ਜੇਲੇਂਸਕੀ ਨੇ ਰੂਸ ਦੇ ਤੇਲ ਡਿਪੂ ''ਤੇ ਹਮਲੇ ਦੇ ਸਵਾਲ ''ਤੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ

04/02/2022 2:34:47 PM

ਕੀਵ (ਵਾਰਤਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਰੂਸੀ ਤੇਲ ਦੇ ਡਿਪੂ 'ਤੇ ਹਮਲੇ ਦਾ ਹੁਕਮ ਦੇਣ ਦੇ ਸਵਾਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਫਾਕਸ ਨਿਊਜ਼ ਨਾਲ ਇੰਟਰਵਿਊ ਵਿਚ ਜੇਲੇਂਸਕੀ ਨੇ ਕਿਹਾ ਕਿ ਉਹ 'ਸਰਵਉੱਚ ਕਮਾਂਡਰ' ਦੇ ਤੌਰ 'ਤੇ ਜੋ ਹੁਕਮ ਦਿੰਦੇ ਹਨ, ਉਸ 'ਤੇ ਕਿਸੇ ਨਾਲ ਚਰਚਾ ਨਹੀਂ ਕਰਦੇ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਸਾਹਿਬ ਜੌਹਲ ਦਾ ਗੋਲੀ ਮਾਰ ਕੇ ਕਤਲ

ਇਸ ਤੋਂ ਪਹਿਲਾਂ ਯੂਕ੍ਰੇਨ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਨੇ ਮਾਸਕੋ ਦੇ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਯੂਕ੍ਰੇਨ ਦੇ 2 ਹੈਲੀਕਾਪਟਰਾਂ ਨੇ ਸ਼ੁੱਕਰਵਾਰ ਨੂੰ ਬੇਲਗ੍ਰੋਦ ਸਥਿਤ ਤੇਲ ਦੇ ਡਿਪੂ 'ਤੇ ਹਮਲਾ ਕੀਤਾ। ਬੇਲਗ੍ਰੋਦ ਦੇ ਗਵਰਨਰ ਨੇ ਕਿਹਾ ਸੀ ਕਿ ਡਿਪੂ ਵਿਚ 2 ਕਰਮਚਾਰੀ ਜ਼ਖ਼ਮੀ ਹੋਏ ਪਰ ਰੂਸੀ ਮੀਡੀਆ ਨੇ ਤੇਲ ਕੰਪਨੀ ਰੋਸਨੇਫਤ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਤੋਂ ਇਨਕਾਰ ਕੀਤਾ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਹੋਰ ਡੂੰਘਾ ਹੋਇਆ ਆਰਥਿਕ ਸੰਕਟ, ਜਨਤਕ ਐਮਰਜੈਂਸੀ ਦਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News