ਜ਼ੇਲੇਂਸਕੀ ਨੇ 'ਫਾਦਰਸ ਡੇਅ' ਮੌਕੇ ਸ਼ੇਅਰ ਕੀਤੀਆਂ ਕੁਝ ਭਾਵੁਕ ਤਸਵੀਰਾਂ
Monday, Jun 20, 2022 - 12:00 PM (IST)
ਕੀਵ (ਏਜੰਸੀ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪਿਤਾ ਦਿਵਸ (ਫਾਦਰਸ ਡੇਅ) 'ਤੇ ਬੱਚਿਆਂ ਅਤੇ ਮਾਪਿਆਂ ਦੀਆਂ 10 ਭਾਵੁਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਇੱਕ ਸਿਪਾਹੀ ਇੱਕ ਸਬਵੇਅ ਸਟੇਸ਼ਨ 'ਤੇ ਗੋਡੇ ਟੇਕ ਕੇ ਇੱਕ ਬੱਚੇ ਨੂੰ ਚੁੰਮਦਾ ਦਿਖਾਈ ਦੇ ਰਿਹਾ ਹੈ, ਜਦੋਂ ਕਿ ਇੱਕ ਹੋਰ ਤਸਵੀਰ ਵਿੱਚ ਇੱਕ ਔਰਤ ਨਵਜੰਮੇ ਬੱਚੇ ਨਾਲ ਨਮ ਅੱਖਾਂ ਨਾਲ ਇੱਕ ਆਦਮੀ ਨੂੰ ਅਲਵਿਦਾ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ।
ਜ਼ੇਲੇਂਸਕੀ ਨੇ ਐਤਵਾਰ ਨੂੰ ਪਿਤਾ ਦਿਵਸ ਮੌਕੇ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਰੂਸੀ ਹਮਲੇ ਦੌਰਾਨ ਦੇਸ਼ ਦੀ ਸਥਿਤੀ ਦਾ ਇੱਕ ਵੱਖਰਾ ਸੰਸਕਰਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ 'ਚੋਂ ਇਕ ਤਸਵੀਰ ਬੱਚੇ ਦੇ ਜਨਮ ਦੌਰਾਨ ਦੀ ਪ੍ਰਤੀਤ ਹੁੰਦੀ ਹੈ, ਜਿਸ 'ਚ ਇਕ ਆਦਮੀ ਅਤੇ ਔਰਤ ਇਕ ਕਮਰੇ 'ਚ ਸੁੱਤੇ ਬੱਚੇ ਨੂੰ ਦੇਖਦੇ ਨਜ਼ਰ ਆ ਰਹੇ ਹਨ। ਇਹ ਇੱਕ ਹਸਪਤਾਲ ਵਰਗਾ ਲੱਗਦਾ ਹੈ, ਜਿਸ ਦੀਆਂ ਕੰਧਾਂ ਵਿੱਚ ਕਈ ਤਰੇੜਾਂ ਨਜ਼ਰ ਆ ਰਹੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ -ਨਾਟੋ ਦੇ ਜਨਰਲ ਸਕੱਤਰ ਦਾ ਅਹਿਮ ਬਿਆਨ, ਕਿਹਾ-ਰੂਸ-ਯੂਕ੍ਰੇਨ ਯੁੱਧ ਲੰਬਾ ਚੱਲ ਸਕਦੈ
ਫੋਟੋਆਂ ਸਾਂਝੀਆਂ ਕਰਦੇ ਹੋਏ ਜ਼ੇਲੇਂਸਕੀ ਨੇ ਲਿਖਿਆ ਕਿ ਪਿਤਾ ਬਣਨਾ ਇੱਕ ਵੱਡੀ ਜ਼ਿੰਮੇਵਾਰੀ ਦੇ ਨਾਲ-ਨਾਲ ਬਹੁਤ ਖੁਸ਼ੀ ਵੀ ਹੈ। ਇਹ ਰਿਸ਼ਤਾ ਤੁਹਾਨੂੰ ਤਾਕਤ ਦਿੰਦਾ ਹੈ, ਸਮਝਦਾਰ ਬਣਾਉਂਦਾ ਹੈ, ਅੱਗੇ ਵਧਣ ਅਤੇ ਹਾਰ ਨਾ ਮੰਨਣ ਦੀ ਪ੍ਰੇਰਨਾ ਦਿੰਦਾ ਹੈ। ਉਹਨਾ ਨੇ ਆਪਣੇ ਦੇਸ਼ ਦੇ ਲੜਾਕਿਆਂ ਨੂੰ “ਆਪਣੇ ਪਰਿਵਾਰ, ਆਪਣੇ ਬੱਚਿਆਂ ਅਤੇ ਪੂਰੇ ਯੂਕ੍ਰੇਨ ਦੇ ਭਵਿੱਖ” ਲਈ ਅੱਗੇ ਵਧਦੇ ਰਹਿਣ ਦੀ ਅਪੀਲ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।