ਹੈਜ਼ਾ ਦੇ ਪ੍ਰਕੋਪ ਨਾਲ ਜੂਝ ਰਿਹੈ ਜ਼ਾਂਬੀਆ, ਅਕਤੂਬਰ ਤੋਂ ਹੁਣ ਤੱਕ 400 ਤੋਂ ਵੱਧ ਮੌਤਾਂ, ਸਾਰੇ ਸਕੂਲ ਬੰਦ

Thursday, Jan 18, 2024 - 01:47 PM (IST)

ਹੈਜ਼ਾ ਦੇ ਪ੍ਰਕੋਪ ਨਾਲ ਜੂਝ ਰਿਹੈ ਜ਼ਾਂਬੀਆ, ਅਕਤੂਬਰ ਤੋਂ ਹੁਣ ਤੱਕ 400 ਤੋਂ ਵੱਧ ਮੌਤਾਂ, ਸਾਰੇ ਸਕੂਲ ਬੰਦ

ਲੁਸਾਕਾ/ਜ਼ਾਂਬੀਆ (ਭਾਸ਼ਾ) : ਦੱਖਣੀ ਅਫ਼ਰੀਕੀ ਦੇਸ਼ ਜ਼ਾਂਬੀਆ ਹੈਜ਼ਾ ਦੇ ਵੱਡੇ ਪ੍ਰਕੋਪ ਨਾਲ ਜੂਝ ਰਿਹਾ ਹੈ। ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਦੇਸ਼ ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10,000 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਅਧਿਕਾਰੀਆਂ ਨੇ ਹੈਜ਼ਾ ਕਾਰਨ ਦੇਸ਼ ਭਰ ਦੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਰਾਜਧਾਨੀ ਲੁਸਾਕਾ ਦੇ ਇੱਕ ਵੱਡੇ ਫੁੱਟਬਾਲ ਸਟੇਡੀਅਮ ਨੂੰ ਇਲਾਜ ਕੇਂਦਰ ਵਿੱਚ ਬਦਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ

ਜ਼ਾਂਬੀਆ ਦੀ ਸਰਕਾਰ ਇੱਕ ਸਮੂਹਿਕ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਦੇਸ਼ ਵਿੱਚ ਪ੍ਰਭਾਵਿਤ ਭਾਈਚਾਰਿਆਂ ਨੂੰ ਪ੍ਰਤੀ ਦਿਨ 24 ਲੱਖ ਲੀਟਰ ਸਾਫ਼ ਪਾਣੀ ਪ੍ਰਦਾਨ ਕਰ ਰਹੀ ਹੈ। ਜ਼ਾਂਬੀਆ ਪਬਲਿਕ ਹੈਲਥ ਇੰਸਟੀਚਿਊਟ ਅਨੁਸਾਰ, ਜ਼ਾਂਬੀਆ ਵਿੱਚ ਇਸ ਦਾ ਪ੍ਰਕੋਪ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ। ਅਕਤੂਬਰ ਤੋਂ ਹੁਣ ਤੱਕ ਹੈਜ਼ਾ ਕਾਰਨ 412 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10,413 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ਦੇ ਲਗਭਗ ਅੱਧੇ ਜ਼ਿਲ੍ਹੇ ਅਤੇ 10 ਵਿੱਚੋਂ 9 ਸੂਬੇ ਹੈਜ਼ਾ ਨਾਲ ਪ੍ਰਭਾਵਿਤ ਹਨ। ਕਰੀਬ 2 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਹਰ ਰੋਜ਼ 400 ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ, ਵਿਅਕਤੀ ਨੇ 8 ਸਾਲਾ ਭਤੀਜੀ ਸਣੇ 4 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News