ਸੁਰੱਖਿਆ ਗਾਰੰਟੀ ਮਿਲਣ 'ਤੇ ਯੂਕ੍ਰੇਨ ਨਾਟੋ ਮੈਂਬਰਸ਼ਿਪ 'ਤੇ ਚਰਚਾ ਕਰਨ ਲਈ ਤਿਆਰ: ਜ਼ੇਲੇਂਸਕੀ
Tuesday, Mar 22, 2022 - 09:20 AM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਉਹ ਜੰਗਬੰਦੀ, ਰੂਸੀ ਫ਼ੌਜਾਂ ਦੀ ਵਾਪਸੀ ਅਤੇ ਯੂਕ੍ਰੇਨ ਦੀ ਸੁਰੱਖਿਆ ਦੀ ਗਾਰੰਟੀ ਦੇ ਬਦਲੇ ਵਿਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਮੈਂਬਰਸ਼ਿਪ ਨਾ ਲੈਣ ਦੇ ਵਿਸ਼ੇ 'ਤੇ ਚਰਚਾ ਕਰਨ ਨੂੰ ਤਿਆਰ ਹਨ।
ਇਹ ਵੀ ਪੜ੍ਹੋ: ਚੀਨ 'ਚ ਯਾਤਰੀਆਂ ਨਾਲ ਭਰਿਆ ਜਹਾਜ਼ ਕਰੈਸ਼, ਮਚੇ ਅੱਗ ਦੇ ਭਾਂਬੜ, ਵੇਖੋ ਖ਼ੌਫਨਾਕ ਵੀਡੀਓ
ਜ਼ੇਲੇਂਸਕੀ ਨੇ ਇਕ ਯੂਕ੍ਰੇਨੀ ਟੈਲੀਵਿਜ਼ਨ ਇੰਟਰਵਿਊ ਵਿਚ ਕਿਹਾ, 'ਇਹ ਸਾਰਿਆਂ ਲਈ ਇਕ ਸਮਝੌਤਾ ਹੈ। ਪੱਛਮ ਲਈ, ਜੋ ਨਹੀਂ ਜਾਣਦਾ ਕਿ ਨਾਟੋ ਦੇ ਸਬੰਧ ਵਿਚ ਸਾਡੇ ਨਾਲ ਕੀ ਕਰਨਾ ਹੈ। ਯੂਕ੍ਰੇਨ ਲਈ, ਜੋ ਸੁਰੱਖਿਆ ਗਾਰੰਟੀ ਚਾਹੁੰਦਾ ਹੈ ਅਤੇ ਰੂਸ ਲਈ ਵੀ, ਜੋ ਨਾਟੋ ਦਾ ਵਿਸਥਾਰ ਨਹੀਂ ਚਾਹੁੰਦਾ ਹੈ।'
ਇਹ ਵੀ ਪੜ੍ਹੋ: ਲੰਡਨ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ
ਜ਼ੇਲੇਂਸਕੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਲਈ ਆਪਣੇ ਸੱਦੇ ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਪੁਤਿਨ ਨੂੰ ਨਹੀਂ ਮਿਲਦੇ, ਉਦੋਂ ਤੱਕ ਇਹ ਸਮਝਣਾ ਅਸੰਭਵ ਹੈ ਕਿ ਕੀ ਰੂਸ ਵੀ ਜੰਗ ਨੂੰ ਰੋਕਣਾ ਚਾਹੁੰਦਾ ਹੈ ਜਾਂ ਨਹੀਂ। ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਜੰਗਬੰਦੀ ਅਤੇ ਸੁਰੱਖਿਆ ਗਾਰੰਟੀ ਪ੍ਰਦਾਨ ਕਰਨ ਲਈ ਕਦਮ ਚੁੱਕੇ ਜਾਣ ਤੋਂ ਬਾਅਦ ਹੀ ਰੂਸ ਸਮਰਥਿਤ ਵੱਖਵਾਦੀਆਂ ਦੇ ਕਬਜ਼ੇ ਵਾਲੇ ਕ੍ਰੀਮੀਆ ਅਤੇ ਪੂਰਬੀ ਡੋਨਬਾਸ ਖੇਤਰ ਦੀ ਸਥਿਤੀ 'ਤੇ ਚਰਚਾ ਕਰਨ ਲਈ ਤਿਆਰ ਹੋਵੇਗਾ।
ਇਹ ਵੀ ਪੜ੍ਹੋ: ਗੱਲਬਾਤ ਦੀ ਅਸਫ਼ਲਤਾ ਦਾ ਅਰਥ ਹੋਵੇਗਾ ਤੀਜਾ ਵਿਸ਼ਵ ਯੁੱਧ: ਜ਼ੇਲੇਂਸਕੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।