10,000 ਰੁਪਏ ਮਹਿੰਗਾ ਹੋਇਆ MacBook

Tuesday, Nov 01, 2016 - 05:00 PM (IST)

10,000 ਰੁਪਏ ਮਹਿੰਗਾ ਹੋਇਆ MacBook

ਜਲੰਧਰ: ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜ਼ੀ ਕੰਪਨੀ ਐਪਲ ਨੇ ਮੈਕਬੁਕ ਪ੍ਰੋ ਦੇ ਲਾਂਚ ਇਵੈਂਟ ਦੇ ਦੌਰਾਨ ਆਪਣੇ 12 ਇੰਚ ਵਾਲੇ ਮੈਕਬੁੱਕ ਦੀ ਕੀਮਤ ''ਚ 10,000 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਨੋਟਬੁੱਕ ਦੀ ਵਧੀ ਹੋਈ ਕੀਮਤ ਨੂੰ ਕੰਪਨੀ ਦੀ ਇੰਡਿਆ ਵੈੱਬਸਾਈਟ ''ਤੇ ਵੀ ਦਰਜ ਕਰ ਦਿੱਤੀ ਗਈ ਹੈ।

 

12 ਇੰਚ ਵਾਲੇ ਮੈਕਬੁੱਕ ਦੀ ਕੀਮਤ ਹੁਣ 1,12,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਪਿਛਲੇ ਅਕਤੂਬਰ  ਦੇ ਮੁਕਾਬਲੇ 6,000 ਰੁਪਏ ਜ਼ਿਆਦਾ ਹੈ। ਪਿਛਲੇ ਸਾਲ ਅਕਤੂਬਰ ''ਚ ਵੀ ਪੂਰੀ ਮੈਕ ਸੀਰੀਜ਼ ਦੇ ਮੁੱਲ ਅਪਡੇਟ ਕੀਤੇ ਗਏ ਸਨ। ਉਥੇ ਹੀ ਤੇਜ ਪ੍ਰੋਸੈਸਰ ਅਤੇ ਦੁੱਗਣੀ ਐੱਸ. ਐੱਸ. ਡੀ ਸਟੋਰੇਜ ਵਾਲੇ ਮੈਕਬੁੱਕ ਦੀ ਰਿਟੇਲ ਕੀਮਤਾਂ ਹੁਣ 1,29,990 ਰੁਪਏ ਤੋਂ 10,000 ਵੱਧ ਕੇ 1,39,900 ਰੁਪਏ ਹੋ ਗਈਆਂ ਹਨ। ਅਮਰੀਕਾ ''ਚ ਮੈਕਬੁਕ ਦੀਆਂ ਕੀਮਤਾਂ ਨਹੀਂ ਬਦਲੀਆਂ ਗਈਆਂ ਹਨ। ਦੱਸ ਦਈਏ ਕਿ ਇਹ ਅਧਿਕਤਮ ਰਿਟੇਲ ਕੀਮਤਾਂ ਹਨ ਅਤੇ ਆਨਲਾਈਨ ਅਤੇ ਆਫਲਾਈਨ ਸਟੋਰ ''ਤੇ ਇਹ ਪ੍ਰੋਡਕਟਕਮ ਕੀਮਤ ''ਤੇ ਉਪਲੱਬਧ ਹੋ ਸਕਦੇ ਹਨ।

 

ਮੈਕਬੁੱਕ ''ਚ ਫੋਰਸ ਟੱਚ ਟ੍ਰੈਕਪੈਡ ਤੋਂ ਇਲਾਵਾ 10 ਘੰਟੇ ਤੱਕ ਦਾ ਬੈਟਰੀ ਬੈਕਅਪ ਮਿਲਦਾ ਹੈ। ਐਪਲ ਇਸ ਮੈਕਬੁੱਕ ''ਚ 512GB ਤੱਕ ਦੀ ਮੈਮਰੀ ਵੀ ਦਿੰਦਾ ਹੈ, ਨਾਲ ਹੀ ਇਹ ਕਾਫ਼ੀ ਹੱਲਕਾ ਕੇਵਲ 0.92 ਕਿੱਲੋਗ੍ਰਾਮ ਦਾ ਹੀ ਹੈ। ਧਿਆਨ ਯੋਗ ਹੈ ਕਿ ਪਿਛਲੇ ਹੀ ਹਫਤੇ ਐਪਲ ਨੇ ਆਪਣੇ ਲੈਪਟਾਪ ਰੇਂਜ ਨੂੰ ਅਪਗਰੇਡ ਕਰਦੇ ਹੋਏ ਨਵੇਂ ਮਾਡਲ ਲਾਂਚ ਕੀਤੇ ਸਨ ਜਿਸ ''ਚ ਟੱਚਬਾਰ ਦਿੱਤਾ ਗਿਆ ਹੈ।


Related News