ਟਰੰਪ ਨੇ ਅਮਰੀਕੀ ਭਰੋਸੇ ਨੂੰ ਖਤਮ ਕੀਤਾ : ਜਾਵੇਦ ਜ਼ਾਰਿਫ

Friday, Sep 07, 2018 - 10:11 PM (IST)

ਟਰੰਪ ਨੇ ਅਮਰੀਕੀ ਭਰੋਸੇ ਨੂੰ ਖਤਮ ਕੀਤਾ : ਜਾਵੇਦ ਜ਼ਾਰਿਫ

ਜਿਨੇਵਾ— ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਾਰਿਫ ਨੇ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਸੀਰੀਆ ਦੇ ਮਾਮਲੇ ਦਾ ਹੱਲ ਲੱਭਣ ਲਈ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਰਾਜਨੀਤੀ ਕਰਕੇ ਆਪਣੀ ਤੇ ਦੇਸ਼ ਦੇ ਭਰੋਸੇ ਨੂੰ ਖਤਮ ਕਰ ਦਿੱਤਾ ਹੈ। ਜ਼ਾਰਿਫ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰ ਕਿਹਾ ਕਿ ਸੀਰੀਆ ਦੇ ਇਦਲਿਬ ਸੂਬੇ 'ਚ ਅੱਤਵਾਦੀਆਂ ਖਿਲਾਫ ਲੜਾਈ 'ਚ ਈਰਾਨ, ਰੂਸ ਤੇ ਤੁਰਕੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਟਰੰਪ ਨੇ ਕੁਝ ਛੋਟੇ ਖੇਡ ਖੇਡਦੇ ਹੋਏ ਅਮਰੀਕੀ ਤੇ ਸਹਿਯੋਗੀ ਦੇਸ਼ਾਂ ਦੇ ਭਰੋਸੇ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ, 'ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰੇ ਸੀਰੀਆ ਦੇ ਸੰਕਟ ਦਾ ਹੱਲ ਲੱਭਣ ਲਈ ਜ਼ਿੰਮੇਵਾਰੀ ਨਿਭਾ ਰਹੇ ਹਾਂ, ਇਦਲਿਬ ਦੇ ਖਾਤਮੇ ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਖਤਮ ਕਰਨ ਦੀ ਦਿਸ਼ਾ 'ਚ ਕੰਮ ਕਰਨ ਲਈ ਸਹਿਮਤ ਹਾਂ।'


Related News