ਇਟਲੀ ਦੇ ਰਾਵੇਨਾ ''ਚ 2 ਰੇਲ ਗੱਡੀਆਂ ਦੀ ਆਪਸੀ ਟੱਕਰ ਵਿੱਚ 17 ਲੋਕ ਜ਼ਖ਼ਮੀ

12/11/2023 3:30:25 AM

ਰੋਮ (ਦਲਵੀਰ ਕੈਂਥ) : ਉੱਤਰੀ ਇਟਲੀ ਰਾਵੇਨਾ ਇਲਾਕੇ ਦੇ ਫਾਏਂਸਾ ਨੇੜੇ 2 ਰੇਲ ਗੱਡੀਆਂ ਦਾ ਆਹਮੋ-ਸਾਹਮਣੇ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਟਲੀ ਦੇ ਬਲੋਨੀਆ ਰਿਮਨੀ ਵਾਲੀ ਰੇਲਵੇ ਲਾਈਨ 'ਤੇ 2 ਰੇਲ ਗੱਡੀਆਂ ਇਕ ਇੰਟਰਸਿਟੀ ਤੇ ਇਕ ਖੇਤਰੀ ਰੇਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚਿਆ ਕਿਉਂਕਿ ਰੇਲ ਗੱਡੀਆਂ ਦੀ ਰਫ਼ਤਾਰ ਜ਼ਿਆਦਾ ਤੇਜ਼ ਨਹੀਂ ਸੀ, ਜਦ ਕਿ ਇਸ ਹਾਦਸੇ ਵਿੱਚ 17 ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

PunjabKesari

ਇਹ ਹਾਦਸਾ 10 ਦਸੰਬਰ ਰਾਤ 8.20 ਦਾ ਹੈ। ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਜ਼ਖ਼ਮੀ ਯਾਤਰੀਆਂ 'ਚੋਂ ਕੋਈ ਵੀ ਗੰਭੀਰ ਜ਼ਖ਼ਮੀ ਨਾ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਰਾਹਤ ਕਰਮਚਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਾਰਜਾਂ ਵਿੱਚ ਰੁੱਝ ਗਏ ਤੇ ਮਿੰਟੋ-ਮਿੰਟੀ ਜ਼ਖ਼ਮੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ।


Mukesh

Content Editor

Related News