ਜ਼ੇਲੇਂਸਕੀ ਦਾ ਵੱਡਾ ਕਦਮ, ਰੂਸ ਨਾਲ ਜੁੜੀਆਂ ਪਾਰਟੀਆਂ ਨੂੰ ਕੀਤਾ ਮੁਅੱਤਲ

Sunday, Mar 20, 2022 - 03:33 PM (IST)

ਜ਼ੇਲੇਂਸਕੀ ਦਾ ਵੱਡਾ ਕਦਮ, ਰੂਸ ਨਾਲ ਜੁੜੀਆਂ ਪਾਰਟੀਆਂ ਨੂੰ ਕੀਤਾ ਮੁਅੱਤਲ

ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਨਾਲ ਸਬੰਧ ਰੱਖਣ ਵਾਲੀਆਂ 11 ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਅਪੋਜ਼ਿਸ਼ਨ ਪਲੇਟਫਾਰਮ ਫਾਰ ਲਾਈਫ ਹੈ, ਜਿਸ ਕੋਲ 450 ਮੈਂਬਰੀ ਯੂਕ੍ਰੇਨੀ ਸੰਸਦ ਵਿੱਚ 44 ਸੀਟਾਂ ਹਨ। ਇਸ ਪਾਰਟੀ ਦੀ ਅਗਵਾਈ ਵਿਕਟਰ ਮੇਦਵੇਦਚੁਕ ਕਰ ਰਹੇ ਹਨ, ਜਿਨ੍ਹਾਂ ਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਚੰਗੇ ਸਬੰਧ ਹਨ। ਪੁਤਿਨ ਮੇਦਵੇਦਚੁਕ ਦੀ ਬੇਟੀ ਦੇ 'ਗੌਡਫਾਦਰ' ਹਨ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਦੀ ਬੰਬਾਰੀ ਨਾਲ ਮਾਸੂਮ ਵੀ ਪ੍ਰਭਾਵਿਤ, ਸਰੋਗੇਸੀ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਨੂੰ ਮਿਲਣ ਲਈ ਤਰਸੇ

ਸੂਚੀ ਵਿੱਚ ਯੇਵਨੀ ਮੁਰਾਯੇਵ ਦੀ ਅਗਵਾਈ ਵਾਲੀ ਨਾਸ਼ੀ (ਸਾਡੀ) ਪਾਰਟੀ ਵੀ ਹੈ। ਰੂਸੀ ਹਮਲੇ ਤੋਂ ਪਹਿਲਾਂ, ਬ੍ਰਿਟਿਸ਼ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਰੂਸ ਮੁਰਾਯੇਵ ਨੂੰ ਯੂਕ੍ਰੇਨ ਦਾ ਨੇਤਾ ਬਣਾਉਣਾ ਚਾਹੁੰਦਾ ਹੈ। ਐਤਵਾਰ ਤੜਕੇ ਇੱਕ ਵੀਡੀਓ ਸੰਬੋਧਨ ਵਿੱਚ, ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੁਆਰਾ ਸ਼ੁਰੂ ਕੀਤੀ ਗਈ ਵਿਆਪਕ ਜੰਗ ਅਤੇ ਰੂਸ ਨਾਲ ਕੁਝ ਰਾਜਨੀਤਕ ਪਾਰਟੀਆਂ ਦੇ ਸਬੰਧਾਂ ਦੇ ਮੱਦੇਨਜ਼ਰ ਕਈ ਰਾਜਨੀਤਕ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਮਾਰਸ਼ਲ ਲਾਅ ਦੀ ਮਿਆਦ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਫੁੱਟ ਪਾਉਣ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ: ਅਰਕਾਨਸਾਸ 'ਚ ਕਾਰ ਸ਼ੋਅ ਦੌਰਾਨ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ ਤੇ ਦਰਜਨਾਂ ਜ਼ਖਮੀ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News