ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰੌਬਰਟ ਮੁਗਾਬੇ ਦਾ ਦਿਹਾਂਤ

Friday, Sep 06, 2019 - 11:55 AM (IST)

ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰੌਬਰਟ ਮੁਗਾਬੇ ਦਾ ਦਿਹਾਂਤ

ਹਰਾਰੇ (ਭਾਸ਼ਾ)— ਅਫਰੀਕਾ ਦੇ ਆਜ਼ਾਦੀ ਦੀ ਹੀਰੋ ਅਤੇ ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰੌਬਰਟ ਮੁਗਾਬੇ ਦਾ ਅੱਜ ਭਾਵ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਰਾਸ਼ਟਰਪਤੀ ਇਮਰਸਨ ਮੈਨਾਗਵਾ ਨੇ ਇਹ ਜਾਣਕਾਰੀ ਦਿੱਤੀ। 95 ਸਾਲ ਦੀ ਉਮਰ ਵਿਚ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਉਨ੍ਹਾਂ ਨੇ ਜ਼ਿੰਦਗੀ ਦਾ ਆਖਰੀ ਸਾਹ ਲਿਆ। ਉਹ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। 

 

ਮੁਗਾਬੇ 1980 ਤੋਂ ਲੈ ਕੇ 1987 ਤੱਕ ਅਤੇ 1987 ਤੋਂ ਲੈ ਕੇ 2017 ਤੱਕ ਰਾਸ਼ਟਰਪਤੀ ਰਹੇ ਸਨ ਮਤਲਬ ਉਨ੍ਹਾਂ ਨੇ 37 ਸਾਲਾਂ ਤੱਕ ਜ਼ਿੰਬਾਬਵੇ ਦੀ ਅਗਵਾਈ ਕੀਤੀ ਸੀ। ਜ਼ਿੰਬਾਬਵੇ ਦੇ ਰਾਸ਼ਟਰਪਤੀ ਐਮਰਸਨ ਨੇ ਉਨ੍ਹਾਂ ਦੀ ਮੌਤ ਦੀ ਖਬਰ ਦਿੰਦੇ ਹੋਏ ਟਵੀਟ ਵਿਚ ਕਿਹਾ,''ਬਹੁਤ ਦੁੱਖ ਨਾਲ ਮੈਂ ਇਹ ਸੂਚਿਤ ਕਰਦਾ ਹਾਂ ਕਿ ਜ਼ਿੰਬਾਬਵੇ ਦੇ ਜਨਕ ਅਤੇ ਸਾਬਕਾ ਰਾਸ਼ਟਰਪਤੀ ਰੌਬਰਟ ਮੁਗਾਬੇ ਨਹੀਂ ਰਹੇ।'' ਨਵੰਬਰ 2017 ਵਿਚ ਇਕ ਮਿਲਟਰੀ ਕਬਜ਼ੇ ਵਿਚ ਬੇਦਖਲ ਹੋਣ ਤੋਂ ਪਹਿਲਾਂ ਕਰੀਬ 4 ਦਹਾਕਿਆਂ ਤੱਕ ਉਨ੍ਹਾਂ ਨੇ ਜ਼ਿੰਬਾਬਵੇ 'ਤੇ ਰਾਜ ਕੀਤਾ। ਉਹ ਕਰੀਬ 4 ਦਹਾਕਿਆਂ ਤੱਕ ਜ਼ਿੰਬਾਬਵੇ ਦੇ ਰਾਸ਼ਟਰਪਤੀ ਰਹੇ।


author

Vandana

Content Editor

Related News