ਡੋਨਾਲਡ ਟਰੰਪ ਦੀ ਧਮਕੀ ਤੋਂ ਡਰੀ ਯੂਕ੍ਰੇਨ ਸਰਕਾਰ, ਜੰਗ ’ਚ ਮਿਲੀ ਮਦਦ ਦੇ ਬਦਲੇ ਡੀਲ ਕਰਨਗੇ ਜ਼ੇਲੈਂਸਕੀ

Thursday, Feb 27, 2025 - 12:38 PM (IST)

ਡੋਨਾਲਡ ਟਰੰਪ ਦੀ ਧਮਕੀ ਤੋਂ ਡਰੀ ਯੂਕ੍ਰੇਨ ਸਰਕਾਰ, ਜੰਗ ’ਚ ਮਿਲੀ ਮਦਦ ਦੇ ਬਦਲੇ ਡੀਲ ਕਰਨਗੇ ਜ਼ੇਲੈਂਸਕੀ

ਵਾਸ਼ਿੰਗਟਨ/ਕੀਵ (ਇੰਟ.) - ਯੂਕ੍ਰੇਨ ਅਮਰੀਕਾ ਨੂੰ ਰੇਅਰ ਮਟੀਰੀਅਲ (ਦੁਰਲੱਭ ਖਣਿੱਜ) ਦੇਣ ਲਈ ਰਾਜ਼ੀ ਹੋ ਗਿਆ ਹੈ। ਯੂਕ੍ਰੇਨ ਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜ਼ੇਲੈਂਸਕੀ ਇਸ ਸਮਝੌਤੇ ’ਤੇ ਦਸਤਖਤ ਕਰਨ ਲਈ ਸ਼ੁੱਕਰਵਾਰ ਨੂੰ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਟਰੰਪ ਲੱਗਭਗ ਇਕ ਮਹੀਨੇ ਤੋਂ ਯੂਕ੍ਰੇਨ ਸਰਕਾਰ ’ਤੇ ਅਮਰੀਕਾ ਨੂੰ ਦੁਰਲੱਭ ਖਣਿੱਜ ਦੇਣ ਨੂੰ ਲੈ ਕੇ ਦਬਾਅ ਬਣਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਯੂਕ੍ਰੇਨ ਨੂੰ ਅਮਰੀਕੀ ਮਦਦ ਚਾਹੀਦੀ ਹੈ ਤਾਂ ਉਸ ਨੂੰ ਅਮਰੀਕਾ ਨੂੰ 500 ਬਿਲੀਅਨ ਡਾਲਰ ਦੇ ਦੁਰਲੱਭ ਖਣਿੱਜ ਦੇਣੇ ਪੈਣਗੇ। ਉਨ੍ਹਾਂ ਨੇ ਜ਼ੇਲੈਂਸਕੀ ਨੂੰ ਧਮਕੀ ਦਿੱਤੀ ਸੀ ਕਿ ਜੇ ਅਜਿਹਾ ਨਹੀਂ ਕੀਤਾ ਤਾਂ ਅਮਰੀਕਾ ਯੂਕ੍ਰੇਨ ਨੂੰ ਹੋਰ ਮਦਦ ਦੇਣੀ ਬੰਦ ਕਰ ਦੇਵੇਗਾ।

ਇਹ ਵੀ ਪੜ੍ਹੋ :     ਹੁਣ ਸਸਤੇ 'ਚ ਕਰ ਸਕਦੇ ਹੋ ਵੈਸਣੋ ਦੇਵੀ ਦੀ ਯਾਤਰਾ, ਹਾਈ ਕੋਰਟ ਨੇ ਜਾਰੀ ਕੀਤੇ ਇਹ ਹੁਕਮ
ਇਹ ਵੀ ਪੜ੍ਹੋ :     UPI ਲਾਈਟ ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਸਿੱਧੇ ਬੈਂਕ ਖਾਤੇ 'ਚ ਟ੍ਰਾਂਸਫਰ ਕਰ ਸਕੋਗੇ ਬੈਲੇਂਸ

ਅਮਰੀਕਾ ਨੇ 500 ਬਿਲੀਅਨ ਡਾਲਰ ਦੇ ਖਣਿੱਜ ਦੀ ਮੰਗ ਛੱਡੀ

ਮੀਡੀਆ ਰਿਪੋਰਟਾਂ ਅਨੁਸਾਰ ਯੂਕ੍ਰੇਨ ਨਾਲ ਨਵੇਂ ਖਣਿੱਜ ਸਮਝੌਤੇ ’ਚ ਅਮਰੀਕਾ ਨੇ 500 ਬਿਲੀਅਨ ਡਾਲਰ ਦੇ ਖਣਿੱਜਾਂ ਦੀ ਆਪਣੀ ਮੰਗ ਛੱਡ ਦਿੱਤੀ ਹੈ। ਹਾਲਾਂਕਿ ਉਸ ਨੇ ਯੂਕ੍ਰੇਨ ਨੂੰ ਸੁਰੱਖਿਆ ਗਾਰੰਟੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਮਰੀਕੀ ਅਧਿਕਾਰੀ ਇਸ ਦਾ ਵਿਰੋਧ ਕਰ ਰਹੇ ਸਨ। ਯੂਕ੍ਰੇਨ ਇਸ ਸੌਦੇ ਦੇ ਬਦਲੇ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕਰ ਰਿਹਾ ਸੀ। ਸੀ. ਐੱਨ. ਐੱਨ. ਦੀ ਰਿਪੋਰਟ ਅਨੁਸਾਰ ਅਮਰੀਕਾ ਦੁਰਲੱਭ ਖਣਿੱਜਾਂ ਦੇ ਬਦਲੇ ਯੂਕ੍ਰੇਨ ਦੇ ਪੁਨਰ ਵਿਕਾਸ ਵਿਚ ਮਦਦ ਕਰੇਗਾ।

ਇਹ ਵੀ ਪੜ੍ਹੋ :     ਇਨਕਮ ਟੈਕਸ ਵਿਭਾਗ ਦੀ ਵੱਡੀ ਮੁਹਿੰਮ, ਇਨ੍ਹਾਂ 40,000 ਟੈਕਸਦਾਤਿਆਂ 'ਤੇ ਰੱਖ ਰਿਹੈ ਗੁਪਤ ਨਜ਼ਰ
ਇਹ ਵੀ ਪੜ੍ਹੋ :      ਮਹਾਸ਼ਿਵਰਾਤਰੀ 'ਤੇ ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, ਜਾਣੋ 24K, 22K, 18K Gold ਦੀ ਕੀਮਤ

ਇਹ ਵੀ ਪੜ੍ਹੋ :     ਦਿੱਲੀ ਜੇਲ੍ਹ 'ਚ ਬੰਦ ਹੈ ਸੁਕੇਸ਼ ਚੰਦਰਸ਼ੇਖਰ, ਫਿਰ ਵੀ ਐਲੋਨ ਮਸਕ ਨਾਲ ਕਰਨਾ ਚਾਹੁੰਦੈ ਕਰੋੜਾਂ ਦੀ ਡੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News