ਪੂਰਨ ਪ੍ਰਭੂਸੱਤਾ ਦੀ ਰਾਹ ਚੁਣ ਸਕਦੇ ਹਨ ਅਫਗਾਨੀ : ਖਲੀਲਜਾਦ

09/01/2021 11:26:54 AM

ਵਾਸ਼ਿੰਗਟਨ- ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਜੇਲਮਯ ਖਲੀਲਜਾਦ ਨੇ ਕਿਹਾ ਕਿ ਅਮਰੀਕੀ ਫੌਜ ਦੀ ਪੂਰੀ ਤਰ੍ਹਾਂ ਨਾਲ ਵਾਪਸੀ ਤੋਂ ਬਾਅਦ ਅਫਗਾਨੀ ਆਪਣੇ ਦੇਸ਼ ਲਈ ਹੁਣ ਪੂਰਨ ਪ੍ਰਭੂਸੱਤਾ ਦੀ ਰਾਹ ਚੁਣ ਸਕਦੇ ਹਨ। ਖਲੀਲਜਾਦ ਨੇ ਟਵੀਟ ਕੀਤਾ ਕਿ ਸਾਡੀ ਫੌਜ ਅਤੇ ਸਾਡੇ ਨਾਲ ਖੜ੍ਹੇ ਕਈ ਸਹਿਯੋਗੀਆਂ ਦੀ ਵਾਪਸੀ ਦੇ ਨਾਲ ਹੀ ਹੁਣ ਅਫਗਾਨਾਂ ਦੇ ਹੱਥ ਵਿਚ ਉਨ੍ਹਾਂ ਦੇ ਦੇਸ਼ ਦਾ ਭਵਿੱਖ ਹੈ। ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਇਹ ਪ੍ਰੀਖਿਆ ਹੋਵੇਗੀ ਕਿ ਕੀ ਉਹ ਅਫਗਾਨਿਸਤਾਨ ਨੂੰ ਇਕ ਖੁਸ਼ਹਾਲ ਭਵਿੱਖ ਵੱਲ ਲਿਜਾ ਸਕਦਾ ਹੈ।


Tarsem Singh

Content Editor

Related News