਾਰ 'ਚ ਪ੍ਰਵੇਸ਼ ਕੀਤਾ।
1947 'ਚ ਉਨ੍ਹਾਂ ਨੇ ਦੇਖਿਆ ਕਿ ਇਟਲੀ 'ਚ ਖੇਤੀ ਅਤੇ ਉਦਯੋਗਿਕ ਕ੍ਰਾਂਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਲੈਂਬੋਰਗਿਨੀ ਨੇ ਆਪਣਾ ਪਹਿਲਾ ਟਰੈਕਟਰ ਕੈਰੀਓਕਾ ਖੁਦ ਤਿਆਰ ਕੀਤਾ। ਇਸ ਟਰੈਕਟਰ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਲੈਂਬੋਰਗਿਨੀ ਟਰੈਟੋਰੀ ਨਾਮ ਨਾਲ ਕੰਪਨੀ ਖੜ੍ਹੀ ਕੀਤੀ ਅਤੇ ਟਰੈਕਟਰਾਂ ਦਾ ਨਿਰਮਾਣ ਸ਼ੁਰੂ ਕੀਤਾ। ਟਰੈਕਟਰਾਂ ਦੇ ਕਾਰੋਬਾਰ ਨੇ ਉਨ੍ਹਾਂ ਨੂੰ ਬਹੁਤ ਅਮੀਰ ਆਦਮੀ ਬਣਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਈ ਕਾਰਾਂ ਖਰੀਦਿਆਂ ਪਰ ਉਨ੍ਹਾਂ ਦੀ ਪਸੰਦੀਦਾ ਕਾਰ ਫਰਾਰੀ ਦੀ ਖਰਾਬੀ ਨੇ ਲੈਂਬੋਰਗਿਨੀ ਦੀ ਜ਼ਿੰਦਗੀ 'ਚ ਇਕ ਨਵਾਂ ਮੋੜ ਲੈ ਆਂਦਾ।