ਟਰੰਪ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭਾਰਤੀ ਮੂਲ ਦੇ ਮਮਦਾਨੀ ! ਕਈ ਮਾਮਲਿਆਂ ''ਚ ਰਚਿਆ ਇਤਿਹਾਸ

Wednesday, Nov 05, 2025 - 10:01 AM (IST)

ਟਰੰਪ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭਾਰਤੀ ਮੂਲ ਦੇ ਮਮਦਾਨੀ ! ਕਈ ਮਾਮਲਿਆਂ ''ਚ ਰਚਿਆ ਇਤਿਹਾਸ

ਇੰਟਰਨੈਸ਼ਨਲ ਡੈਸਕ- ਨਿਊਯਾਰਕ ਸ਼ਹਿਰ ਦੀਆਂ ਮੇਅਰ ਚੋਣਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭਾਰਤੀ ਭਾਰਤੀ ਮੂਲ ਦੇ ਉਮੀਦਵਾਰ ਜੋਹਰਾਨ ਮਮਦਾਨੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਡੈਮੋਕ੍ਰੇਟਿਕ ਸੋਸ਼ਲਿਸਟ ਉਮੀਦਵਾਰ ਮਮਦਾਨੀ ਨੇ ਇਨ੍ਹਾਂ ਚੋਣਾਂ 'ਚ ਸਾਬਕਾ ਗਵਰਨਰ ਐਂਡ੍ਰਿਊ ਕੁਓਮੋ ਅਤੇ ਰਿਪਬਲਿਕਨ ਉਮੀਦਵਾਰ ਕਰਟਿਸ ਸਲਿਵਾ ਨੂੰ ਕਰਾਰੀ ਹਾਰ ਦਿੱਤੀ ਹੈ।

ਇਸ ਜਿੱਤ ਨਾਲ ਜੋਹਰਾਨ ਮਮਦਾਨੀ ਨਿਊਯਾਰਕ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਅਤੇ ਪਹਿਲੇ ਦੱਖਣੀ ਏਸ਼ੀਆਈ ਮੂਲ ਦੇ ਮੇਅਰ ਬਣ ਗਏ ਹਨ। ਇਸ ਤੋਂ ਇਲਾਵਾ 34 ਸਾਲਾ ਮਮਦਾਨੀ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਵੀ ਹੋਣਗੇ।

ਇਹ ਵੀ ਪੜ੍ਹੋ- ਸ਼ਟਡਾਊਨ ਨੇ ਵਿਗਾੜੇ ਅਮਰੀਕਾ ਦੇ ਹਾਲਾਤ ! ਕਈ-ਕਈ ਘੰਟੇ ਤੱਕ ਕਰਨਾ ਪੈ ਰਿਹਾ ਫਲਾਈਟਾਂ ਦਾ ਇੰਤਜ਼ਾਰ

ਜੋਹਰਾਨ ਮਮਦਾਨੀ ਮਸ਼ਹੂਰ ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਹਨ, ਜਦਕਿ ਉਨ੍ਹਾਂ ਦੇ ਪਿਤਾ ਮਹਿਮੂਦ ਮਮਦਾਨੀ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਇਹ ਜਿੱਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜਿਨ੍ਹਾਂ ਨੇ ਖੁੱਲ੍ਹੇ ਤੌਰ 'ਤੇ ਮਮਦਾਨੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਂਡ੍ਰਿਊ ਕੁਓਮੋ ਦਾ ਸਮਰਥਨ ਕੀਤਾ ਸੀ।

ਮਮਦਾਨੀ ਨੇ ਆਪਣੇ ਪ੍ਰਚਾਰ ਵਿੱਚ ਮੁੱਖ ਤੌਰ 'ਤੇ ਕਿਰਾਏ 'ਤੇ ਕੰਟਰੋਲ ਵਧਾਉਣ ਅਤੇ ਰਿਹਾਇਸ਼ੀ ਸੰਕਟ ਨੂੰ ਖ਼ਤਮ ਕਰਨ ਵਰਗੇ ਪ੍ਰਗਤੀਸ਼ੀਲ ਵਾਅਦੇ ਕੀਤੇ ਸਨ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਨ੍ਹਾਂ ਦਾ ਕਾਫ਼ੀ ਸਮਰਥਨ ਕੀਤਾ ਤੇ ਵੋਟ ਪਾ ਕੇ ਉਨ੍ਹਾਂ ਨੂੰ ਸ਼ਹਿਰ ਦਾ ਮੇਅਰ ਬਣਾਇਆ। ਇਸ ਜਿੱਤ ਮਗਰੋਂ ਮਮਦਾਨੀ ਨੇ ਕਿਹਾ, "ਮੈਂ ਹਰ ਨਿਊਯਾਰਕਵਾਸੀ ਦਾ ਮੇਅਰ ਬਣਾਂਗਾ।"


author

Harpreet SIngh

Content Editor

Related News